श्री दशम ग्रंथ

पृष्ठ - 314


ਸਵੈਯਾ ॥
सवैया ॥

ਮਾਘ ਬਿਤੀਤ ਭਏ ਰੁਤਿ ਫਾਗੁਨ ਆਇ ਗਈ ਸਭ ਖੇਲਤ ਹੋਰੀ ॥
माघ बितीत भए रुति फागुन आइ गई सभ खेलत होरी ॥

ਗਾਵਤ ਗੀਤ ਬਜਾਵਤ ਤਾਲ ਕਹੈ ਮੁਖ ਤੇ ਭਰੂਆ ਮਿਲਿ ਹੋਰੀ ॥
गावत गीत बजावत ताल कहै मुख ते भरूआ मिलि होरी ॥

ਡਾਰਤ ਹੈ ਅਲਿਤਾ ਬਨਿਤਾ ਛਟਿਕਾ ਸੰਗਿ ਮਾਰਤ ਬੈਸਨ ਥੋਰੀ ॥
डारत है अलिता बनिता छटिका संगि मारत बैसन थोरी ॥

ਖੇਲਤ ਸ੍ਯਾਮ ਧਮਾਰ ਅਨੂਪ ਮਹਾ ਮਿਲਿ ਸੁੰਦਰਿ ਸਾਵਲ ਗੋਰੀ ॥੨੨੫॥
खेलत स्याम धमार अनूप महा मिलि सुंदरि सावल गोरी ॥२२५॥

ਅੰਤ ਬਸੰਤ ਭਏ ਰੁਤਿ ਗ੍ਰੀਖਮ ਆਇ ਗਈ ਹਰ ਖੇਲ ਮਚਾਇਓ ॥
अंत बसंत भए रुति ग्रीखम आइ गई हर खेल मचाइओ ॥

ਆਵਹੁ ਮਿਕ ਦੁਹੂੰ ਦਿਸ ਤੇ ਤੁਮ ਕਾਨ੍ਰਹ ਭਏ ਧਨਠੀ ਸੁਖ ਪਾਯੋ ॥
आवहु मिक दुहूं दिस ते तुम कान्रह भए धनठी सुख पायो ॥

ਦੈਤ ਪ੍ਰਲੰਬ ਬਡੋ ਕਪਟੀ ਤਬ ਬਾਲਕ ਰੂਪ ਧਰਿਯੋ ਨ ਜਨਾਯੋ ॥
दैत प्रलंब बडो कपटी तब बालक रूप धरियो न जनायो ॥

ਕੰਧ ਚੜਾਇ ਹਲੀ ਕੋ ਉਡਿਓ ਤਿਨਿ ਮੂਕਨ ਸੋ ਧਰਿ ਮਾਰਿ ਗਿਰਾਯੋ ॥੨੨੬॥
कंध चड़ाइ हली को उडिओ तिनि मूकन सो धरि मारि गिरायो ॥२२६॥

ਕੇਸਵ ਰਾਮ ਭਏ ਧਨਠੀ ਮਿਕ ਬਾਲ ਕਏ ਤਬ ਹੀ ਸਭ ਪਿਆਰੇ ॥
केसव राम भए धनठी मिक बाल कए तब ही सभ पिआरे ॥

ਦੈਤ ਮਿਕਿਯੋ ਸੁਤ ਨੰਦਹਿ ਕੇ ਸੰਗਿ ਖੇਲਿ ਜਿਤ੍ਯੋ ਮੁਸਲੀ ਹਰਿ ਹਾਰੇ ॥
दैत मिकियो सुत नंदहि के संगि खेलि जित्यो मुसली हरि हारे ॥

ਆਵ ਚੜੋ ਨ ਚੜਿਓ ਸੁ ਕਹਿਯੋ ਇਨ ਪੈ ਤਿਹ ਕੇ ਬਪੁ ਕੋ ਪਗ ਧਾਰੇ ॥
आव चड़ो न चड़िओ सु कहियो इन पै तिह के बपु को पग धारे ॥

