ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1403


ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ ਖੇਲੁ ਕੀਆ ਆਪਣੈ ਉਛਾਹਿ ਜੀਉ ॥

ਤੂੰ ਬੜਾ ਧੀਰਜ ਵਾਲਾ ਹੈਂ, ਤੈਨੂੰ ਸਲਾਹਕਾਰ ਦੀ ਲੋੜ ਨਹੀਂ, ਤੂੰ ਧਰਮ-ਸਰੂਪ ਹੈਂ, ਅਲੱਖ ਤੇ ਅਗੰਮ ਹੈਂ, ਇਹ ਸਾਰਾ ਖੇਲ ਤੂੰ (ਹੀ) ਆਪਣੇ ਚਾਉ ਨਾਲ ਰਚਿਆ ਹੈ।

ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥

(ਹੇ ਗੁਰੂ!) ਤੇਰੀ ਕਥਾ ਕਥਨ ਤੋਂ ਪਰੇ ਹੈ, ਕਹੀ ਨਹੀਂ ਜਾ ਸਕਦੀ, ਤੂੰ ਤਿੰਨਾਂ ਲੋਕਾਂ ਵਿਚ ਰਮ ਰਿਹਾ ਹੈਂ। ਹੇ ਸ਼ਾਹਾਂ ਦੇ ਸ਼ਾਹ! ਤੂੰ ਆਪਣੀ ਇੱਛਾ ਨਾਲ ਇਹ (ਮਨੁੱਖ)-ਰੂਪ ਧਾਰਿਆ ਹੈ।

ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੩॥੮॥

ਹੇ ਗੁਰੂ! ਤੂੰ ਅਚਰਜ ਹੈਂ, ਸਤਿ-ਸਰੂਪ ਹੈਂ, ਅਟੱਲ ਹੈਂ, ਤੂੰ ਹੀ ਲਕਸ਼ਮੀ ਦਾ ਆਸਰਾ ਹੈਂ, ਆਦਿ ਪੁਰਖ ਹੈਂ ਤੇ ਸਦਾ-ਥਿਰ ਹੈਂ ॥੩॥੮॥

ਸਤਿਗੁਰੂ ਸਤਿਗੁਰੂ ਸਤਿਗੁਰੁ ਗੁਬਿੰਦ ਜੀਉ ॥

ਸਤਿਗੁਰੂ ਗੋਬਿੰਦ-ਰੂਪ ਹੈ।

ਬਲਿਹਿ ਛਲਨ ਸਬਲ ਮਲਨ ਭਗ੍ਤਿ ਫਲਨ ਕਾਨੑ ਕੁਅਰ ਨਿਹਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਉ ॥

(ਮੇਰੇ ਵਾਸਤੇ ਤਾਂ) ਸਤਿਗੁਰੂ ਹੀ ਹੈ (ਉਹ) ਜਿਸ ਨੇ ਰਾਜਾ ਬਲੀ ਨੂੰ ਛਲਿਆ ਸੀ, ਆਪ ਅਹੰਕਾਰੀਆਂ ਦਾ ਮਾਨ ਤੋੜਨ ਵਾਲੇ ਹਨ, ਭਗਤੀ ਦਾ ਫਲ ਦੇਣ ਵਾਲੇ ਹਨ। (ਮੇਰੇ ਵਾਸਤੇ ਤਾਂ) ਗੁਰੂ ਹੀ ਕਾਨ੍ਹ ਕੁਮਾਰ ਹੈ। (ਆਪ ਵਿਚ) ਕੋਈ ਕਲੰਕ ਨਹੀਂ ਹੈ, ਆਪ ਦਾ ਡੰਕਾ ਵੱਜ ਰਿਹਾ ਹੈ, ਸੂਰਜ ਤੇ ਚੰਦ੍ਰਮਾ ਦਾ ਦਲ ਆਪ ਦੀ ਹੀ ਸੋਭਾ ਵਧਾਉਣ ਲਈ ਚੜ੍ਹਦਾ ਹੈ।

ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ ਕਰਣ ਸਰਬ ਭੂਤ ਆਪਿ ਹੀ ਦੇਵਾਧਿ ਦੇਵ ਸਹਸ ਮੁਖ ਫਨਿੰਦ ਜੀਉ ॥

