ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 664


ਪ੍ਰੇਮ ਰਸੁ ਅਉਸੁਰ ਅਗ੍ਯਾਨ ਮੈ ਨ ਆਗ੍ਯਾ ਮਾਨੀ ਮਾਨ ਕੈ ਮਾਨਨ ਅਪਨੋਈ ਮਾਨ ਖੋਯੋ ਹੈ ।

ਉਸ ਤੋਂ ਪ੍ਰਾਨ ਨਾਥ ਜੀ ਗੁੱਸੇ ਹੋ ਕੇ ਮਾਨ ਧਾਰੀ ਹੋ ਗਏ; ਹੁਣ ਉਹ ਮੇਰੇ ਮਨਾਏ ਮੰਨਦੇ ਨਹੀਂ ਤਦ ਮੈਂ ਆ ਕੇ ਆਪਣਾ ਦੁਖ ਰੋਇਆ ਹੈ।

ਤਾਂ ਤੇ ਰਿਸ ਮਾਨ ਪ੍ਰਾਨਨਾਥ ਹੂੰ ਜੁ ਮਾਨੀ ਭਏ ਮਾਨਤ ਨ ਮੇਰੇ ਮਾਨ ਆਨਿ ਦੁਖ ਰੋਇਓ ਹੈ ।

ਉਸ ਤੋਂ ਪ੍ਰਾਨ ਨਾਥ ਜੀ ਗੁੱਸੇ ਹੋ ਕੇ ਮਾਨ ਧਾਰੀ ਹੋ ਗਏ; ਹੁਣ ਉਹ ਮੇਰੇ ਮਨਾਏ ਮੰਨਦੇ ਨਹੀਂ ਤਕ ਮੈਂ ਆ ਕੇ ਆਪਣਾ ਦੁਖ ਰੋਇਆ ਹੈ।

ਲੋਕ ਬੇਦ ਗ੍ਯਾਨ ਦਤ ਭਗਤ ਪ੍ਰਧਾਨ ਤਾ ਤੇ ਲੁਨਤ ਸਹਸ ਗੁਨੋ ਜੈਸੇ ਬੀਜ ਬੋਯੋ ਹੈ ।

ਲੋਕ ਗਿਆਨ ਤੇ ਵੇਦ ਗਿਆਨ ਇਹ ਹੈ ਕਿ ਦਿਤੇ ਦਾਨ ਤੋਂ ਭੋਗੀਦਾ ਬਹੁਤ ਜਿਆਦਾ ਹੈ; ਤਾਂ ਤੇ ਜਿਹੋ ਜਿਹਾ ਮੈਂ ਬੀਜ ਬੀਜਿਆ ਸੀ ਉਸਤੋਂ ਹਜ਼ਾਰ ਗੁਣਾ ਵੱਧ ਵੱਢ ਰਹੀ ਹਾਂ।

ਦਾਸਨ ਦਾਸਾਨ ਗਤਿ ਬੇਨਤੀ ਕੈ ਪਾਇ ਲਾਗਉ ਹੈ ਕੋਊ ਮਨਾਇ ਦੈ ਸਗਲ ਜਗ ਜੋਯੋ ਹੈ ।੬੬੪।

ਹੁਣ ਮੈਂ ਉਨ੍ਹਾਂ ਦੇ ਦਾਸਾਂ ਦੇ ਦਾਸਾਂ ਪਾਸ ਜਾ ਕੇ ਬੇਨਤੀ ਕਰ ਕੇ ਪੈਰੀਂ ਪੈ ਰਹੀ ਹਾਂ; ਹੈ ਕੋਈ ਐਸਾ ਜੋ ਉਨ੍ਹਾਂ ਨੂੰ ਮਨਾ ਦੇਵੇ? ਮੈਂ ਤਾਂ ਸਾਰਾ ਸੰਸਾਰ ਢੂੰਡ ਫਿਰੀ ਹਾਂ ॥੬੬੪॥


Flag Counter