ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1398


ਸੇਜ ਸਧਾ ਸਹਜੁ ਛਾਵਾਣੁ ਸੰਤੋਖੁ ਸਰਾਇਚਉ ਸਦਾ ਸੀਲ ਸੰਨਾਹੁ ਸੋਹੈ ॥

(ਗੁਰੂ ਰਾਮਦਾਸ ਜੀ ਨੇ) ਸਰਧਾ ਨੂੰ (ਪਰਮਾਤਮਾ ਲਈ) ਸੇਜ ਬਣਾਇਆ ਹੈ, (ਆਪ ਦੇ) ਹਿਰਦੇ ਦਾ ਟਿਕਾਉ ਸ਼ਾਮੀਆਨਾ ਹੈ, ਸੰਤੋਖ ਕਨਾਤ ਹੈ ਅਤੇ ਨਿੱਤ ਦਾ ਮਿੱਠਾ ਸੁਭਾਉ ਸੰਜੋਅ ਹੈ।

ਗੁਰ ਸਬਦਿ ਸਮਾਚਰਿਓ ਨਾਮੁ ਟੇਕ ਸੰਗਾਦਿ ਬੋਹੈ ॥

ਗੁਰੂ (ਅਮਰਦਾਸ ਜੀ) ਦੇ ਸ਼ਬਦ ਦੀ ਬਰਕਤਿ ਨਾਲ (ਆਪ ਨੇ) ਕਮਾਇਆ ਹੈ, (ਗੁਰੂ ਦੀ) ਟੇਕ (ਆਪ ਦੇ) ਸੰਗੀ ਆਦਿਕਾਂ ਨੂੰ ਸੁਗੰਧਿਤ ਕਰ ਰਹੀ ਹੈ।

ਅਜੋਨੀਉ ਭਲੵੁ ਅਮਲੁ ਸਤਿਗੁਰ ਸੰਗਿ ਨਿਵਾਸੁ ॥

ਗੁਰੂ ਰਾਮਦਾਸ ਜਨਮ (ਮਰਨ) ਤੋਂ ਰਹਿਤ ਹੈ, ਭਲਾ ਹੈ ਅਤੇ ਸੁੱਧ-ਆਤਮਾ ਹੈ।

ਗੁਰ ਰਾਮਦਾਸ ਕਲੵੁਚਰੈ ਤੁਅ ਸਹਜ ਸਰੋਵਰਿ ਬਾਸੁ ॥੧੦॥

ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ 'ਹੇ ਗੁਰੂ ਰਾਮਦਾਸ! ਤੇਰਾ ਵਾਸ ਆਤਮਕ ਅਡੋਲਤਾ ਦੇ ਸਰੋਵਰ ਵਿਚ ਹੈ' ॥੧੦॥

ਗੁਰੁ ਜਿਨੑ ਕਉ ਸੁਪ੍ਰਸੰਨੁ ਨਾਮੁ ਹਰਿ ਰਿਦੈ ਨਿਵਾਸੈ ॥

ਜਿਨ੍ਹਾਂ ਮਨੁੱਖਾਂ ਉਤੇ ਸਤਿਗੁਰੂ ਤ੍ਰੁੱਠਦਾ ਹੈ, (ਉਹਨਾਂ ਦੇ) ਹਿਰਦੇ ਵਿਚ ਅਕਾਲ ਪੁਰਖ ਦਾ ਨਾਮ ਵਸਾਉਂਦਾ ਹੈ।