ਆਪ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ, ਪਾਪਾਂ ਦੇ ਦੂਰ ਕਰਨ ਵਾਲੇ ਹਨ, ਸਭ ਥਾਈਂ ਸੁਖ ਪੈਦਾ ਕਰਨ ਵਾਲੇ ਹਨ, ਸਾਰੇ ਜੀਆਂ ਵਿਚ ਆਪ ਹੀ ਹਨ, ਆਪ ਹੀ ਦੇਵਤਿਆਂ ਦੇ ਦੇਵਤਾ ਹਨ। ਅਤੇ (ਮੇਰੇ ਵਾਸਤੇ ਤਾਂ) ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ਨਾਗ ਭੀ ਆਪ ਹੀ ਹਨ।

ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ ਖੇਲੁ ਖੇਲਿਓ ਜਿਨਿ ਗਿੰਦ ਜੀਉ ॥

(ਮੇਰੇ ਵਾਸਤੇ ਤਾਂ ਗੋਬਿੰਦ-ਰੂਪ ਸਤਿਗੁਰੂ ਹੀ ਹੈ ਉਹ) ਜਿਸ ਨੇ ਮੱਛ ਕੱਛ ਤੇ ਵਰਾਹ ਦੇ ਜਨਮ ਲੈ ਕੇ ਕਈ ਕੰਮ ਕੀਤੇ, ਜਿਸ ਨੇ ਜਮੁਨਾ ਦੇ ਕੰਢੇ ਉੱਤੇ ਗੇਂਦ ਦੀ ਖੇਡ ਖੇਡੀ ਸੀ।

ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੁਬਿੰਦ ਜੀਉ ॥੪॥੯॥

ਹੇ ਗਯੰਦ ਦੇ ਮਨ! (ਇਸ ਸਤਿਗੁਰੂ ਦਾ) ਸ੍ਰੇਸ਼ਟ ਨਾਮ ਹਿਰਦੇ ਵਿਚ ਧਾਰ ਤੇ ਵਿਕਾਰ ਛੱਡ ਦੇਹ; ਇਹ ਗੁਰੂ ਉਹੀ ਗੋਬਿੰਦ ਹੈ ॥੪॥੯॥

ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥

ਸਤਿਗੁਰੂ ਹੀ ਸਦਾ-ਥਿਰ ਹੈ।

ਗੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ ਮੰਤ੍ਰੁ ਇਹੈ ਨਿਸਿ ਬਾਸੁਰ ਹੋਇ ਕਲੵਾਨੁ ਲਹਹਿ ਪਰਮ ਗਤਿ ਜੀਉ ॥

(ਹੇ ਮਨ!) ਸਤਿਗੁਰੂ ਦਾ ਬਚਨ ਮੰਨ, ਇਹੀ ਨਾਲ ਨਿਭਣ ਵਾਲਾ ਖ਼ਜ਼ਾਨਾ ਹੈ; ਨਿਸ਼ਚਾ ਕਰ ਕੇ ਮੰਨ ਕਿ ਇਹੀ ਮੰਤ੍ਰ ਹੈ (ਜਿਸ ਨਾਲ ਤੈਨੂੰ) ਦਿਨ ਰਾਤ ਸੁਖ ਹੋਇਆ ਤੇ ਤੂੰ ਉੱਚੀ ਪਦਵੀ ਪਾ ਲਏਂਗਾ।

ਕਾਮੁ ਕ੍ਰੋਧੁ ਲੋਭੁ ਮੋਹੁ ਜਣ ਜਣ ਸਿਉ ਛਾਡੁ ਧੋਹੁ ਹਉਮੈ ਕਾ ਫੰਧੁ ਕਾਟੁ ਸਾਧਸੰਗਿ ਰਤਿ ਜੀਉ ॥

ਕਾਮ, ਕ੍ਰੋਧ, ਲੋਭ, ਮੋਹ ਅਤੇ ਜਣੇ ਖਣੇ ਨਾਲ ਠੱਗੀ ਕਰਨੀ ਛੱਡ ਦੇਹ; ਹਉਮੈ ਦੀ ਫਾਹੀ (ਭੀ) ਦੂਰ ਕਰ ਤੇ ਸਾਧ ਸੰਗਤ ਵਿਚ ਪਿਆਰ ਪਾ।

