ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 646


ਅਨਿਕ ਅਨੂਪ ਰੂਪ ਰੂਪ ਸਮਸਰ ਨਾਂਹਿ ਅੰਮ੍ਰਿਤ ਕੋਟਾਨਿ ਕੋਟਿ ਮਧੁਰ ਬਚਨ ਸਰ ।

ਅਨੇਕਾਂ ਅਨੂਪਮ ਰੂਪ ਉਸ ਪਿਆਰੇ ਦੇ ਰੂਪ ਦੇ ਬਰਾਬਰ ਨਹੀਂ ਹੋ ਸਕਦੇ ਤੇ ਨਾ ਹੀ ਅਣਗਿਣਤ ਅੰਮ੍ਰਿਤ ਉਸ ਦੇ ਮਿੱਠੇ ਬਚਨਾਂ ਦੀ ਬਰਾਬਰੀ ਕਰ ਸਕਦੇ ਹਨ।

ਧਰਮ ਅਰਥ ਕਪਟਿ ਕਾਮਨਾ ਕਟਾਛ ਪਰ ਵਾਰ ਡਾਰਉ ਬਿਬਿਧ ਮੁਕਤ ਮੰਦਹਾਸੁ ਪਰ ।

ਕ੍ਰੋੜਾਂ ਧਰਮ; ਅਰਥ; ਕਾਮ ਆਦਿ ਪਦਾਰਥ ਉਸ ਦੀ ਇਕ ਮੇਹਰ ਭਰੀ ਨਜ਼ਰ ਤੋਂ ਕੁਰਬਾਨ ਕਰ ਦਿਆਂ; ਅਨੇਕ ਪ੍ਰਕਾਰ ਦੀ ਮੁਕਤੀ ਉਸ ਦੀ ਮਿੱਠੀ ਮੁਸਕਾਨ ਤੋਂ ਵਾਰ ਸੁੱਟਾਂ।

ਸ੍ਵਰਗ ਅਨੰਤ ਕੋਟ ਕਿੰਚਤ ਸਮਾਗਮ ਕੈ ਸੰਗਮ ਸਮੂਹ ਸੁਖ ਸਾਗਰ ਨ ਤੁਲ ਧਰ ।

ਉਸਦੇ ਥੋੜੇ ਜਿਹੇ ਮੇਲ ਉਤੋਂ ਬੇਅੰਤ ਸਵਰਗ ਕੁਰਬਾਨ ਕਰ ਦਿਆਂ ਅਤੇ ਉਸ ਨਾਲ ਪੂਰਨ ਮੇਲ ਨਾਲ ਤਾਂ ਸੁਖਾਂ ਦੇ ਸਮੁੰਦਰ ਨੂੰ ਭੀ ਬਰਾਬਰੀ ਨਾ ਦਿਆਂ।

ਪ੍ਰੇਮ ਰਸ ਕੋ ਪ੍ਰਤਾਪ ਸਰ ਕਛੂ ਪੂਜੈ ਨਾਹਿ ਤਨ ਮਨ ਧਨ ਸਰਬਸ ਬਲਿਹਾਰ ਕਰ ।੬੪੬।

ਸੱਚ ਜਾਣੋਂ ਕਿ ਪ੍ਰੇਮ ਰਸ ਦੇ ਪ੍ਰਤਾਪ ਦੇ ਬਰਾਬਰ ਕੋਈ ਭੀ ਚੀਜ਼ ਨਹੀਂ ਪੁੱਜ ਸਕਦੀ; ਜਿਸਤੋਂ ਕਿ ਮੈਂ ਤਨ ਮਨ ਧਨ ਤੇ ਸਰਬੰਸ ਕੁਰਬਾਨ ਕਰ ਦੇਵਾਂ ॥੬੪੬॥


Flag Counter