श्री दशम ग्रंथ

पृष्ठ - 1301


ਇਹ ਚਰਿਤ੍ਰ ਤਨ ਮੂੰਡ ਮੁੰਡਾਵੈ ॥੧੦॥
इह चरित्र तन मूंड मुंडावै ॥१०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸੰਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੭॥੬੪੪੩॥ਅਫਜੂੰ॥
इति स्री चरित्र पख्याने त्रिया चरित्रे मंत्री भूप संबादे तीन सौ संतालीस चरित्र समापतम सतु सुभम सतु ॥३४७॥६४४३॥अफजूं॥

ਚੌਪਈ ॥
चौपई ॥

ਗੌਰਿਪਾਲ ਇਕ ਸੁਨਾ ਨਰੇਸਾ ॥
गौरिपाल इक सुना नरेसा ॥

ਮਾਨਤ ਆਨਿ ਸਕਲ ਤਿਹ ਦੇਸਾ ॥
मानत आनि सकल तिह देसा ॥

ਗੌਰਾ ਦੇਈ ਨਾਰਿ ਤਿਹ ਸੋਹੈ ॥
गौरा देई नारि तिह सोहै ॥

ਗੌਰਾਵਤੀ ਨਗਰ ਤਿਹ ਕੋ ਹੈ ॥੧॥
गौरावती नगर तिह को है ॥१॥

ਤਾ ਕੀ ਤ੍ਰਿਯਾ ਨੀਚ ਸੇਤੀ ਰਤਿ ॥
ता की त्रिया नीच सेती रति ॥

ਭਲੀ ਬੁਰੀ ਜਾਨਤ ਨ ਮੂੜ ਮਤਿ ॥
भली बुरी जानत न मूड़ मति ॥

ਇਕ ਦਿਨ ਭੇਦ ਭੂਪ ਲਖਿ ਲਯੋ ॥
इक दिन भेद भूप लखि लयो ॥

ਤ੍ਰਾਸਿਤ ਜਾਰੁ ਤੁਰਤੁ ਭਜਿ ਗਯੋ ॥੨॥
त्रासित जारु तुरतु भजि गयो ॥२॥

ਗੌਰਾ ਦੇ ਇਕ ਚਰਿਤ ਬਨਾਯੋ ॥
गौरा दे इक चरित बनायो ॥

ਲਿਖਾ ਏਕ ਲਿਖਿ ਤਹਾ ਪਠਾਯੋ ॥
लिखा एक लिखि तहा पठायो ॥

ਇਕ ਰਾਜਾ ਕੀ ਜਾਨ ਸੁਰੀਤਾ ॥
इक राजा की जान सुरीता ॥

ਸੋ ਤਾ ਕੌ ਠਹਰਾਯੋ ਮੀਤਾ ॥੩॥
सो ता कौ ठहरायो मीता ॥३॥

ਤਿਸੁ ਮੁਖ ਤੇ ਲਿਖਿ ਲਿਖਾ ਪਠਾਈ ॥
तिसु मुख ते लिखि लिखा पठाई ॥

ਜਹਾ ਹੁਤੇ ਅਪਨੇ ਸੁਖਦਾਈ ॥
जहा हुते अपने सुखदाई ॥

ਕੋ ਦਿਨ ਰਮਤ ਈਹਾ ਤੇ ਰਹਨਾ ॥
को दिन रमत ईहा ते रहना ॥

ਦੈ ਕਰਿ ਪਠਿਵਹੁ ਹਮਰਾ ਲਹਨਾ ॥੪॥
दै करि पठिवहु हमरा लहना ॥४॥

ਸੋ ਪਤ੍ਰੀ ਨ੍ਰਿਪ ਕੇ ਕਰ ਆਈ ॥
सो पत्री न्रिप के कर आई ॥

ਜਾਨੀ ਮੋਰਿ ਸੁਰੀਤਿ ਪਠਾਈ ॥
जानी मोरि सुरीति पठाई ॥

ਜੜ ਨਿਜੁ ਤ੍ਰਿਯ ਕੋ ਭੇਦ ਨ ਪਾਯੋ ॥
जड़ निजु त्रिय को भेद न पायो ॥

ਨੇਹ ਤ੍ਯਾਗ ਤਿਹ ਸਾਥ ਗਵਾਯੋ ॥੫॥
नेह त्याग तिह साथ गवायो ॥५॥