ਦੇਹ ਗੇਹੁ ਤ੍ਰਿਅ ਸਨੇਹੁ ਚਿਤ ਬਿਲਾਸੁ ਜਗਤ ਏਹੁ ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰੁ ਮਤਿ ਜੀਉ ॥

ਇਹ ਸਰੀਰ, ਘਰ, ਇਸਤ੍ਰੀ ਦਾ ਪਿਆਰ, ਇਹ (ਸਾਰਾ) ਸੰਸਾਰ ਮਨ ਦੀ (ਹੀ) ਖੇਡ ਹੈ। (ਸਤਿਗੁਰੂ ਦੇ) ਚਰਨ ਕਮਲਾਂ ਦਾ ਸਿਮਰਨ ਕਰ, (ਆਪਣੀ) ਮੱਤ ਵਿਚ ਇਹੀ ਭਾਵ ਦ੍ਰਿੜ੍ਹ ਕਰ।

ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥੫॥੧੦॥

ਹੇ ਗਯੰਦ ਦੇ ਮਨ! (ਸਤਿਗੁਰੂ ਦਾ) ਸ੍ਰੇਸ਼ਟ ਨਾਮ ਹਿਰਦੇ ਵਿਚ ਧਾਰ ਤੇ ਵਿਕਾਰ ਛੱਡ ਦੇਹ; ਸਤਿਗੁਰੂ (ਹੀ) ਸਦਾ-ਥਿਰ ਹੈ ॥੫॥੧੦॥

ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥

ਹੇ ਗੁਰੂ! ਤੂੰ ਧੰਨ ਹੈਂ! ਤੂੰ ਆਪਣੇ ਸੇਵਕਾਂ ਦੇ ਹਿਰਦੇ ਵਿਚ ਸਦਾ ਹਾਜ਼ਰ-ਨਾਜ਼ਰ ਹੈਂ, ਤੇਰੀ ਹੀ ਸਾਰੀ ਬਰਕਤਿ ਹੈ;

ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ ॥

ਤੂੰ ਨਿਰੰਕਾਰ (-ਰੂਪ) ਹੈਂ, ਪ੍ਰਭੂ (-ਰੂਪ) ਹੈਂ, ਸਦਾ-ਥਿਰ ਹੈਂ। ਕੋਈ ਨਹੀਂ ਆਖ ਸਕਦਾ, ਤੂੰ ਕਦੋਂ ਦਾ ਹੈਂ।

ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ ॥

(ਹੇ ਗੁਰੂ!) ਤੂੰ ਹੀ ਅਗਿਣਤ ਬ੍ਰਹਮਾ ਤੇ ਵਿਸ਼ਨੂੰ ਪੈਦਾ ਕੀਤੇ ਹਨ, ਅਤੇ ਉਹਨਾਂ ਨੂੰ ਆਪਣੇ ਮਨ ਦੇ ਅਹੰਕਾਰ ਦਾ ਮੋਹ ਹੋ ਗਿਆ।

ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ ॥

(ਹੇ ਗੁਰੂ! ਤੂੰ ਹੀ) ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਅਤੇ ਸਾਰਿਆਂ ਨੂੰ ਤਦੋਂ ਤੋਂ ਹੀ ਰਿਜ਼ਕ ਦੇ ਰਿਹਾ ਹੈਂ।

ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥੧॥੧੧॥

ਹੇ ਗੁਰੂ! ਤੂੰ ਧੰਨ ਹੈਂ! ਤੂੰ ਆਪਣੇ ਸੇਵਕਾਂ ਦੇ ਹਿਰਦੇ ਵਿਚ ਸਦਾ ਹਾਜ਼ਰ-ਨਾਜ਼ਰ ਹੈਂ, ਤੇਰੀ ਹੀ ਸਾਰੀ ਬਰਕਤਿ ਹੈ ॥੧॥੧੧॥