ਜਿਨੑ ਕਉ ਗੁਰੁ ਸੁਪ੍ਰਸੰਨੁ ਦੁਰਤੁ ਦੂਰੰਤਰਿ ਨਾਸੈ ॥

ਜਿਨ੍ਹਾਂ ਉਤੇ ਗੁਰੂ ਤ੍ਰੁਠਦਾ ਹੈ, (ਉਹਨਾਂ ਤੋਂ) ਪਾਪ ਦੂਰੋਂ ਹੀ (ਵੇਖ ਕੇ) ਭੱਜ ਜਾਂਦਾ ਹੈ।

ਗੁਰੁ ਜਿਨੑ ਕਉ ਸੁਪ੍ਰਸੰਨੁ ਮਾਨੁ ਅਭਿਮਾਨੁ ਨਿਵਾਰੈ ॥

ਜਿਨ੍ਹਾਂ ਉੱਤੇ ਸਤਿਗੁਰੂ ਖ਼ੁਸ਼ ਹੁੰਦਾ ਹੈ, ਉਹਨਾਂ ਮਨੁੱਖਾਂ ਦਾ ਅਹੰਕਾਰ ਦੂਰ ਕਰ ਦੇਂਦਾ ਹੈ।

ਜਿਨੑ ਕਉ ਗੁਰੁ ਸੁਪ੍ਰਸੰਨੁ ਸਬਦਿ ਲਗਿ ਭਵਜਲੁ ਤਾਰੈ ॥

ਜਿਨ੍ਹਾਂ ਉੱਤੇ ਗੁਰੂ ਮਿਹਰ ਕਰਦਾ ਹੈ, ਉਹਨਾਂ ਮਨੁੱਖਾਂ ਨੂੰ ਸ਼ਬਦ ਵਿਚ ਜੋੜ ਕੇ ਇਸ ਸੰਸਾਰ-ਸਾਗਰ ਤੋਂ ਪਾਰ ਲੰਘਾ ਦੇਂਦਾ ਹੈ।

ਪਰਚਉ ਪ੍ਰਮਾਣੁ ਗੁਰ ਪਾਇਅਉ ਤਿਨ ਸਕਯਥਉ ਜਨਮੁ ਜਗਿ ॥

ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦਾ ਪ੍ਰਮਾਣੀਕ ਉਪਦੇਸ਼ ਪ੍ਰਾਪਤ ਕੀਤਾ ਹੈ, ਉਹਨਾਂ ਦਾ ਜੰਮਣਾ ਜਗਤ ਵਿਚ ਸਫਲ ਹੋ ਗਿਆ ਹੈ।

ਸ੍ਰੀ ਗੁਰੂ ਸਰਣਿ ਭਜੁ ਕਲੵ ਕਬਿ ਭੁਗਤਿ ਮੁਕਤਿ ਸਭ ਗੁਰੂ ਲਗਿ ॥੧੧॥

ਹੇ ਕਵੀ ਕਲ੍ਯ੍ਯਸਹਾਰ! ਸਤਿਗੁਰ ਦੀ ਸਰਨੀ ਪਉ, ਗੁਰੂ ਦੀ ਸਰਨੀ ਪਿਆਂ ਹੀ ਮੁਕਤੀ ਅਤੇ ਸਾਰੇ ਪਦਾਰਥ (ਮਿਲ ਸਕਦੇ ਹਨ) ॥੧੧॥

ਸਤਿਗੁਰਿ ਖੇਮਾ ਤਾਣਿਆ ਜੁਗ ਜੂਥ ਸਮਾਣੇ ॥

ਸਤਿਗੁਰੂ (ਰਾਮਦਾਸ ਜੀ) ਨੇ (ਅਕਾਲ ਪੁਰਖ ਦੀ ਸਿਫ਼ਤ-ਸਾਲਾਹ-ਰੂਪ) ਚੰਦੋਆ ਤਾਣਿਆ ਹੈ, ਸਾਰੇ ਜੁਗ (ਭਾਵ, ਸਾਰੇ ਜੁਗਾਂ ਦੇ ਜੀਵ) ਉਸ ਦੇ ਹੇਠ ਆ ਟਿਕੇ ਹਨ (ਭਾਵ, ਸਭ ਜੀਵ ਹਰਿ ਜਸ ਕਰਨ ਲੱਗ ਪਏ ਹਨ)।

ਅਨਭਉ ਨੇਜਾ ਨਾਮੁ ਟੇਕ ਜਿਤੁ ਭਗਤ ਅਘਾਣੇ ॥

ਗਿਆਨ (ਆਪ ਦੇ ਹੱਥ ਵਿਚ) ਨੇਜਾ ਹੈ, ਅਕਾਲ ਪੁਰਖ ਦਾ ਨਾਮ (ਆਪ ਦਾ) ਆਸਰਾ ਹੈ, ਜਿਸ ਦੀ ਬਰਕਤਿ ਨਾਲ ਸਾਰੇ ਰੱਜ ਰਹੇ ਹਨ।

ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ ॥

(ਹਰਿ-ਨਾਮ ਰੂਪ ਟੇਕ ਦੀ ਬਰਕਤਿ ਨਾਲ) ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਅਤੇ ਹੋਰ ਭਗਤ ਅਕਾਲ ਪੁਰਖ ਵਿਚ ਲੀਨ ਹੋਏ ਹਨ।

ਇਹੁ ਰਾਜ ਜੋਗ ਗੁਰ ਰਾਮਦਾਸ ਤੁਮੑ ਹੂ ਰਸੁ ਜਾਣੇ ॥੧੨॥

ਹੇ ਗੁਰੂ ਰਾਮਦਾਸ ਜੀ! ਆਪ ਨੇ ਭੀ ਰਾਜ ਜੋਗ ਦੇ ਇਸ ਸੁਆਦ ਨੂੰ ਪਛਾਣਿਆ ਹੈ ॥੧੨॥

ਜਨਕੁ ਸੋਇ ਜਿਨਿ ਜਾਣਿਆ ਉਨਮਨਿ ਰਥੁ ਧਰਿਆ ॥

ਜਨਕ ਉਹ ਹੈ ਜਿਸ ਨੇ (ਅਕਾਲ ਪੁਰਖ ਨੂੰ ਜਾਣ ਲਿਆ ਹੈ, ਜਿਸ ਨੇ ਆਪਣੇ ਮਨ ਦੀ ਬ੍ਰਿਤੀ ਨੂੰ ਪੂਰਨ ਖਿੜਾਉ ਵਿਚ ਟਿਕਾਇਆ ਹੋਇਆ ਹੈ,

ਸਤੁ ਸੰਤੋਖੁ ਸਮਾਚਰੇ ਅਭਰਾ ਸਰੁ ਭਰਿਆ ॥

ਜਿਸ ਨੇ ਸਤ ਅਤੇ ਸੰਤੋਖ (ਆਪਣੇ ਅੰਦਰ) ਇਕੱਠੇ ਕੀਤੇ ਹਨ, ਅਤੇ ਜਿਸ ਨੇ ਇਸ ਨਾਹ ਰੱਜਣ ਵਾਲੇ ਮਨ ਨੂੰ ਤ੍ਰਿਪਤ ਕਰ ਲਿਆ ਹੈ।

ਅਕਥ ਕਥਾ ਅਮਰਾ ਪੁਰੀ ਜਿਸੁ ਦੇਇ ਸੁ ਪਾਵੈ ॥

ਅਡੋਲ ਆਤਮਕ ਅਵਸਥਾ ਦੀ (ਭਾਵ, ਜਨਕ ਵਾਲੀ) ਇਹ (ਉਪ੍ਰੋਕਤ) ਗੂਝ ਗੱਲ ਜਿਸ ਮਨੁੱਖ ਨੂੰ ਅਕਾਲ ਪੁਰਖ ਬਖ਼ਸ਼ਦਾ ਹੈ, ਉਹੀ ਪ੍ਰਾਪਤ ਕਰਦਾ ਹੈ (ਭਾਵ, ਇਹੋ ਜਿਹੀ ਜਨਕ-ਪਦਵੀ ਹਰੇਕ ਨੂੰ ਨਹੀਂ ਮਿਲਦੀ)।

ਇਹੁ ਜਨਕ ਰਾਜੁ ਗੁਰ ਰਾਮਦਾਸ ਤੁਝ ਹੀ ਬਣਿ ਆਵੈ ॥੧੩॥

ਹੇ ਗੁਰੂ ਰਾਮਦਾਸ! ਇਹ ਜਨਕ-ਰਾਜ ਤੈਨੂੰ ਹੀ ਸੋਭਦਾ ਹੈ (ਭਾਵ, ਇਸ ਆਤਮਕ ਅਡੋਲਤਾ ਦਾ ਤੂੰ ਹੀ ਅਧਿਕਾਰੀ ਹੈਂ) ॥੧੩॥

ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜੑੁ ਤਿਨੑ ਜਨ ਦੁਖ ਪਾਪੁ ਕਹੁ ਕਤ ਹੋਵੈ ਜੀਉ ॥

ਜੋ ਜੋ ਮਨੁੱਖ ਸਤਿਗੁਰੂ ਦਾ ਨਾਮ ਬ੍ਰਿਤੀ ਜੋੜ ਕੇ ਮਨ ਵਿਚ ਸਰਧਾ ਨਾਲ ਜਪਦਾ ਹੈ, ਦੱਸੋ ਜੀ, ਉਹਨਾਂ ਨੂੰ ਕਲੇਸ਼ ਤੇ ਪਾਪ ਕਦੋਂ ਪੋਹ ਸਕਦਾ ਹੈ?

ਤਾਰਣ ਤਰਣ ਖਿਨ ਮਾਤ੍ਰ ਜਾ ਕਉ ਦ੍ਰਿਸ੍ਟਿ ਧਾਰੈ ਸਬਦੁ ਰਿਦ ਬੀਚਾਰੈ ਕਾਮੁ ਕ੍ਰੋਧੁ ਖੋਵੈ ਜੀਉ ॥

(ਸਤਿਗੁਰੂ, ਜੋ) ਜਗਤ ਨੂੰ ਤਾਰਨ ਲਈ (ਮਾਨੋ) ਜਹਾਜ਼ (ਹੈ) ਜਿਸ ਮਨੁੱਖ ਉਤੇ ਖਿਨ ਭਰ ਲਈ ਭੀ ਮਿਹਰ ਦੀ ਨਜ਼ਰ ਕਰਦਾ ਹੈ, ਉਹ ਮਨੁੱਖ (ਗੁਰੂ ਦੇ) ਸ਼ਬਦ ਨੂੰ ਹਿਰਦੇ ਵਿਚ ਵਿਚਾਰਦਾ ਹੈ ਤੇ (ਆਪਣੇ ਅੰਦਰੋਂ) ਕਾਮ ਕ੍ਰੋਧ ਨੂੰ ਗੰਵਾ ਦੇਂਦਾ ਹੈ।

ਜੀਅਨ ਸਭਨ ਦਾਤਾ ਅਗਮ ਗੵਾਨ ਬਿਖੵਾਤਾ ਅਹਿਨਿਸਿ ਧੵਾਨ ਧਾਵੈ ਪਲਕ ਨ ਸੋਵੈ ਜੀਉ ॥

(ਸਤਿਗੁਰੂ ਰਾਮਦਾਸ) ਸਾਰੇ ਜੀਵਾਂ ਦਾ ਦਾਤਾ ਹੈ, ਅਗਮ ਹਰੀ ਦੇ ਗਿਆਨ ਦੇ ਪ੍ਰਗਟ ਕਰਨ ਵਾਲਾ ਹੈ; ਦਿਨ ਰਾਤ ਹਰੀ ਦਾ ਧਿਆਨ ਧਾਰਦਾ ਹੈ ਅਤੇ ਪਲਕ ਭਰ ਭੀ ਗ਼ਾਫਲ ਨਹੀਂ ਹੁੰਦਾ।

ਜਾ ਕਉ ਦੇਖਤ ਦਰਿਦ੍ਰੁ ਜਾਵੈ ਨਾਮੁ ਸੋ ਨਿਧਾਨੁ ਪਾਵੈ ਗੁਰਮੁਖਿ ਗੵਾਨਿ ਦੁਰਮਤਿ ਮੈਲੁ ਧੋਵੈ ਜੀਉ ॥

ਜੋ ਗੁਰਮੁਖ (ਗੁਰੂ ਰਾਮਦਾਸ ਦੇ ਦਿੱਤੇ) ਗਿਆਨ ਦੀ ਰਾਹੀਂ ਆਪਣੀ ਦੁਰਮੱਤ ਦੀ ਮੈਲ ਧੋਂਦਾ ਹੈ, ਨਾਮ-ਰੂਪ ਖ਼ਜ਼ਾਨਾ ਹਾਸਲ ਕਰ ਲੈਂਦਾ ਹੈ ਅਤੇ ਉਸ ਦਾ ਦਲਿਦ੍ਰ ਆਪ ਦੇ ਦਰਸ਼ਨ ਕੀਤਿਆਂ ਦੂਰ ਹੋ ਜਾਂਦਾ ਹੈ।

ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜੁ ਤਿਨ ਜਨ ਦੁਖ ਪਾਪ ਕਹੁ ਕਤ ਹੋਵੈ ਜੀਉ ॥੧॥

ਜੋ ਜੋ ਮਨੁੱਖ ਸਤਿਗੁਰੂ (ਰਾਮਦਾਸ) ਦਾ ਨਾਮ ਬ੍ਰਿਤੀ ਜੋੜ ਕੇ ਮਨ ਵਿਚ ਸਰਧਾ ਨਾਲ ਜਪਦਾ ਹੈ, ਦੱਸੋ ਜੀ, ਉਹਨਾਂ ਨੂੰ ਪਾਪ ਤੇ ਕਲੇਸ਼ ਪੋਹ ਸਕਦਾ ਹੈ? ॥੧॥

ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ ॥

ਪੂਰੇ ਗੁਰੂ (ਰਾਮਦਾਸ ਜੀ) ਨੂੰ ਮਿਲਿਆਂ ਸਾਰੇ ਧਰਮ ਕਰਮ (ਪ੍ਰਾਪਤ ਹੋ ਜਾਂਦੇ ਹਨ);

ਜਾ ਕੀ ਸੇਵਾ ਸਿਧ ਸਾਧ ਮੁਨਿ ਜਨ ਸੁਰਿ ਨਰ ਜਾਚਹਿ ਸਬਦ ਸਾਰੁ ਏਕ ਲਿਵ ਲਾਈ ਹੈ ॥

ਸਿੱਧ, ਸਾਧ ਮੁਨੀ ਲੋਕ, ਦੇਵਤੇ ਤੇ ਮਨੁੱਖ ਇਸ (ਗੁਰੂ ਰਾਮਦਾਸ ਦੀ) ਸੇਵਾ ਮੰਗਦੇ ਹਨ, (ਆਪ ਦਾ) ਸ਼ਬਦ ਸ੍ਰੇਸ਼ਟ ਹੈ ਤੇ (ਆਪ ਨੇ) ਇਕ (ਅਕਾਲ ਪੁਰਖ) ਨਾਲ ਬ੍ਰਿਤੀ ਜੋੜੀ ਹੋਈ ਹੈ।

ਫੁਨਿ ਜਾਨੈ ਕੋ ਤੇਰਾ ਅਪਾਰੁ ਨਿਰਭਉ ਨਿਰੰਕਾਰੁ ਅਕਥ ਕਥਨਹਾਰੁ ਤੁਝਹਿ ਬੁਝਾਈ ਹੈ ॥

(ਹੇ ਗੁਰੂ ਰਾਮਦਾਸ!) ਕੌਣ ਤੇਰਾ (ਅੰਤ) ਪਾ ਸਕਦਾ ਹੈ? ਤੂੰ ਬੇਅੰਤ, ਨਿਰਭਉ ਨਿਰੰਕਾਰ (ਦਾ ਰੂਪ) ਹੈਂ। ਕਥਨ-ਜੋਗ ਅਕੱਥ ਹਰੀ ਦਾ ਗਿਆਨ ਤੈਨੂੰ ਹੀ ਮਿਲਿਆ ਹੈ।

ਭਰਮ ਭੂਲੇ ਸੰਸਾਰ ਛੁਟਹੁ ਜੂਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਧੵਾਈ ਹੈ ॥

