श्री दशम ग्रंथ

पृष्ठ - 398


ਪੰਡੁ ਕੇ ਪੁਤ੍ਰਨ ਕੋ ਤਿਹ ਠਉਰ ਦਈਯਤ ਹੈ ਸੁਖ ਕੈ ਦੁਖ ਦਈਯੈ ॥੧੦੦੭॥
पंडु के पुत्रन को तिह ठउर दईयत है सुख कै दुख दईयै ॥१००७॥

ਯੌ ਸੁਨ ਕੈ ਤਿਹ ਕੀ ਬਤੀਯਾ ਕਰਿ ਕੈ ਅਕ੍ਰੂਰ ਪ੍ਰਨਾਮ ਸਿਧਾਰਿਯੋ ॥
यौ सुन कै तिह की बतीया करि कै अक्रूर प्रनाम सिधारियो ॥

ਪੰਥ ਕੀ ਬਾਤ ਗਨਉ ਕਹਿ ਲਉ ਪਗ ਬੀਚ ਗਜਾਪੁਰ ਕੇ ਤਿਨਿ ਧਾਰਿਯੋ ॥
पंथ की बात गनउ कहि लउ पग बीच गजापुर के तिनि धारियो ॥

ਪ੍ਰਾਤ ਭਏ ਨ੍ਰਿਪ ਬੀਚ ਸਭਾ ਕਬਿ ਸ੍ਯਾਮ ਕਹੈ ਇਹ ਭਾਤਿ ਉਚਾਰਿਯੋ ॥
प्रात भए न्रिप बीच सभा कबि स्याम कहै इह भाति उचारियो ॥

ਭੂਪ ਕਹੀ ਕਹੁ ਮੋ ਬਿਰਥਾ ਜਦੁਬੀਰਹਿ ਜਾ ਬਿਧਿ ਕੰਸ ਪਛਾਰਿਯੋ ॥੧੦੦੮॥
भूप कही कहु मो बिरथा जदुबीरहि जा बिधि कंस पछारियो ॥१००८॥

ਬਤੀਯਾ ਸੁਨਿ ਉਤਰ ਦੇਤ ਭਯੋ ਰਿਪੁ ਸੋ ਸਭ ਜਾ ਬਿਧਿ ਸ੍ਯਾਮ ਲਰਿਯੋ ॥
बतीया सुनि उतर देत भयो रिपु सो सभ जा बिधि स्याम लरियो ॥

ਗਜ ਮਾਰਿ ਪ੍ਰਹਾਰ ਕੈ ਮਲਨ ਕੋ ਦਲ ਫਾਰ ਕੈ ਕੰਸ ਸੋ ਜਾਇ ਅਰਿਯੋ ॥
गज मारि प्रहार कै मलन को दल फार कै कंस सो जाइ अरियो ॥

ਤਬ ਕੰਸ ਨਿਕਾਰ ਕ੍ਰਿਪਾਨ ਕਰੈ ਅਰੁ ਢਾਲ ਸਮ੍ਰਹਾਰ ਕੇ ਜੁਧੁ ਕਰਿਯੋ ॥
तब कंस निकार क्रिपान करै अरु ढाल सम्रहार के जुधु करियो ॥

ਤਬ ਹੀ ਹਰਿ ਜੂ ਗਹਿ ਕੇਸਨ ਤੇ ਪਟਕਿਓ ਧਰਨੀ ਪਰ ਮਾਰਿ ਡਰਿਯੋ ॥੧੦੦੯॥
तब ही हरि जू गहि केसन ते पटकिओ धरनी पर मारि डरियो ॥१००९॥

ਭੀਖਮ ਦ੍ਰੋਣ ਕ੍ਰਿਪਾਰੁ ਕ੍ਰਿਪੀਸੁਤ ਔਰ ਦੁਸਾਸਨ ਬੀਰ ਨਿਹਾਰਿਯੋ ॥
भीखम द्रोण क्रिपारु क्रिपीसुत और दुसासन बीर निहारियो ॥

ਸੂਰਜ ਕੋ ਸੁਤ ਭੂਰਿਸ੍ਰਵਾ ਜਿਨ ਪਾਰਥ ਭ੍ਰਾਤ ਸੋ ਬੈਰ ਉਤਾਰਿਯੋ ॥
सूरज को सुत भूरिस्रवा जिन पारथ भ्रात सो बैर उतारियो ॥

