ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 665


ਫਰਕਤ ਲੋਚਨ ਅਧਰ ਪੁਜਾ ਤਾਪੈ ਤਨ ਮਨ ਮੈ ਅਉਸੇਰ ਕਬ ਲਾਲ ਗ੍ਰਿਹ ਆਵਈ ।

ਅੱਖਾਂ; ਬੁੱਲ੍ਹ ਤੇ ਬਾਹਵਾਂ ਮੇਰੀਆਂ ਫਰਕ ਰਹੀਆਂ ਹਨ; ਸਰੀਰ ਤਪ ਰਿਹਾ ਹੈ; ਮਨ ਵਿਚ ਚਿੰਤਾ ਲਗ ਰਹੀ ਹੈ ਕਿ ਕਦੋਂ ਪਿਆਰਾ ਘਰ ਆਵੇਗਾ।

ਨੈਨਨ ਸੈ ਨੈਨ ਅਰ ਬੈਨਨ ਸੇ ਬੈਨ ਮਿਲੈ ਰੈਨ ਸਮੈ ਚੈਨ ਕੋ ਸਿਹਜਾਸਨ ਬੁਲਾਵਹੀ ।

ਅੱਖਾਂ ਨਾਲ ਅੱਖਾਂ ਮਿਲਗੀਆਂ ਤੇ ਬਚਨਾਂ ਨਾਲ ਬਚਨ ਭਾਵ ਗਲ ਬਾਤ ਹੋਵੇਗੀ ਅਤੇ ਰਾਤ ਸਮੇਂ ਪਿਆਰ ਆਨੰਦ ਨਾਲ ਸੇਜਾ ਦੇ ਆਸਣ ਤੇ ਬੁਲਾਵੇਗਾ।

ਕਰ ਗਹਿ ਕਰ ਉਰ ਉਰ ਸੈ ਲਗਾਇ ਪੁਨ ਅੰਕ ਅੰਕਮਾਲ ਕਰਿ ਸਹਿਜ ਸਮਾਵਹੀ ।

ਹੱਥਾਂ ਵਿਚ ਹੱਥ ਫੜਕੇ; ਛਾਤੀ ਨਾਲ ਛਾਤੀ ਲਾ ਕੇ ਫਿਰ ਆਪਣੀ ਜੱਫੀ ਵਿਚ ਲੈ ਕੇ ਤਤਰੂਪ ਦੇ ਗਿਆਨ ਵਿਚ ਸਮਾ ਲਏਗਾ।

ਪ੍ਰੇਮ ਰਸ ਅੰਮ੍ਰਿਤ ਪੀਆਇ ਤ੍ਰਿਪਤਾਇ ਆਲੀ ਦਯਾ ਕੈ ਦਯਾਲ ਦੇਵ ਕਾਮਨਾ ਪੁਜਾਵਹੀ ।੬੬੫।

ਹੇ ਸਖੀ! ਪ੍ਰੇਮ ਰਸ ਦਾ ਅੰਮ੍ਰਿਤ ਪਿਆਕੇ; ਰਜਾ ਕੇ ਉਹ ਦਿਆਲੂ ਦੇਵ ਦਇਆ ਕਰ ਕੇ ਕਾਮਨਾਂ ਪੁਜਾਵੇਗਾ ॥੬੬੫॥