श्री दशम ग्रंथ

पृष्ठ - 938


ਜੂਠ ਕੂਠ ਤੁਰਕਨ ਕੀ ਖਾਵੋ ॥੧੩॥
जूठ कूठ तुरकन की खावो ॥१३॥

ਦੋਹਰਾ ॥
दोहरा ॥

ਤਬ ਅਬਲਾ ਕੰਪਤਿ ਭਈ ਤਾ ਕੇ ਪਰਿ ਕੈ ਪਾਇ ॥
तब अबला कंपति भई ता के परि कै पाइ ॥

ਕ੍ਰਯੋਹੂ ਹੋਇ ਉਧਾਰ ਮਮ ਸੋ ਦਿਜ ਕਹੋ ਉਪਾਇ ॥੧੪॥
क्रयोहू होइ उधार मम सो दिज कहो उपाइ ॥१४॥

ਚੌਪਈ ॥
चौपई ॥

ਇੰਦ੍ਰ ਸੁ ਮ੍ਰਿਤ ਮੰਡਲ ਜਬ ਜੈਹੈ ॥
इंद्र सु म्रित मंडल जब जैहै ॥

ਰਾਝਾ ਅਪਨੋ ਨਾਮੁ ਕਹੈ ਹੈ ॥
राझा अपनो नामु कहै है ॥

ਤੋ ਸੌ ਅਧਿਕ ਪ੍ਰੀਤਿ ਉਪਜਾਵੈ ॥
तो सौ अधिक प्रीति उपजावै ॥

ਅਮਰਵਤੀ ਬਹੁਰਿ ਤੁਹਿ ਲ੍ਯਾਵੈ ॥੧੫॥
अमरवती बहुरि तुहि ल्यावै ॥१५॥

ਦੋਹਰਾ ॥
दोहरा ॥

ਜੂਨਿ ਜਾਟ ਕੀ ਤਿਨ ਧਰੀ ਮ੍ਰਿਤ ਮੰਡਲ ਮੈ ਆਇ ॥
जूनि जाट की तिन धरी म्रित मंडल मै आइ ॥

ਚੂਚਕ ਕੇ ਉਪਜੀ ਭਵਨ ਹੀਰ ਨਾਮ ਧਰਵਾਇ ॥੧੬॥
चूचक के उपजी भवन हीर नाम धरवाइ ॥१६॥

ਚੌਪਈ ॥
चौपई ॥

ਇਸੀ ਭਾਤਿ ਸੋ ਕਾਲ ਬਿਹਾਨ੍ਰਯੋ ॥
इसी भाति सो काल बिहान्रयो ॥

ਬੀਤਯੋ ਬਰਖ ਏਕ ਦਿਨ ਜਾਨ੍ਯੋ ॥
बीतयो बरख एक दिन जान्यो ॥

ਬਾਲਾਪਨੋ ਛੂਟਿ ਜਬ ਗਯੋ ॥
बालापनो छूटि जब गयो ॥

ਜੋਬਨ ਆਨਿ ਦਮਾਮੋ ਦਯੋ ॥੧੭॥
जोबन आनि दमामो दयो ॥१७॥

ਰਾਝਾ ਚਾਰਿ ਮਹਿਖਿਯਨ ਆਵੈ ॥
राझा चारि महिखियन आवै ॥

ਤਾ ਕੋ ਹੇਰਿ ਹੀਰ ਬਲਿ ਜਾਵੈ ॥
ता को हेरि हीर बलि जावै ॥

ਤਾ ਸੌ ਅਧਿਕ ਨੇਹੁ ਉਪਜਾਯੋ ॥
ता सौ अधिक नेहु उपजायो ॥

ਭਾਤਿ ਭਾਤਿ ਸੌ ਮੋਹ ਬਢਾਯੋ ॥੧੮॥
भाति भाति सौ मोह बढायो ॥१८॥

ਦੋਹਰਾ ॥
दोहरा ॥

ਖਾਤ ਪੀਤ ਬੈਠਤ ਉਠਤ ਸੋਵਤ ਜਾਗਤ ਨਿਤਿ ॥
खात पीत बैठत उठत सोवत जागत निति ॥

ਕਬਹੂੰ ਨ ਬਿਸਰੈ ਚਿਤ ਤੇ ਸੁੰਦਰ ਦਰਸ ਨਮਿਤ ॥੧੯॥
कबहूं न बिसरै चित ते सुंदर दरस नमित ॥१९॥

ਹੀਰ ਬਾਚ ॥
हीर बाच ॥

ਸਵੈਯਾ ॥
सवैया ॥

ਬਾਹਰ ਜਾਉ ਤੌ ਬਾਹਰ ਹੀ ਗ੍ਰਿਹ ਆਵਤ ਆਵਤ ਸੰਗ ਲਗੇਹੀ ॥
बाहर जाउ तौ बाहर ही ग्रिह आवत आवत संग लगेही ॥