ਰਾਜ ਦੁਰਜੋਧਨ ਮਾਤਲ ਸੋ ਇਹ ਪੇਖਤ ਹੀ ਇਹ ਭਾਤਿ ਉਚਾਰਿਯੋ ॥
राज दुरजोधन मातल सो इह पेखत ही इह भाति उचारियो ॥

ਸ੍ਯਾਮ ਕਹਾ ਬਸੁਦੇਵ ਕਹਾ ਕਹਿ ਅੰਗਿ ਮਿਲੇ ਮਨ ਕੋ ਦੁਖ ਟਾਰਿਯੋ ॥੧੦੧੦॥
स्याम कहा बसुदेव कहा कहि अंगि मिले मन को दुख टारियो ॥१०१०॥

ਰੰਚਕ ਬੈਠਿ ਸਭਾ ਨ੍ਰਿਪ ਕੀ ਉਠ ਕੈ ਜਦੁਬੀਰ ਫੁਫੀ ਪਹਿ ਆਯੋ ॥
रंचक बैठि सभा न्रिप की उठ कै जदुबीर फुफी पहि आयो ॥

ਕੁੰਤੀ ਕਉ ਦੇਖਤ ਹੀ ਕਬਿ ਸ੍ਯਾਮ ਕਹੈ ਤਿਨ ਪਾਇਨ ਸੀਸ ਝੁਕਾਯੋ ॥
कुंती कउ देखत ही कबि स्याम कहै तिन पाइन सीस झुकायो ॥

ਪੂਛਤ ਭੀ ਕੁਸਲੈ ਜਦੁਬੀਰ ਹੈ ਜਾ ਜਸੁ ਬੀਚ ਸਭੈ ਧਰਿ ਛਾਯੋ ॥
पूछत भी कुसलै जदुबीर है जा जसु बीच सभै धरि छायो ॥

ਨੀਕੇ ਹੈ ਸ੍ਯਾਮ ਸਨੈ ਬਸੁਦੇਵ ਸੁ ਦੇਵਕੀ ਨੀਕੀ ਸੁਨੀ ਸੁਖੁ ਪਾਯੋ ॥੧੦੧੧॥
नीके है स्याम सनै बसुदेव सु देवकी नीकी सुनी सुखु पायो ॥१०११॥

ਇਤਨੇ ਮਹਿ ਬਿਦੁਰ ਆਇ ਗਯੋ ਸੋਊ ਪਾਰਥ ਮਾਇ ਕੈ ਪਾਇਨ ਲਾਗਿਯੋ ॥
इतने महि बिदुर आइ गयो सोऊ पारथ माइ कै पाइन लागियो ॥

ਪੂਛਤ ਭਯੋ ਜਦੁਬੀਰ ਸੁਖੀ ਅਕ੍ਰੂਰ ਕਉ ਤਾ ਰਸ ਮੋ ਅਨੁਰਾਗਿਯੋ ॥
पूछत भयो जदुबीर सुखी अक्रूर कउ ता रस मो अनुरागियो ॥

ਅਉਰ ਗਈ ਸੁਧਿ ਭੂਲ ਸਭੈ ਕਬਿ ਸ੍ਯਾਮ ਇਹੀ ਰਸ ਭੀਤਰ ਪਾਗਿਯੋ ॥
अउर गई सुधि भूल सभै कबि स्याम इही रस भीतर पागियो ॥

ਵਾਹ ਕਹਿਯੋ ਸਭ ਹੀ ਹੈ ਸੁਖੀ ਸੁਨ ਕੈ ਬਤੀਯਾ ਸੁਖ ਭਯੋ ਦੁਖ ਭਾਗਿਯੋ ॥੧੦੧੨॥
वाह कहियो सभ ही है सुखी सुन कै बतीया सुख भयो दुख भागियो ॥१०१२॥

ਕੁੰਤੀ ਬਾਚ ॥
कुंती बाच ॥

ਸਵੈਯਾ ॥
सवैया ॥

ਕੇਲ ਕਰੈ ਮਥੁਰਾ ਮੈ ਸੋਊ ਮਨ ਤੇ ਕਹਿਯੋ ਹਉ ਬ੍ਰਿਜਨਾਥਿ ਬਿਸਾਰੀ ॥
केल करै मथुरा मै सोऊ मन ते कहियो हउ ब्रिजनाथि बिसारी ॥

