श्री दशम ग्रंथ

पृष्ठ - 1096


ਹੋ ਭਾਤਿ ਭਾਤਿ ਕੇ ਆਸਨ ਕਰਤ ਸੁਹਾਵਈ ॥੨॥
हो भाति भाति के आसन करत सुहावई ॥२॥

ਦੋਹਰਾ ॥
दोहरा ॥

ਰਾਨੀ ਮੀਤਹਿ ਸੰਗ ਲੈ ਬਾਗਹਿ ਗਈ ਲਵਾਇ ॥
रानी मीतहि संग लै बागहि गई लवाइ ॥

ਕਾਮ ਭੋਗ ਤਾ ਸੋ ਕਰਿਯੋ ਹ੍ਰਿਦੈ ਹਰਖ ਉਪਜਾਇ ॥੩॥
काम भोग ता सो करियो ह्रिदै हरख उपजाइ ॥३॥

ਜਹਾ ਬਾਗ ਮੋ ਜਾਰ ਸੌ ਰਾਨੀ ਰਮਤ ਬਨਾਇ ॥
जहा बाग मो जार सौ रानी रमत बनाइ ॥

ਤਾ ਕੋ ਨ੍ਰਿਪ ਕੌਤਕ ਨਮਿਤਿ ਤਹ ਹੀ ਨਿਕਸਿਯੋ ਆਇ ॥੪॥
ता को न्रिप कौतक नमिति तह ही निकसियो आइ ॥४॥

ਚੌਪਈ ॥
चौपई ॥

ਲਖਿ ਰਾਜਾ ਰਾਨੀ ਡਰ ਪਾਨੀ ॥
लखि राजा रानी डर पानी ॥

ਮਿਤ੍ਰ ਪਏ ਇਹ ਭਾਤਿ ਬਖਾਨੀ ॥
मित्र पए इह भाति बखानी ॥

ਮੇਰੀ ਕਹੀ ਚਿਤ ਮੈ ਧਰਿਯਹੁ ॥
मेरी कही चित मै धरियहु ॥

ਮੂੜ ਰਾਵ ਤੇ ਨੈਕੁ ਨ ਡਰਿਯਹੁ ॥੫॥
मूड़ राव ते नैकु न डरियहु ॥५॥

ਅੜਿਲ ॥
अड़िल ॥

ਇਕ ਗਡਹਾ ਮੈ ਦਯੋ ਜਾਰ ਕੋ ਡਾਰਿ ਕੈ ॥
इक गडहा मै दयो जार को डारि कै ॥

ਤਖਤਾ ਪਰ ਬਾਘੰਬਰ ਡਾਰਿ ਸੁਧਾਰਿ ਕੈ ॥
तखता पर बाघंबर डारि सुधारि कै ॥

ਆਪੁ ਜੋਗ ਕੋ ਭੇਸ ਬਹਿਠੀ ਤਹਾ ਧਰ ॥
आपु जोग को भेस बहिठी तहा धर ॥

ਹੋ ਰਾਵ ਚਲਿਯੋ ਦਿਯ ਜਾਨ ਨ ਆਨ੍ਰਯੋ ਦ੍ਰਿਸਟਿ ਤਰ ॥੬॥
हो राव चलियो दिय जान न आन्रयो द्रिसटि तर ॥६॥