ਭਰਮਾਂ ਵਿਚ ਭੁੱਲੇ ਹੋਏ ਹੇ ਸੰਸਾਰੀ ਜੀਵ! ਗੁਰੂ (ਰਾਮਦਾਸ ਜੀ) ਦੀ ਮਤ ਲੈ ਕੇ (ਪ੍ਰਭੂ ਦਾ ਨਾਮ) ਸਿਮਰ, ਤੂੰ ਜਨਮ ਮਰਨ ਤੋਂ ਬਚ ਜਾਹਿਂਗਾ, ਤੇ ਜਮ ਦੀ ਭੀ ਤਾੜਨਾ ਨਹੀਂ ਹੋਵੇਗੀ।

ਮਨ ਪ੍ਰਾਣੀ ਮੁਗਧ ਬੀਚਾਰੁ ਅਹਿਨਿਸਿ ਜਪੁ ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ ॥੨॥

ਹੇ ਮੂਰਖ ਮਨ! ਹੇ ਮੂਰਖ ਜੀਵ! ਵਿਚਾਰ ਕਰ ਤੇ ਦਿਨ ਰਾਤ (ਨਾਮ) ਸਿਮਰ। ਪੂਰੇ ਸਤਿਗੁਰੂ (ਰਾਮਦਾਸ ਜੀ) ਨੂੰ ਮਿਲਿਆਂ (ਸਾਰੇ) ਧਰਮ ਕਰਮ (ਪ੍ਰਾਪਤ ਹੋ ਜਾਂਦੇ ਹਨ) ॥੨॥

ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥

ਸੱਚੇ ਸਤਿਗੁਰੂ (ਰਾਮਦਾਸ ਜੀ) ਦੇ ਨਾਮ ਤੋਂ ਸਦਕੇ ਜਾਵਾਂ।

ਕਵਨ ਉਪਮਾ ਦੇਉ ਕਵਨ ਸੇਵਾ ਸਰੇਉ ਏਕ ਮੁਖ ਰਸਨਾ ਰਸਹੁ ਜੁਗ ਜੋਰਿ ਕਰ ॥

ਮੈਂ ਕਿਹੜੀ ਉਪਮਾ ਦਿਆਂ (ਭਾਵ, ਕੀਹ ਆਖਾਂ ਕਿਹੋ ਜਿਹਾ ਹੈ), ਮੈਂ ਕਿਹੜੀ ਸੇਵਾ ਕਰਾਂ? (ਹੇ ਮੇਰੇ ਮਨ!) ਦੋਵੇਂ ਹੱਥ ਜੋੜ ਕੇ ਸਨਮੁਖ ਹੋ ਕੇ ਜੀਭ ਨਾਲ ਸਿਮਰ (ਬੱਸ, ਇਹੀ ਉਪਮਾ ਤੇ ਇਹੀ ਸੇਵਾ ਹੈ)।

ਫੁਨਿ ਮਨ ਬਚ ਕ੍ਰਮ ਜਾਨੁ ਅਨਤ ਦੂਜਾ ਨ ਮਾਨੁ ਨਾਮੁ ਸੋ ਅਪਾਰੁ ਸਾਰੁ ਦੀਨੋ ਗੁਰਿ ਰਿਦ ਧਰ ॥

ਹੇ ਨਲ੍ਯ੍ਯ ਕਵੀ! ਅਤੇ ਹੋਰ (ਇਹ ਕੰਮ ਕਰ, ਕਿ) ਆਪਣੇ ਮਨ ਬਚਨਾਂ ਅਤੇ ਕਰਮਾਂ ਦੀ ਰਾਹੀਂ (ਉਸੇ ਨਾਮ ਨੂੰ) ਦ੍ਰਿੜ ਕਰ, ਕਿਸੇ ਹੋਰ ਨੂੰ ਨਾਹ ਜਪ, ਉਹ ਬੇਅੰਤ ਤੇ ਸ੍ਰੇਸ਼ਟ ਨਾਮ ਉਸ ਗੁਰੂ (ਰਾਮਦਾਸ ਜੀ) ਨੇ ਤੇਰੇ ਹਿਰਦੇ ਦਾ ਆਸਰਾ ਬਣਾ ਦਿੱਤਾ ਹੈ,


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430