श्री दशम ग्रंथ

पृष्ठ - 161


ਮਨੋ ਦੋ ਗਿਰੰ ਜੁਧ ਜੁਟੇ ਸਪਛੰ ॥
मनो दो गिरं जुध जुटे सपछं ॥

ਕਟੇ ਮਾਸ ਟੁਕੰ ਭਖੇ ਗਿਧਿ ਬ੍ਰਿਧੰ ॥
कटे मास टुकं भखे गिधि ब्रिधं ॥

ਹਸੈ ਜੋਗਣੀ ਚਉਸਠਾ ਸੂਰ ਸੁਧੰ ॥੫੨॥
हसै जोगणी चउसठा सूर सुधं ॥५२॥

ਕੀਯੋ ਉਧਾਰ ਬੇਦੰ ਹਤੇ ਸੰਖਬੀਰੰ ॥
कीयो उधार बेदं हते संखबीरं ॥

ਤਜ੍ਯੋ ਮਛ ਰੂਪੰ ਸਜ੍ਰਯੋ ਸੁੰਦ੍ਰ ਚੀਰ ॥
तज्यो मछ रूपं सज्रयो सुंद्र चीर ॥

ਸਬੈ ਦੇਵ ਥਾਪੇ ਕੀਯੋ ਦੁਸਟ ਨਾਸੰ ॥
सबै देव थापे कीयो दुसट नासं ॥

ਟਰੇ ਸਰਬ ਦਾਨੋ ਭਰੇ ਜੀਵ ਤ੍ਰਾਸੰ ॥੫੩॥
टरे सरब दानो भरे जीव त्रासं ॥५३॥

ਤ੍ਰਿਭੰਗੀ ਛੰਦ ॥
त्रिभंगी छंद ॥

ਸੰਖਾਸੁਰ ਮਾਰੇ ਬੇਦ ਉਧਾਰੇ ਸਤ੍ਰ ਸੰਘਾਰੇ ਜਸੁ ਲੀਨੋ ॥
संखासुर मारे बेद उधारे सत्र संघारे जसु लीनो ॥

ਦੇਵੇ ਸੁ ਬੁਲਾਯੋ ਰਾਜ ਬਿਠਾਯੋ ਛਤ੍ਰ ਫਿਰਾਯੋ ਸੁਖ ਦੀਨੋ ॥
देवे सु बुलायो राज बिठायो छत्र फिरायो सुख दीनो ॥

ਕੋਟੰ ਬਜੇ ਬਾਜੇ ਅਮਰੇਸੁਰ ਗਾਜੇ ਸੁਭ ਘਰਿ ਸਾਜੇ ਸੋਕ ਹਰੇ ॥
कोटं बजे बाजे अमरेसुर गाजे सुभ घरि साजे सोक हरे ॥

ਦੈ ਕੋਟਕ ਦਛਨਾ ਕ੍ਰੋਰ ਪ੍ਰਦਛਨਾ ਆਨਿ ਸੁ ਮਛ ਕੇ ਪਾਇ ਪਰੇ ॥੫੪॥
दै कोटक दछना क्रोर प्रदछना आनि सु मछ के पाइ परे ॥५४॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਛ ਪ੍ਰਥਮ ਅਵਤਾਰ ਸੰਖਾਸੁਰ ਬਧਹ ਸਮਾਪਤਮ ਸਤੁ ਸੁਭਮ ਸਤੁ ॥੧॥
इति स्री बचित्र नाटक ग्रंथे मछ प्रथम अवतार संखासुर बधह समापतम सतु सुभम सतु ॥१॥