ਰਾਇ ਨਿਰਖਿ ਤਿਹ ਰੂਪ ਚਕ੍ਰਿਤ ਚਿਤ ਮੈ ਭਯੋ ॥
राइ निरखि तिह रूप चक्रित चित मै भयो ॥

ਕਵਨ ਦੇਸ ਕੋ ਏਸ ਭਯੋ ਜੋਗੀ ਕਹਿਯੋ ॥
कवन देस को एस भयो जोगी कहियो ॥

ਯਾ ਕੇ ਦੋਨੋ ਪਾਇਨ ਪਰਿਯੈ ਜਾਇ ਕੈ ॥
या के दोनो पाइन परियै जाइ कै ॥

ਹੋ ਆਇਸੁ ਕੌ ਲਈਐ ਚਿਤ ਬਿਰਮਾਇ ਕੈ ॥੭॥
हो आइसु कौ लईऐ चित बिरमाइ कै ॥७॥

ਚੌਪਈ ॥
चौपई ॥

ਜਬ ਰਾਜਾ ਤਾ ਕੇ ਢਿਗ ਆਯੋ ॥
जब राजा ता के ढिग आयो ॥

ਜੋਗੀ ਉਠਿਯੋ ਨ ਬੈਨ ਸੁਨਾਇਯੋ ॥
जोगी उठियो न बैन सुनाइयो ॥

ਇਹ ਦਿਸਿ ਤੇ ਉਹਿ ਦਿਸਿ ਪ੍ਰਭ ਗਯੋ ॥
इह दिसि ते उहि दिसि प्रभ गयो ॥

ਤਬ ਰਾਜੈ ਸੁ ਜੋਰ ਕਰ ਲਯੋ ॥੮॥
तब राजै सु जोर कर लयो ॥८॥

ਨਮਸਕਾਰ ਜਬ ਤਿਹ ਨ੍ਰਿਪ ਕਿਯੋ ॥
नमसकार जब तिह न्रिप कियो ॥

ਤਬ ਜੋਗੀ ਮੁਖ ਫੇਰਿ ਸੁ ਲਿਯੋ ॥
तब जोगी मुख फेरि सु लियो ॥

ਜਿਹ ਜਿਹ ਦਿਸਿ ਰਾਜਾ ਚਲਿ ਆਵੈ ॥
जिह जिह दिसि राजा चलि आवै ॥

ਤਹ ਤਹ ਤੇ ਤ੍ਰਿਯ ਆਖਿ ਚੁਰਾਵੈ ॥੯॥
तह तह ते त्रिय आखि चुरावै ॥९॥

ਯਹ ਗਤਿ ਦੇਖਿ ਨ੍ਰਿਪਤਿ ਚਕਿ ਰਹਿਯੋ ॥
यह गति देखि न्रिपति चकि रहियो ॥

ਧੰਨਿ ਧੰਨਿ ਮਨ ਮੈ ਤਿਹ ਕਹਿਯੋ ॥
धंनि धंनि मन मै तिह कहियो ॥

ਯਹ ਮੋਰੀ ਪਰਵਾਹਿ ਨ ਰਾਖੈ ॥
यह मोरी परवाहि न राखै ॥

ਤਾ ਤੇ ਮੋਹਿ ਨ ਮੁਖ ਤੇ ਭਾਖੇ ॥੧੦॥
ता ते मोहि न मुख ते भाखे ॥१०॥

ਅਨਿਕ ਜਤਨ ਰਾਜਾ ਕਰਿ ਹਾਰਿਯੋ ॥
अनिक जतन राजा करि हारियो ॥

ਕ੍ਯੋਹੂੰ ਨਹਿ ਰਾਨੀਯਹਿ ਨਿਹਾਰਿਯੋ ॥
क्योहूं नहि रानीयहि निहारियो ॥

ਕਰਤ ਕਰਤ ਇਕ ਬਚਨ ਬਖਾਨੋ ॥
करत करत इक बचन बखानो ॥

ਮੂਰਖ ਰਾਵ ਨ ਬੋਲਿ ਪਛਾਨੋ ॥੧੧॥
मूरख राव न बोलि पछानो ॥११॥

ਬਾਤੈ ਸੌ ਨ੍ਰਿਪ ਸੋ ਕੋਊ ਕਰੈ ॥
बातै सौ न्रिप सो कोऊ करै ॥

ਜੋ ਇਛਾ ਧੰਨ ਕੀ ਮਨ ਧਰੈ ॥
जो इछा धंन की मन धरै ॥

ਰਾਵ ਰੰਕ ਹਮ ਕਛੂ ਨ ਜਾਨੈ ॥
राव रंक हम कछू न जानै ॥

ਏਕੈ ਹਰਿ ਕੋ ਨਾਮ ਪਛਾਨੈ ॥੧੨॥
एकै हरि को नाम पछानै ॥१२॥

ਬਾਤੈ ਕਰਤ ਨਿਸਾ ਪਰਿ ਗਈ ॥
बातै करत निसा परि गई ॥

ਨ੍ਰਿਪ ਸਭ ਸੈਨ ਬਿਦਾ ਕਰ ਦਈ ॥
न्रिप सभ सैन बिदा कर दई ॥

ਹ੍ਵੈ ਏਕਲ ਰਹਿਯੋ ਤਹ ਸੋਈ ॥
ह्वै एकल रहियो तह सोई ॥

ਚਿੰਤਾ ਕਰਤ ਅਰਧ ਨਿਸਿ ਖੋਈ ॥੧੩॥
चिंता करत अरध निसि खोई ॥१३॥

ਅੜਿਲ ॥
अड़िल ॥

ਸੋਇ ਨ੍ਰਿਪਤਿ ਲਹਿ ਗਯੋ ਤ੍ਰਿਯ ਮੀਤਹਿ ਉਚਰਿਯੋ ॥
सोइ न्रिपति लहि गयो त्रिय मीतहि उचरियो ॥

ਕਰ ਭੇ ਟੂੰਬਿ ਜਗਾਇ ਭੋਗ ਬਹੁ ਬਿਧਿ ਕਰਿਯੋ ॥
कर भे टूंबि जगाइ भोग बहु बिधि करियो ॥


Flag Counter