श्री दशम ग्रंथ

पृष्ठ - 926


ਭਲਾ ਭਯੋ ਯੌ ਮੂੜ ਪੁਕਾਰਿਯੋ ॥
भला भयो यौ मूड़ पुकारियो ॥

ਜਾਹਿ ਸੁਨ੍ਯੋ ਤਾਹੀ ਗਹਿ ਮਾਰਿਯੋ ॥੧੨॥
जाहि सुन्यो ताही गहि मारियो ॥१२॥

ਦੋਹਰਾ ॥
दोहरा ॥

ਦਸ ਹਜਾਰ ਪਨਹੀਨ ਕੀ ਸਹੀ ਜੁਲਾਹੇ ਮਾਰਿ ॥
दस हजार पनहीन की सही जुलाहे मारि ॥

ਤਾ ਪਾਛੈ ਪਹੁਚਤ ਭਯੋ ਜਹਾ ਹੁਤੀ ਸਸੁਰਾਰਿ ॥੧੩॥
ता पाछै पहुचत भयो जहा हुती ससुरारि ॥१३॥

ਚੌਪਈ ॥
चौपई ॥

ਗ੍ਰਿਹ ਜਨ ਕਹਾ ਖਾਹੁ ਨਹਿ ਖਾਵੈ ॥
ग्रिह जन कहा खाहु नहि खावै ॥

ਭੂਖਨ ਮਰਤ ਨ ਲਜਤ ਬਤਾਵੈ ॥
भूखन मरत न लजत बतावै ॥

ਆਧੀ ਰੈਨਿ ਬੀਤ ਜਬ ਗਈ ॥
आधी रैनि बीत जब गई ॥

ਲਾਗਤੁ ਅਧਿਕ ਛੁਧਾ ਤਿਹ ਭਈ ॥੧੪॥
लागतु अधिक छुधा तिह भई ॥१४॥

ਲਕਰੀ ਭਏ ਤੇਲ ਘਟ ਫੋਰਿਯੋ ॥
लकरी भए तेल घट फोरियो ॥

ਪੀਨੋ ਸਕਲ ਨੈਕ ਨਹਿ ਛੋਰਿਯੋ ॥
पीनो सकल नैक नहि छोरियो ॥

ਸੂਰਜ ਚੜਿਯੋ ਉਡਗ ਛਪਿ ਗਏ ॥
सूरज चड़ियो उडग छपि गए ॥

ਫਾਸਿ ਪਾਨ ਸੋ ਕਊਆ ਲਏ ॥੧੫॥
फासि पान सो कऊआ लए ॥१५॥

ਦੋਹਰਾ ॥
दोहरा ॥

ਤਾਨੀ ਬੇਚਿ ਕ੍ਰਿਪਾਨ ਲੀ ਚਲਿਯੋ ਚਾਕਰੀ ਧਾਇ ॥
तानी बेचि क्रिपान ली चलियो चाकरी धाइ ॥

ਮਾਰਤ ਮਾਰਗ ਸਿੰਘ ਜਹ ਤਿਹ ਠਾ ਪਹੁਚ੍ਯੋ ਜਾਇ ॥੧੬॥
मारत मारग सिंघ जह तिह ठा पहुच्यो जाइ ॥१६॥

ਤ੍ਰਸਿਤ ਜੁਲਾਹੋ ਦ੍ਰੁਮ ਚੜ੍ਯੋ ਗਹੈ ਸੈਹਥੀ ਹਾਥ ॥
त्रसित जुलाहो द्रुम चड़्यो गहै सैहथी हाथ ॥