ਸੁਘਰ ਹੁਤੌ ਤੌ ਭੇਵ ਪਛਾਨਤ ॥
सुघर हुतौ तौ भेव पछानत ॥

ਤ੍ਰਿਯ ਕੀ ਘਾਤ ਸਤਿ ਕਰਿ ਜਾਨਤ ॥
त्रिय की घात सति करि जानत ॥

ਮੂੜ ਰਾਵ ਕਛੁ ਕ੍ਰਿਯਾ ਨ ਜਾਨੀ ॥
मूड़ राव कछु क्रिया न जानी ॥

ਇਹ ਬਿਧਿ ਮੂੰਡ ਮੂੰਡਿ ਗੀ ਰਾਨੀ ॥੬॥
इह बिधि मूंड मूंडि गी रानी ॥६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੮॥੬੪੪੯॥ਅਫਜੂੰ॥
इति स्री चरित्र पख्याने त्रिया चरित्रे मंत्री भूप संबादे तीन सौ अठतालीस चरित्र समापतम सतु सुभम सतु ॥३४८॥६४४९॥अफजूं॥

ਚੌਪਈ ॥
चौपई ॥

ਸੁਨੁ ਰਾਜਾ ਇਕ ਕਥਾ ਪ੍ਰਕਾਸੌ ॥
सुनु राजा इक कथा प्रकासौ ॥

ਤੁਮਰੇ ਜਿਯ ਕਾ ਭਰਮ ਬਿਨਾਸੌ ॥
तुमरे जिय का भरम बिनासौ ॥

ਉਗ੍ਰਦਤ ਇਕ ਸੁਨਿਯਤ ਰਾਜਾ ॥
उग्रदत इक सुनियत राजा ॥

ਉਗ੍ਰਾਵਤੀ ਨਗਰ ਜਿਹ ਛਾਜਾ ॥੧॥
उग्रावती नगर जिह छाजा ॥१॥

ਉਗ੍ਰ ਦੇਇ ਤਿਹ ਧਾਮ ਦੁਲਾਰੀ ॥
उग्र देइ तिह धाम दुलारी ॥

ਬ੍ਰਹਮਾ ਬਿਸਨ ਸਿਵ ਤਿਹੂੰ ਸਵਾਰੀ ॥
ब्रहमा बिसन सिव तिहूं सवारी ॥

ਅਵਰਿ ਨ ਅਸਿ ਕੋਈ ਨਾਰਿ ਬਨਾਈ ॥
अवरि न असि कोई नारि बनाई ॥

ਜੈਸੀ ਯਹ ਰਾਜਾ ਕੀ ਜਾਈ ॥੨॥
जैसी यह राजा की जाई ॥२॥

ਅਜਬ ਰਾਇ ਇਕ ਤਹ ਖਤਿਰੇਟਾ ॥
अजब राइ इक तह खतिरेटा ॥

ਇਸਕ ਮੁਸਕ ਕੇ ਸਾਥ ਲਪੇਟਾ ॥
इसक मुसक के साथ लपेटा ॥

ਰਾਜ ਸੁਤਾ ਜਬ ਤਿਹ ਲਖਿ ਪਾਯੋ ॥
राज सुता जब तिह लखि पायो ॥

ਪਠੈ ਸਹਚਰੀ ਪਕਰਿ ਮੰਗਾਯੋ ॥੩॥
पठै सहचरी पकरि मंगायो ॥३॥

ਕਾਮ ਭੋਗ ਮਾਨਾ ਤਿਹ ਸੰਗਾ ॥
काम भोग माना तिह संगा ॥

ਲਪਟਿ ਲਪਟਿ ਤਾ ਕੇ ਤਰ ਅੰਗਾ ॥
लपटि लपटि ता के तर अंगा ॥

ਇਕ ਛਿਨ ਛੈਲ ਨ ਛੋਰਾ ਭਾਵੈ ॥
इक छिन छैल न छोरा भावै ॥

ਮਾਤ ਪਿਤਾ ਤੇ ਅਧਿਕ ਡਰਾਵੈ ॥੪॥
मात पिता ते अधिक डरावै ॥४॥

ਇਕ ਦਿਨ ਕਰੀ ਸਭਨ ਮਿਜਮਾਨੀ ॥
इक दिन करी सभन मिजमानी ॥

ਸੰਬਲ ਖਾਰ ਡਾਰਿ ਕਰਿ ਸ੍ਯਾਨੀ ॥
संबल खार डारि करि स्यानी ॥

ਰਾਜਾ ਰਾਨੀ ਸਹਿਤ ਬੁਲਾਏ ॥
राजा रानी सहित बुलाए ॥


Flag Counter