ਵਾਹੁ ਵਾਹੁ ਕਾ ਬਡਾ ਤਮਾਸਾ ॥

ਬਰਕਤਿ ਵਾਲੇ ਗੁਰੂ (ਰਾਮਦਾਸ) ਦਾ (ਸੰਸਾਰ-ਰੂਪ ਇਹ) ਵੱਡਾ ਖੇਲ ਹੋ ਰਿਹਾ ਹੈ,

ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ ॥

(ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ) ਆਪ ਹੀ ਹੱਸ ਰਿਹਾ ਹੈ, ਆਪ ਹੀ ਵਿਚਾਰ ਰਿਹਾ ਹੈ, ਆਪ ਹੀ ਚੰਦ ਤੇ ਸੂਰਜ ਨੂੰ ਚਾਨਣ ਦੇ ਰਿਹਾ ਹੈ।

ਆਪੇ ਜਲੁ ਆਪੇ ਥਲੁ ਥੰਮੑਨੁ ਆਪੇ ਕੀਆ ਘਟਿ ਘਟਿ ਬਾਸਾ ॥

(ਉਹ ਗੁਰੂ) ਆਪ ਹੀ ਜਲ ਹੈ, ਆਪ ਹੀ ਧਰਤੀ ਹੈ, ਆਪ ਹੀ ਆਸਰਾ ਹੈ ਤੇ ਉਸ ਨੇ ਆਪ ਹੀ ਹਰੇਕ ਸਰੀਰ ਵਿਚ ਨਿਵਾਸ ਕੀਤਾ ਹੋਇਆ ਹੈ।

ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪ ਹੀ ਪਾਸਾ ॥

(ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ ਰਾਮਦਾਸ) ਆਪ ਹੀ ਮਨੁੱਖ ਹੈ ਅਤੇ ਆਪ ਹੀ ਇਸਤ੍ਰੀ ਹੈ; ਆਪ ਹੀ ਨਰਦ ਹੈ ਤੇ ਆਪ ਹੀ ਚੌਪੜ ਹੈ।

ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ ॥੨॥੧੨॥

ਹੇ ਗੁਰਮੁਖੋ! ਸੰਗਤ ਵਿਚ ਰਲ ਕੇ ਸਾਰੇ ਵਿਚਾਰ ਕਰੋ, ਬਰਕਤਿ ਵਾਲੇ ਗੁਰੂ (ਰਾਮਦਾਸ ਜੀ) ਦਾ (ਸੰਸਾਰ-ਰੂਪ) ਇਹ ਖੇਡ ਹੋ ਰਿਹਾ ਹੈ ॥੨॥੧੨॥

ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥

ਹੇ ਗੁਰੂ! ਤੂੰ ਧੰਨ ਹੈਂ; ਇਹ ਸ੍ਰਿਸ਼ਟੀ ਸਭ ਤੇਰੀ (ਕੀਤੀ ਹੋਈ) ਹੈ; ਤੂੰ (ਤੱਤਾਂ ਦਾ) ਮੇਲ (ਕਰ ਕੇ) ਇਕ ਖੇਲ ਤੇ ਤਮਾਸ਼ਾ ਰਚਾ ਦਿੱਤਾ ਹੈ।

ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹੵਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥

ਤੂੰ ਜਲ ਵਿਚ, ਪ੍ਰਿਥਵੀ ਤੇ, ਅਕਾਸ਼ ਉਤੇ, ਪਾਤਾਲ ਵਿਚ, (ਸਭ ਥਾਈਂ) ਵਿਆਪਕ ਹੈਂ; ਤੇਰੇ ਬਚਨ ਅੰਮ੍ਰਿਤ ਨਾਲੋਂ ਭੀ ਮਿੱਠੇ ਹਨ।

ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ ॥

ਹੇ ਗੁਰੂ! ਬ੍ਰਹਮਾ ਤੇ ਰੁਦ੍ਰ (ਸ਼ਿਵ) ਆਦਿਕ (ਤੈਨੂੰ) ਸੇਉਂਦੇ ਹਨ, ਤੂੰ ਕਾਲ ਦਾ ਭੀ ਕਾਲ ਹੈਂ, (ਤੂੰ) ਮਾਇਆ ਤੋਂ ਰਹਤ (ਹਰੀ) ਹੈਂ, (ਸਭ ਲੋਕ ਤੈਥੋਂ) ਮੰਗਦੇ ਹਨ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430