श्री दशम ग्रंथ

पृष्ठ - 811


ਖੰਡ ਭਏ ਜੁ ਅਖੰਡਲ ਤੇ ਨਹਿ ਜੀਤਿ ਫਿਰੇ ਬਸੁਧਾ ਨਵ ਖੰਡਾ ॥
खंड भए जु अखंडल ते नहि जीति फिरे बसुधा नव खंडा ॥

ਤੇ ਜੁਤ ਕੋਪ ਗਿਰੇਬਨਿ ਓਪ ਕ੍ਰਿਪਾਨ ਕੇ ਕੀਨੇ ਕੀਏ ਕਟਿ ਖੰਡਾ ॥੨੫॥
ते जुत कोप गिरेबनि ओप क्रिपान के कीने कीए कटि खंडा ॥२५॥

ਤੋਟਕ ਛੰਦ ॥
तोटक छंद ॥

ਜਬ ਹੀ ਕਰ ਲਾਲ ਕ੍ਰਿਪਾਨ ਗਹੀ ॥
जब ही कर लाल क्रिपान गही ॥

ਨਹਿ ਮੋ ਤੇ ਪ੍ਰਭਾ ਤਿਹ ਜਾਤ ਕਹੀ ॥
नहि मो ते प्रभा तिह जात कही ॥

ਤਿਹ ਤੇਜੁ ਲਖੇ ਭਟ ਯੌ ਭਟਕੇ ॥
तिह तेजु लखे भट यौ भटके ॥

ਮਨੋ ਸੂਰ ਚੜਿਯੋ ਉਡ ਸੇ ਸਟਕੇ ॥੨੬॥
मनो सूर चड़ियो उड से सटके ॥२६॥

ਕੁਪਿ ਕਾਲਿ ਕ੍ਰਿਪਾਨ ਕਰੰ ਗਹਿ ਕੈ ॥
कुपि कालि क्रिपान करं गहि कै ॥

ਦਲ ਦੈਤਨ ਬੀਚ ਪਰੀ ਕਹਿ ਕੈ ॥
दल दैतन बीच परी कहि कै ॥

ਘਟਿਕਾ ਇਕ ਬੀਚ ਸਭੋ ਹਨਿਹੌਂ ॥
घटिका इक बीच सभो हनिहौं ॥

ਤੁਮ ਤੇ ਨਹਿ ਏਕ ਬਲੀ ਗਨਿਹੌਂ ॥੨੭॥
तुम ते नहि एक बली गनिहौं ॥२७॥

ਸਵੈਯਾ ॥
सवैया ॥

ਮੰਦਲ ਤੂਰ ਮ੍ਰਿਦੰਗ ਮੁਚੰਗਨ ਕੀ ਧੁਨਿ ਕੈ ਲਲਕਾਰਿ ਪਰੇ ॥
मंदल तूर म्रिदंग मुचंगन की धुनि कै ललकारि परे ॥

ਅਰੁ ਮਾਨ ਭਰੇ ਮਿਲਿ ਆਨਿ ਅਰੇ ਨ ਗੁਮਾਨ ਕੌ ਛਾਡਿ ਕੈ ਪੈਗੁ ਟਰੇ ॥
अरु मान भरे मिलि आनि अरे न गुमान कौ छाडि कै पैगु टरे ॥

ਤਿਨ ਕੇ ਜਮ ਜਦਿਪ ਪ੍ਰਾਨ ਹਰੇ ਨ ਮੁਰੇ ਤਬ ਲੌ ਇਹ ਭਾਤਿ ਅਰੇ ॥
तिन के जम जदिप प्रान हरे न मुरे तब लौ इह भाति अरे ॥

ਜਸ ਕੋ ਕਰਿ ਕੈ ਨ ਚਲੇ ਡਰਿ ਕੈ ਲਰਿ ਕੈ ਮਰਿ ਕੈ ਭਵ ਸਿੰਧ ਤਰੇ ॥੨੮॥
जस को करि कै न चले डरि कै लरि कै मरि कै भव सिंध तरे ॥२८॥

ਜੇਨ ਮਿਟੇ ਬਿਕਟੇ ਭਟ ਕਾਹੂ ਸੋਂ ਬਾਸਵ ਸੌ ਕਬਹੂੰ ਨ ਪਛੇਲੇ ॥
जेन मिटे बिकटे भट काहू सों बासव सौ कबहूं न पछेले ॥