ਅਥ ਕਛ ਅਵਤਾਰ ਕਥਨੰ ॥
अथ कछ अवतार कथनं ॥

ਭੁਜੰਗ ਪ੍ਰਯਾਤ ਛੰਦ ॥
भुजंग प्रयात छंद ॥

ਕਿਤੋ ਕਾਲ ਬੀਤਯੋ ਕਰਿਯੋ ਦੇਵ ਰਾਜੰ ॥
कितो काल बीतयो करियो देव राजं ॥

ਭਰੇ ਰਾਜ ਧਾਮੰ ਸੁਭੰ ਸਰਬ ਸਾਜੰ ॥
भरे राज धामं सुभं सरब साजं ॥

ਗਜੰ ਬਾਜ ਬੀਣੰ ਬਿਨਾ ਰਤਨ ਭੂਪੰ ॥
गजं बाज बीणं बिना रतन भूपं ॥

ਕਰਿਯੋ ਬਿਸਨ ਬੀਚਾਰ ਚਿਤੰ ਅਨੂਪੰ ॥੧॥
करियो बिसन बीचार चितं अनूपं ॥१॥

ਸਬੈ ਦੇਵ ਏਕਤ੍ਰ ਕੀਨੇ ਪੁਰਿੰਦ੍ਰੰ ॥
सबै देव एकत्र कीने पुरिंद्रं ॥

ਸਸੰ ਸੂਰਜੰ ਆਦਿ ਲੈ ਕੈ ਉਪਿੰਦ੍ਰੰ ॥
ससं सूरजं आदि लै कै उपिंद्रं ॥

ਹੁਤੇ ਦਈਤ ਜੇ ਲੋਕ ਮਧ੍ਰਯੰ ਹੰਕਾਰੀ ॥
हुते दईत जे लोक मध्रयं हंकारी ॥

ਭਏ ਏਕਠੇ ਭ੍ਰਾਤਿ ਭਾਵੰ ਬਿਚਾਰੀ ॥੨॥
भए एकठे भ्राति भावं बिचारी ॥२॥

ਬਦ੍ਯੋ ਅਰਧੁ ਅਰਧੰ ਦੁਹੂੰ ਬਾਟਿ ਲੀਬੋ ॥
बद्यो अरधु अरधं दुहूं बाटि लीबो ॥

ਸਬੋ ਬਾਤ ਮਾਨੀ ਯਹੇ ਕਾਮ ਕੀਬੋ ॥
सबो बात मानी यहे काम कीबो ॥

ਕਰੋ ਮਥਨੀ ਕੂਟ ਮੰਦ੍ਰਾਚਲੇਯੰ ॥
करो मथनी कूट मंद्राचलेयं ॥

ਤਕ੍ਰਯੋ ਛੀਰ ਸਾਮੁੰਦ੍ਰ ਦੇਅੰ ਅਦੇਯੰ ॥੩॥
तक्रयो छीर सामुंद्र देअं अदेयं ॥३॥

ਕਰੀ ਮਥਕਾ ਬਾਸਕੰ ਸਿੰਧ ਮਧੰ ॥
करी मथका बासकं सिंध मधं ॥

ਮਥੈ ਲਾਗ ਦੋਊ ਭਏ ਅਧੁ ਅਧੰ ॥
मथै लाग दोऊ भए अधु अधं ॥

ਸਿਰੰ ਦੈਤ ਲਾਗੇ ਗਹੀ ਪੁਛ ਦੇਵੰ ॥
सिरं दैत लागे गही पुछ देवं ॥

ਮਥ੍ਰਯੋ ਛੀਰ ਸਿੰਧੰ ਮਨੋ ਮਾਟਕੇਵੰ ॥੪॥
मथ्रयो छीर सिंधं मनो माटकेवं ॥४॥

ਇਸੋ ਕਉਣ ਬੀਯੋ ਧਰੇ ਭਾਰੁ ਪਬੰ ॥
इसो कउण बीयो धरे भारु पबं ॥

ਉਠੇ ਕਾਪ ਬੀਰੰ ਦਿਤ੍ਰਯਾਦਿਤ੍ਰਯ ਸਬੰ ॥
उठे काप बीरं दित्रयादित्रय सबं ॥

ਤਬੈ ਆਪ ਹੀ ਬਿਸਨ ਮੰਤ੍ਰੰ ਬਿਚਾਰਿਯੋ ॥
तबै आप ही बिसन मंत्रं बिचारियो ॥

ਤਰੇ ਪਰਬਤੰ ਕਛਪੰ ਰੂਪ ਧਾਰਿਯੋ ॥੫॥
तरे परबतं कछपं रूप धारियो ॥५॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਛੁ ਦੁਤੀਆ ਅਉਤਾਰ ਬਰਨਨੰ ਸੰਪੂਰਨਮ ਸਤੁ ਸੁਭਮ ਸਤੁ ॥੨॥
इति स्री बचित्र नाटक ग्रंथे कछु दुतीआ अउतार बरननं संपूरनम सतु सुभम सतु ॥२॥

ਅਥ ਛੀਰ ਸਮੁੰਦ੍ਰ ਮਥਨ ਚਉਦਹ ਰਤਨ ਕਥਨੰ ॥
अथ छीर समुंद्र मथन चउदह रतन कथनं ॥

ਸ੍ਰੀ ਭਗਉਤੀ ਜੀ ਸਹਾਇ ॥
स्री भगउती जी सहाइ ॥

ਤੋਟਕ ਛੰਦ ॥
तोटक छंद ॥

ਮਿਲਿ ਦੇਵ ਅਦੇਵਨ ਸਿੰਧੁ ਮਥਿਯੋ ॥
मिलि देव अदेवन सिंधु मथियो ॥

ਕਬਿ ਸ੍ਯਾਮ ਕਵਿਤਨ ਮਧਿ ਕਥਿਯੋ ॥
कबि स्याम कवितन मधि कथियो ॥

ਤਬ ਰਤਨ ਚਤੁਰਦਸ ਯੋ ਨਿਕਸੇ ॥
तब रतन चतुरदस यो निकसे ॥

ਅਸਿਤਾ ਨਿਸਿ ਮੋ ਸਸਿ ਸੇ ਬਿਗਸੇ ॥੧॥
असिता निसि मो ससि से बिगसे ॥१॥

ਅਮਰਾਤਕ ਸੀਸ ਕੀ ਓਰ ਹੂਅੰ ॥
अमरातक सीस की ओर हूअं ॥

ਮਿਲਿ ਪੂਛ ਗਹੀ ਦਿਸਿ ਦੇਵ ਦੂਅੰ ॥
मिलि पूछ गही दिसि देव दूअं ॥

ਰਤਨੰ ਨਿਕਸੇ ਬਿਗਸੇ ਸਸਿ ਸੇ ॥
रतनं निकसे बिगसे ससि से ॥

ਜਨੁ ਘੂਟਨ ਲੇਤ ਅਮੀ ਰਸ ਕੇ ॥੨॥
जनु घूटन लेत अमी रस के ॥२॥

ਨਿਕਸ੍ਰਯੋ ਧਨੁ ਸਾਇਕ ਸੁਧ ਸਿਤੰ ॥
निकस्रयो धनु साइक सुध सितं ॥


Flag Counter