ਤਰੇ ਆਨਿ ਠਾਢੋ ਭਯੋ ਸਿੰਘ ਰੋਸ ਕੇ ਸਾਥ ॥੧੭॥
तरे आनि ठाढो भयो सिंघ रोस के साथ ॥१७॥

ਚੌਪਈ ॥
चौपई ॥

ਸਿੰਘਹਿ ਦ੍ਰਿਸਟਿ ਜੁਲਾਹੇ ਪਰੀ ॥
सिंघहि द्रिसटि जुलाहे परी ॥

ਬਰਛੀ ਕੰਪਤ ਹਾਥ ਤੇ ਝਰੀ ॥
बरछी कंपत हाथ ते झरी ॥

ਮੁਖ ਮੈ ਲਗੀ ਪਿਸਟਿ ਤਰ ਨਿਕਸੀ ॥
मुख मै लगी पिसटि तर निकसी ॥

ਜਨ ਕਰਿ ਕੰਜਕਲੀ ਸੀ ਬਿਗਸੀ ॥੧੮॥
जन करि कंजकली सी बिगसी ॥१८॥

ਜਾਨ੍ਯੋ ਸਾਚੁ ਸਿੰਘ ਮਰਿ ਗਯੋ ॥
जान्यो साचु सिंघ मरि गयो ॥

ਉਤਰਿਯੋ ਪੂਛਿ ਕਾਨ ਕਟਿ ਲਯੋ ॥
उतरियो पूछि कान कटि लयो ॥

ਜਾਇ ਨ੍ਰਿਪਤਿ ਕੌ ਤਾਹਿ ਦਿਖਾਯੋ ॥
जाइ न्रिपति कौ ताहि दिखायो ॥

ਅਧਿਕ ਮਹੀਨੋ ਅਪਨ ਕਰਾਯੋ ॥੧੯॥
अधिक महीनो अपन करायो ॥१९॥

ਦੋਹਰਾ ॥
दोहरा ॥

ਏਕ ਸਤ੍ਰੁ ਤਾ ਕੋ ਹੁਤੋ ਚੜਿਯੋ ਅਨੀ ਬਨਾਇ ॥
एक सत्रु ता को हुतो चड़ियो अनी बनाइ ॥

ਸੈਨਾਪਤਿ ਪਚਮਾਰ ਕੈ ਇਹ ਨ੍ਰਿਪ ਦਿਯੋ ਪਠਾਇ ॥੨੦॥
सैनापति पचमार कै इह न्रिप दियो पठाइ ॥२०॥

ਚੌਪਈ ॥
चौपई ॥

ਯਹ ਪਚਮਾਰ ਖਬਰਿ ਸੁਨ ਪਾਈ ॥
यह पचमार खबरि सुन पाई ॥

ਨਾਰਿ ਜੁਲਾਹੀ ਹੁਤੀ ਬੁਲਾਈ ॥
नारि जुलाही हुती बुलाई ॥

ਚਿਤ ਮੈ ਅਧਿਕ ਦੁਹੂੰ ਡਰ ਕੀਨੋ ॥
चित मै अधिक दुहूं डर कीनो ॥

ਅਰਧ ਰਾਤਿ ਬਨ ਕੋ ਮਗੁ ਲੀਨੋ ॥੨੧॥
अरध राति बन को मगु लीनो ॥२१॥

ਜਬ ਤ੍ਰਿਯ ਸਹਿਤ ਜੁਲਾਹੋ ਭਾਜ੍ਯੋ ॥
जब त्रिय सहित जुलाहो भाज्यो ॥

ਤਬ ਹੀ ਘੋਰ ਘਟਾ ਘਨ ਗਾਜ੍ਰਯੋ ॥
तब ही घोर घटा घन गाज्रयो ॥

ਕਬਹੂੰ ਚਮਿਕਿ ਬਿਜੁਰਿਯਾ ਜਾਵੈ ॥
कबहूं चमिकि बिजुरिया जावै ॥

ਤਬ ਮਾਰਗ ਕੋ ਚੀਨਨ ਆਵੈ ॥੨੨॥
तब मारग को चीनन आवै ॥२२॥

ਮਗ ਤੈ ਭੂਲਿ ਤਿਸੀ ਮਗੁ ਪਰਿਯੋ ॥
मग तै भूलि तिसी मगु परियो ॥

ਜਹ ਨ੍ਰਿਪ ਅਰਿ ਕੋ ਲਸਕਰ ਢਰਿਯੋ ॥
जह न्रिप अरि को लसकर ढरियो ॥

ਕੂੰਈ ਹੁਤੀ ਦ੍ਰਿਸਟਿ ਨਹਿ ਆਈ ॥
कूंई हुती द्रिसटि नहि आई ॥

ਤਾ ਮੌ ਪਰਿਯੋ ਜੁਲਾਹੋ ਜਾਈ ॥੨੩॥
ता मौ परियो जुलाहो जाई ॥२३॥

ਦੋਹਰਾ ॥
दोहरा ॥

ਜਬ ਤਾਹੀ ਕੂੰਈ ਬਿਖੈ ਜਾਇ ਪਰਿਯੋ ਬਿਸੰਭਾਰ ॥
जब ताही कूंई बिखै जाइ परियो बिसंभार ॥

ਤਬ ਐਸੇ ਤ੍ਰਿਯ ਕਹਿ ਉਠੀ ਆਨਿ ਪਰਿਯੋ ਪਚਮਾਰ ॥੨੪॥
तब ऐसे त्रिय कहि उठी आनि परियो पचमार ॥२४॥

ਅੜਿਲ ॥
अड़िल ॥


Flag Counter