ਤੇ ਗਰਜੇ ਜਬ ਹੀ ਰਨ ਮੈ ਗਨ ਭਾਜਿ ਚਲੇ ਬਿਨੁ ਆਪੁ ਅਕੇਲੇ ॥
ते गरजे जब ही रन मै गन भाजि चले बिनु आपु अकेले ॥

ਤੇ ਕੁਪਿ ਕਾਲਿ ਕਟੇ ਝਟ ਕੈ ਕਦਲੀ ਬਨ ਜ੍ਯੋਂ ਧਰਨੀ ਪਰ ਮੇਲੇ ॥
ते कुपि कालि कटे झट कै कदली बन ज्यों धरनी पर मेले ॥

ਸ੍ਰੋਨ ਰੰਗੀਨ ਭਏ ਪਟ ਮਾਨਹੁ ਫਾਗੁ ਸਮੈ ਸਭ ਚਾਚਰਿ ਖੇਲੇ ॥੨੯॥
स्रोन रंगीन भए पट मानहु फागु समै सभ चाचरि खेले ॥२९॥

ਦੋਹਰਾ ॥
दोहरा ॥

ਚੜੀ ਚੰਡਿਕਾ ਚੰਡ ਹ੍ਵੈ ਤਪਤ ਤਾਬ੍ਰ ਸੇ ਨੈਨ ॥
चड़ी चंडिका चंड ह्वै तपत ताब्र से नैन ॥

ਮਤ ਭਈ ਮਦਰਾ ਭਏ ਬਕਤ ਅਟਪਟੇ ਬੈਨ ॥੩੦॥
मत भई मदरा भए बकत अटपटे बैन ॥३०॥

ਸਵੈਯਾ ॥
सवैया ॥

ਸਭ ਸਤ੍ਰਨ ਕੋ ਹਨਿਹੌ ਛਿਨ ਮੈ ਸੁ ਕਹਿਯੋ ਬਚ ਕੋਪ ਕੀਯੋ ਮਨ ਮੈ ॥
सभ सत्रन को हनिहौ छिन मै सु कहियो बच कोप कीयो मन मै ॥

ਤਰਵਾਰਿ ਸੰਭਾਰਿ ਮਹਾ ਬਲ ਧਾਰਿ ਧਵਾਇ ਕੈ ਸਿੰਘ ਧਸੀ ਰਨ ਮੈ ॥
तरवारि संभारि महा बल धारि धवाइ कै सिंघ धसी रन मै ॥

ਜਗ ਮਾਤ ਕੇ ਆਯੁਧੁ ਹਾਥਨ ਮੈ ਚਮਕੈ ਐਸੇ ਦੈਤਨ ਕੇ ਗਨ ਮੈ ॥
जग मात के आयुधु हाथन मै चमकै ऐसे दैतन के गन मै ॥

ਲਪਕੈ ਝਪਕੈ ਬੜਵਾਨਲ ਕੀ ਦਮਕੈ ਮਨੋ ਬਾਰਿਧ ਕੇ ਬਨ ਮੈ ॥੩੧॥
लपकै झपकै बड़वानल की दमकै मनो बारिध के बन मै ॥३१॥

ਕੋਪ ਅਖੰਡ ਕੈ ਚੰਡਿ ਪ੍ਰਚੰਡ ਮਿਆਨ ਤੇ ਕਾਢਿ ਕ੍ਰਿਪਾਨ ਗਹੀ ॥
कोप अखंड कै चंडि प्रचंड मिआन ते काढि क्रिपान गही ॥

ਦਲ ਦੇਵ ਔ ਦੈਤਨ ਕੀ ਪ੍ਰਤਿਨਾ ਲਖਿ ਤੇਗ ਛਟਾ ਛਬ ਰੀਝ ਰਹੀ ॥
दल देव औ दैतन की प्रतिना लखि तेग छटा छब रीझ रही ॥

ਸਿਰ ਚਿਛੁਰ ਕੇ ਇਹ ਭਾਤਿ ਪਰੀ ਨਹਿ ਮੋ ਤੇ ਪ੍ਰਭਾ ਤਿਹ ਜਾਤ ਕਹੀ ॥
सिर चिछुर के इह भाति परी नहि मो ते प्रभा तिह जात कही ॥