ਜੌ ਹਠਿ ਬੈਠਿ ਰਹੋ ਘਰ ਮੈ ਪਿਯ ਪੈਠਿ ਰਹੈ ਹਿਯ ਮੈ ਪਹਿ ਲੇਹੀ ॥
जौ हठि बैठि रहो घर मै पिय पैठि रहै हिय मै पहि लेही ॥

ਨੀਂਦ ਹਮੈ ਨਕਵਾਨੀ ਕਰੀ ਛਿਨ ਹੀ ਛਿਨ ਰਾਮ ਸਖੀ ਸੁਪਨੇਹੀ ॥
नींद हमै नकवानी करी छिन ही छिन राम सखी सुपनेही ॥

ਜਾਗਤ ਸੋਵਤ ਰਾਤਹੂੰ ਦ੍ਯੋਸ ਕਹੂੰ ਮੁਹਿ ਰਾਝਨ ਚੈਨ ਨ ਦੇਹੀ ॥੨੦॥
जागत सोवत रातहूं द्योस कहूं मुहि राझन चैन न देही ॥२०॥

ਚੌਪਈ ॥
चौपई ॥

ਰਾਝਨ ਰਾਝਨ ਸਦਾ ਉਚਾਰੈ ॥
राझन राझन सदा उचारै ॥

ਸੋਵਤ ਜਾਗਤ ਤਹਾ ਸੰਭਾਰੈ ॥
सोवत जागत तहा संभारै ॥

ਬੈਠਤ ਉਠਤ ਚਲਤ ਹੂੰ ਸੰਗਾ ॥
बैठत उठत चलत हूं संगा ॥

ਤਾਹੀ ਕੌ ਜਾਨੈ ਕੈ ਅੰਗਾ ॥੨੧॥
ताही कौ जानै कै अंगा ॥२१॥

ਕਾਹੂੰ ਕੋ ਜੋ ਹੀਰ ਨਿਹਾਰੈ ॥
काहूं को जो हीर निहारै ॥

ਰਾਝਨ ਹੀ ਰਿਦ ਬੀਚ ਬਿਚਾਰੈ ॥
राझन ही रिद बीच बिचारै ॥

ਐਸੀ ਪ੍ਰੀਤਿ ਪ੍ਰਿਆ ਕੀ ਲਾਗੀ ॥
ऐसी प्रीति प्रिआ की लागी ॥

ਨੀਂਦ ਭੂਖ ਤਾ ਕੀ ਸਭ ਭਾਗੀ ॥੨੨॥
नींद भूख ता की सभ भागी ॥२२॥

ਰਾਝਨ ਹੀ ਕੇ ਰੂਪ ਵਹ ਭਈ ॥
राझन ही के रूप वह भई ॥

ਜ੍ਯੋ ਮਿਲਿ ਬੂੰਦਿ ਬਾਰਿ ਮੋ ਗਈ ॥
ज्यो मिलि बूंदि बारि मो गई ॥

ਜੈਸੇ ਮ੍ਰਿਗ ਮ੍ਰਿਗਯਾ ਕੋ ਲਹੇ ॥
जैसे म्रिग म्रिगया को लहे ॥

ਹੋਤ ਬਧਾਇ ਬਿਨਾ ਹੀ ਗਹੇ ॥੨੩॥
होत बधाइ बिना ही गहे ॥२३॥

ਦੋਹਰਾ ॥
दोहरा ॥

ਜੈਸੇ ਲਕਰੀ ਆਗ ਮੈ ਪਰਤ ਕਹੂੰ ਤੇ ਆਇ ॥
जैसे लकरी आग मै परत कहूं ते आइ ॥

ਪਲਕ ਦ੍ਵੈਕ ਤਾ ਮੈ ਰਹੈ ਬਹੁਰਿ ਆਗ ਹ੍ਵੈ ਜਾਇ ॥੨੪॥
पलक द्वैक ता मै रहै बहुरि आग ह्वै जाइ ॥२४॥

ਹਰਿ ਜਾ ਅਸਿ ਐਸੇ ਸੁਨ੍ਯੋ ਕਰਤ ਏਕ ਤੇ ਦੋਇ ॥
हरि जा असि ऐसे सुन्यो करत एक ते दोइ ॥

ਬਿਰਹ ਬਢਾਰਨਿ ਜੋ ਬਧੇ ਏਕ ਦੋਇ ਤੇ ਹੋਇ ॥੨੫॥
बिरह बढारनि जो बधे एक दोइ ते होइ ॥२५॥


Flag Counter