ਦੁਖਿਤ ਭਈ ਇਨ ਲੋਗਨ ਤੇ ਅਤਿ ਹੀ ਕਹਿ ਕੈ ਘਨਿ ਸ੍ਯਾਮ ਪੁਕਾਰੀ ॥
दुखित भई इन लोगन ते अति ही कहि कै घनि स्याम पुकारी ॥

ਨਾਥ ਮਰਿਯੋ ਸੁਤ ਬਾਲ ਰਹੇ ਤਿਹ ਤੇ ਅਕ੍ਰੂਰ ਭਯੋ ਦੁਖੁ ਭਾਰੀ ॥
नाथ मरियो सुत बाल रहे तिह ते अक्रूर भयो दुखु भारी ॥

ਤਾ ਤੇ ਹਉ ਪੂਛਤ ਹੌਂ ਤੁਮ ਕੋ ਕਬਹੂੰ ਹਰਿ ਜੀ ਸੁਧਿ ਲੇਤ ਹਮਾਰੀ ॥੧੦੧੩॥
ता ते हउ पूछत हौं तुम को कबहूं हरि जी सुधि लेत हमारी ॥१०१३॥

ਦੁਖਿਤ ਹ੍ਵੈ ਅਕ੍ਰੂਰ ਕੇ ਸੰਗਿ ਕਹੀ ਬਤੀਯਾ ਨ੍ਰਿਪ ਅੰਧ ਰਿਸੈ ਸੇ ॥
दुखित ह्वै अक्रूर के संगि कही बतीया न्रिप अंध रिसै से ॥

ਦੇਤ ਹੈ ਦੁਖੁ ਘਨੋ ਹਮ ਕਉ ਕਹਿਓ ਸੁਨਿ ਮੀਤ ਸ੍ਯਾਮ ਸੋ ਐਸੇ ॥
देत है दुखु घनो हम कउ कहिओ सुनि मीत स्याम सो ऐसे ॥

ਪਾਰਥ ਭ੍ਰਾਤ ਰੁਚੇ ਉਨ ਕੋ ਨਹਿ ਵਾਹਿ ਕਹਿਯੋ ਕਹੁ ਸੋ ਬਿਧਿ ਕੈਸੇ ॥
पारथ भ्रात रुचे उन को नहि वाहि कहियो कहु सो बिधि कैसे ॥

ਯੌ ਸੁਨਿ ਉਤਰ ਦੇਤ ਭਈ ਸੋਊ ਆਂਖ ਕੇ ਬੀਚ ਪਰੇ ਤ੍ਰਿਣ ਜੈਸੇ ॥੧੦੧੪॥
यौ सुनि उतर देत भई सोऊ आंख के बीच परे त्रिण जैसे ॥१०१४॥

ਕਹਿ ਯੌ ਬਿਨਤੀ ਹਮਰੀ ਹਰਿ ਸੋ ਅਤਿ ਸੋਕ ਸਮੁੰਦ੍ਰ ਮੈ ਬੂਡਿ ਗਈ ਹਉ ॥
कहि यौ बिनती हमरी हरि सो अति सोक समुंद्र मै बूडि गई हउ ॥

ਜੀਵਤ ਹੋ ਕਬਿ ਸ੍ਯਾਮ ਕਹੈ ਤੁਹਿ ਆਇਸ ਪਾਇ ਕੈ ਨਾਮੁ ਕਈ ਹਉ ॥
जीवत हो कबि स्याम कहै तुहि आइस पाइ कै नामु कई हउ ॥

ਮਾਰਨ ਮੋ ਸੁਤ ਕੌ ਨ੍ਰਿਪ ਕੇ ਸੁਤ ਕੋਟਿ ਉਪਾਵਨ ਸੋ ਕਢਈ ਹਉ ॥
मारन मो सुत कौ न्रिप के सुत कोटि उपावन सो कढई हउ ॥

ਸ੍ਯਾਮ ਸੋ ਇਉ ਕਹੀਯੋ ਬਤੀਯਾ ਤੁਮਰੇ ਬਿਨੁ ਨਾਥ ਅਨਾਥ ਭਈ ਹਉ ॥੧੦੧੫॥
स्याम सो इउ कहीयो बतीया तुमरे बिनु नाथ अनाथ भई हउ ॥१०१५॥