ਰਿਪੁ ਮਾਰਿ ਕੈ ਫਾਰਿ ਪਹਾਰ ਸੇ ਬੈਰੀ ਪਤਾਰ ਲਗੇ ਤਰਵਾਰਿ ਬਹੀ ॥੩੨॥
रिपु मारि कै फारि पहार से बैरी पतार लगे तरवारि बही ॥३२॥

ਦੋਹਰਾ ॥
दोहरा ॥

ਤੁਪਕ ਤਬਰ ਬਰਛੀ ਬਿਸਿਖ ਅਸਿ ਅਨੇਕ ਝਮਕਾਹਿ ॥
तुपक तबर बरछी बिसिख असि अनेक झमकाहि ॥

ਧੁਜਾ ਪਤਾਕਾ ਫਰਹਰੈ ਭਾਨ ਨ ਹੇਰੇ ਜਾਹਿ ॥੩੩॥
धुजा पताका फरहरै भान न हेरे जाहि ॥३३॥

ਰਨ ਮਾਰੂ ਬਾਜੈ ਘਨੇ ਗਗਨ ਗੀਧ ਮੰਡਰਾਹਿ ॥
रन मारू बाजै घने गगन गीध मंडराहि ॥

ਚਟਪਟ ਦੈ ਜੋਧਾ ਬਿਕਟ ਝਟਪਟ ਕਟਿ ਕਟਿ ਜਾਹਿ ॥੩੪॥
चटपट दै जोधा बिकट झटपट कटि कटि जाहि ॥३४॥

ਅਨਿਕ ਤੂਰ ਭੇਰੀ ਪ੍ਰਣਵ ਗੋਮੁਖ ਅਨਿਕ ਮ੍ਰਿਦੰਗ ॥
अनिक तूर भेरी प्रणव गोमुख अनिक म्रिदंग ॥

ਸੰਖ ਬੇਨੁ ਬੀਨਾ ਬਜੀ ਮੁਰਲੀ ਮੁਰਜ ਮੁਚੰਗ ॥੩੫॥
संख बेनु बीना बजी मुरली मुरज मुचंग ॥३५॥

ਨਾਦ ਨਫੀਰੀ ਕਾਨਰੇ ਦੁੰਦਭ ਬਜੇ ਅਨੇਕ ॥
नाद नफीरी कानरे दुंदभ बजे अनेक ॥

ਸੁਨਿ ਮਾਰੂ ਕਾਤਰ ਭਿਰੇ ਰਨ ਤਜਿ ਫਿਰਿਯੋ ਨ ਏਕ ॥੩੬॥
सुनि मारू कातर भिरे रन तजि फिरियो न एक ॥३६॥

ਕਿਚਪਚਾਇ ਜੋਧਾ ਮੰਡਹਿ ਲਰਹਿ ਸਨੰਮੁਖ ਆਨ ॥
किचपचाइ जोधा मंडहि लरहि सनंमुख आन ॥

ਧੁਕਿ ਧੁਕਿ ਪਰੈ ਕਬੰਧ ਭੂਅ ਸੁਰ ਪੁਰ ਕਰੈ ਪਯਾਨ ॥੩੭॥
धुकि धुकि परै कबंध भूअ सुर पुर करै पयान ॥३७॥

ਰਨ ਫਿਕਰਤ ਜੰਬੁਕ ਫਿਰਹਿ ਆਸਿਖ ਅਚਵਤ ਪ੍ਰੇਤ ॥
रन फिकरत जंबुक फिरहि आसिख अचवत प्रेत ॥

ਗੀਧ ਮਾਸ ਲੈ ਲੈ ਉਡਹਿ ਸੁਭਟ ਨ ਛਾਡਹਿ ਖੇਤ ॥੩੮॥
गीध मास लै लै उडहि सुभट न छाडहि खेत ॥३८॥

ਸਵੈਯਾ ॥
सवैया ॥

ਨਿਸ ਨਨਾਦ ਡਹ ਡਹ ਡਾਮਰ ਦੈ ਦੈ ਦਮਾਮਨ ਕੌ ਨਿਜਕਾਨੇ ॥
निस ननाद डह डह डामर दै दै दमामन कौ निजकाने ॥

ਭੂਰ ਦਈਤਨ ਕੋ ਦਲ ਦਾਰੁਨ ਦੀਹ ਹੁਤੇ ਕਰਿ ਏਕ ਨ ਜਾਨੇ ॥
भूर दईतन को दल दारुन दीह हुते करि एक न जाने ॥


Flag Counter