ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 627


ਗਵਰਿ ਮਹੇਸ ਔ ਗਨੇਸ ਸੈ ਸਹਸ ਰਸੁ ਪੂਜਾ ਕਰ ਬੇਨਤੀ ਬਖਾਨ੍ਯੋ ਹਿਤ ਚੀਤ ਹ੍ਵੈ ।

ਹੇ ਪਾਰਬਤੀ, ਸ਼ਿਵਜੀ, ਗਣੇਸ਼ ਤੇ ਸੂਰਜ ਜੀ! ਮੈਂ ਤੁਹਾਡੀ ਪੂਜਾ ਕਰ ਕੇ ਤੁਸਾਂ ਅੱਗੇ ਬੇਨਤੀ ਕਹਿੰਦੀ ਹਾਂ ਕਿ ਮੇਰੇ ਵਲ ਹਿਤ ਵਾਲੇ ਚਿਤ ਵਾਲੇ ਹੋ ਜਾਓ ਭਾਵ ਮਿਹਰ ਕਰੋ।

ਪੰਡਿਤ ਜੋਤਿਕ ਸੋਧਿ ਸਗੁਨ ਲਗਨ ਗ੍ਰਹ ਸੁਭਾ ਦਿਨ ਸਾਹਾ ਲਿਖ ਦੇਹੁ ਬੇਦ ਨੀਤ ਹ੍ਵੈ ।

ਹੇ ਪੰਡਤ, ਹੇ ਜੋਤਸ਼ੀ! ਵੇਦ ਰੀਤੀ ਅਨੁਸਾਰ ਸ਼ਗਨ ਵੀਚਾਰ ਕੇ ਤੇ ਗ੍ਰਹਿ ਲਗਨ ਸੋਧ ਕੇ ਸ਼ੁਭ ਦਿਨ ਦਾ ਸਾਹਾ ਲੱਭ ਕੇ ਲਿਖ ਦਿਓ।

ਸਗਲ ਕੁਟੰਬ ਸਖੀ ਮੰਗਲ ਗਾਵਹੁ ਮਿਲ ਚਾੜਹੁ ਤਿਲਕ ਤੇਲ ਮਾਥੇ ਰਸ ਰੀਤਿ ਹ੍ਵੈ ।

ਸਾਰਾ ਪਰਵਾਰ ਤੇ ਮੇਰੀ ਸਖੀਓ, ਮਿਲ ਕੇ ਮੰਗਲ ਗਾਵੋ ਤੇ ਮੇਰੇ ਮੱਥੇ ਤੇ ਤੇਲ ਦਾ ਤਿਲਕ ਚੜ੍ਹਾਓ ਜਿਹੋ ਜਿਹੀ ਕਿ ਰਸਦਾਇਕ ਰੀਤੀ ਵਿਆਹ ਸਮੇਂ ਹੁੰਦੀ ਹੈ।

ਬੇਦੀ ਰਚਿ ਗਾਂਠ ਜੋਰ ਦੀਜੀਐ ਅਸੀਸ ਮੋਹਿ ਸਿਹਜਾ ਸੰਜੋਗ ਮੈ ਪ੍ਰਤੀਤ ਪ੍ਰੀਤ ਰੀਤ ਹ੍ਵੈ ।੬੨੭।

ਬੇਦੀ ਗੱਡ ਕੇ ਗੰਢ ਚਿਤ੍ਰਾਵਾ ਕਰ ਦਿਓ ਤੇ ਮੈਨੂੰ ਅਸੀਸ ਦੇ ਦਿਓ ਕਿ ਸਿਹਜਾ ਦੇ ਸੰਜੋਗ ਭਾਵ ਪ੍ਰੀਤਮ ਦੇ ਵਸਲ ਲਈ ਪ੍ਰੀਤ ਦੀ ਰੀਤ ਪਰ ਮੇਰੀ ਪ੍ਰਤੀਤ ਬੱਝੀ ਰਹੇ ॥੬੨੭॥


Flag Counter