ਯੌ ਕਹਿ ਕੈ ਤਿਹ ਸੋ ਬਤੀਯਾ ਅਤਿ ਹੀ ਦੁਖ ਸ੍ਵਾਸ ਉਸਾਸ ਸੁ ਲੀਨੋ ॥
यौ कहि कै तिह सो बतीया अति ही दुख स्वास उसास सु लीनो ॥

ਜੋ ਦੁਖ ਮੋਰੇ ਰਿਦੇ ਮਹਿ ਥੋ ਸੋਊ ਮੈ ਤੁਮ ਪੈ ਸਭ ਹੀ ਕਹਿ ਦੀਨੋ ॥
जो दुख मोरे रिदे महि थो सोऊ मै तुम पै सभ ही कहि दीनो ॥

ਸੋ ਸੁਨੀਐ ਹਮਰੀ ਬਿਰਥਾ ਕਹੀਯੋ ਦੁਖ ਕੀ ਜਦੁਬੀਰ ਹਠੀ ਨੋ ॥
सो सुनीऐ हमरी बिरथा कहीयो दुख की जदुबीर हठी नो ॥

ਹੇ ਬ੍ਰਿਜਨਾਥ ਅਨਾਥਨ ਨਾਥ ਸਹਾਇ ਕਰੋ ਕਹਿ ਰੋਦਨ ਕੀਨੋ ॥੧੦੧੬॥
हे ब्रिजनाथ अनाथन नाथ सहाइ करो कहि रोदन कीनो ॥१०१६॥

ਅਕ੍ਰੂਰ ਬਾਚ ॥
अक्रूर बाच ॥

ਸਵੈਯਾ ॥
सवैया ॥

ਦੇਖਿ ਦੁਖਾਤੁਰ ਪਾਰਥ ਮਾਤ ਕੋ ਯੌਂ ਕਹਿਯੋ ਤ੍ਵੈ ਸੁਤ ਹੀ ਨ੍ਰਿਪ ਹ੍ਵੈ ਹੈ ॥
देखि दुखातुर पारथ मात को यौं कहियो त्वै सुत ही न्रिप ह्वै है ॥

ਸ੍ਯਾਮ ਕੀ ਪ੍ਰੀਤਿ ਘਨੀ ਤੁਮ ਸੋਂ ਤਿਹ ਤੇ ਤੁਮ ਕੋ ਅਤਿ ਹੀ ਸੁਖ ਦੈ ਹੈ ॥
स्याम की प्रीति घनी तुम सों तिह ते तुम को अति ही सुख दै है ॥

ਤੇਰੀ ਹੀ ਓਰਿ ਹ੍ਵੈ ਹੈ ਸੁਭ ਲਛਨ ਤੁਇ ਸੁਤ ਸਤ੍ਰਨ ਕੋ ਦੁਖ ਦੈ ਹੈ ॥
तेरी ही ओरि ह्वै है सुभ लछन तुइ सुत सत्रन को दुख दै है ॥

ਰਾਜ ਸਭੈ ਉਹ ਹੀ ਲਹਿ ਹੈ ਹਰਿ ਸਤ੍ਰਨ ਕੋ ਜਮਲੋਕਿ ਪਠੈ ਹੈ ॥੧੦੧੭॥
राज सभै उह ही लहि है हरि सत्रन को जमलोकि पठै है ॥१०१७॥

ਯੌ ਸੁਨ ਕੈ ਬਤੀਯਾ ਤਿਹ ਕੀ ਮਨ ਮੈ ਅਕ੍ਰੂਰਹਿ ਮੰਤ੍ਰ ਬਿਚਾਰਿਯੋ ॥
यौ सुन कै बतीया तिह की मन मै अक्रूरहि मंत्र बिचारियो ॥

ਕੈ ਕੈ ਪ੍ਰਨਾਮ ਚਲਿਯੋ ਤਬ ਹੀ ਨ੍ਰਿਪੁ ਤ੍ਵੈ ਸੁਤ ਹੋ ਇਹ ਭਾਤਿ ਉਚਾਰਿਯੋ ॥
कै कै प्रनाम चलियो तब ही न्रिपु त्वै सुत हो इह भाति उचारियो ॥

ਕਾ ਸੰਗਿ ਲੋਗਨ ਕੋ ਹਿਤ ਹੈ ਇਹ ਚਿੰਤ ਕਰੀ ਪੁਰ ਮੈ ਪਗ ਧਾਰਿਯੋ ॥
का संगि लोगन को हित है इह चिंत करी पुर मै पग धारियो ॥


Flag Counter