ਮਾਰਿ ਗਿਰਾਇ ਦਯੋ ਧਰਨੀ ਪਰ ਬੀਰ ਬਡੋ ਉਨ ਮੂਕਨ ਮਾਰੇ ॥੨੨੭॥
मारि गिराइ दयो धरनी पर बीर बडो उन मूकन मारे ॥२२७॥

ਇਤਿ ਸ੍ਰੀ ਬਚਿਤ੍ਰ ਨਾਟਕੇ ਕ੍ਰਿਸਨਾਵਤਾਰੇ ਪ੍ਰਲੰਬ ਦੈਤ ਬਧਹਿ ॥
इति स्री बचित्र नाटके क्रिसनावतारे प्रलंब दैत बधहि ॥

ਅਥ ਲੁਕ ਮੀਚਨ ਖੇਲ ਕਥਨੰ ॥
अथ लुक मीचन खेल कथनं ॥

ਸਵੈਯਾ ॥
सवैया ॥

ਮਾਰਿ ਪ੍ਰਲੰਬ ਲਯੋ ਮੁਸਲੀ ਜਬ ਯਾਦ ਕਰੀ ਹਰਿ ਜੀ ਤਬ ਗਾਈ ॥
मारि प्रलंब लयो मुसली जब याद करी हरि जी तब गाई ॥

ਚੂਮਨ ਲਾਗ ਤਬੈ ਬਛਰਾ ਮੁਖ ਧੇਨ ਵਹੈ ਉਨ ਕੀ ਅਰੁ ਮਾਈ ॥
चूमन लाग तबै बछरा मुख धेन वहै उन की अरु माई ॥

ਹੋਇ ਪ੍ਰਸੰਨ੍ਯ ਤਬੈ ਕਰੁਨਾਨਿਧ ਤਉ ਲੁਕ ਮੀਚਨ ਖੇਲ ਮਚਾਈ ॥
होइ प्रसंन्य तबै करुनानिध तउ लुक मीचन खेल मचाई ॥

ਤਾ ਛਬਿ ਕੀ ਅਤਿ ਹੀ ਉਪਮਾ ਕਬਿ ਕੇ ਮਨ ਮੈ ਬਹੁ ਭਾਤਿਨ ਭਾਈ ॥੨੨੮॥
ता छबि की अति ही उपमा कबि के मन मै बहु भातिन भाई ॥२२८॥

ਕਬਿਤੁ ॥
कबितु ॥

ਬੈਠਿ ਕਰਿ ਗ੍ਵਾਰ ਆਖੈ ਮੀਚੈ ਏਕ ਗ੍ਵਾਰ ਹੂੰ ਕੀ ਛੋਰਿ ਦੇਤ ਤਾ ਕੋ ਸੋ ਤੋ ਅਉਰੋ ਗਹੈ ਧਾਇ ਕੈ ॥
बैठि करि ग्वार आखै मीचै एक ग्वार हूं की छोरि देत ता को सो तो अउरो गहै धाइ कै ॥

ਆਖੈ ਮੂੰਦਤ ਹੈ ਤਬ ਓਹੀ ਗੋਪ ਹੂੰ ਕੀ ਫੇਰਿ ਜਾ ਕੇ ਤਨ ਕੋ ਜੋ ਛੁਐ ਕਰ ਸਾਥ ਜਾਇ ਕੈ ॥
आखै मूंदत है तब ओही गोप हूं की फेरि जा के तन को जो छुऐ कर साथ जाइ कै ॥

ਤਹ ਤੋ ਛਲ ਬਲ ਕੈ ਪਲਾਵੈ ਹਾਥਿ ਆਵੈ ਨਹੀ ਤਉ ਮਿਟਾਵੈ ਆਖੈ ਆਪ ਹੀ ਤੇ ਸੋ ਤੋ ਆਇ ਕੈ ॥
तह तो छल बल कै पलावै हाथि आवै नही तउ मिटावै आखै आप ही ते सो तो आइ कै ॥


Flag Counter