ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 402


ਬਿਰਖੈ ਬਇਆਰ ਲਾਗੈ ਜੈਸੇ ਹਹਿਰਾਤਿ ਪਾਤਿ ਪੰਛੀ ਨ ਧੀਰਜ ਕਰਿ ਠਉਰ ਠਹਰਾਤ ਹੈ ।

ਬਿਰਛ ਨੂੰ ਬਇਅਰ ਪੌਣ ਦੇ ਝਕੋਲੇ ਲਗਣ ਨਾਲ ਜਿਸ ਤਰ੍ਹਾਂ ਪੱਤਰ੍ਯਾਂ ਵਿਚ ਹਿਲਜੁਲੀ ਮਚ ਜਾਂਦੀ ਹੈ ਤੇ ਪੰਛੀ ਇਸ ਕਰ ਕੇ ਸ਼ਾਂਤੀ ਨਾਲ ਅਪਣੇ ਅਪਣੇ ਟਿਕਾਣੀਂ ਨਹੀਂ ਟਿਕੇ ਰਹਿ ਸਕਿਆ ਕਰਦੇ।

ਸਰਵਰ ਘਾਮ ਲਾਗੈ ਬਾਰਜ ਬਿਲਖ ਮੁਖ ਪ੍ਰਾਨ ਅੰਤ ਹੰਤ ਜਲ ਜੰਤ ਅਕੁਲਾਤ ਹੈ ।

ਸਰੋਵਰ ਵਿਖੇ ਘਾਮ ਧੁੱਪ ਦਾ ਕੜਾਕਾ ਲਗਦਿਆਂ ਜੀਕੂੰ ਬਾਰਜ ਕੌਲ ਫੁੱਲ ਬ੍ਯਾਕੁਲ ਮੁਖ ਵਾਲਾ ਕੁਮਲਾਯਾ ਮੁਰਝਾਯਾ ਹੋ ਜਾਂਦਾ ਹੈ, ਅਤੇ ਜਲ ਵਾਸੀ ਦੂਸਰੇ ਜੀਵ ਭੀ ਮਾਨੋਂ ਪ੍ਰਾਣ ਅੰਤ ਹੁੰਦੇ ਮਰਣ ਲਗਦੇ ਹੰਤ ਹਾਯ ਹਾਯ ਕਰਦੇ ਹੋਏ ਅਕੁਲਾਤ ਆਤੁਰ ਆ ਜਾਂਦੇ ਤ੍ਰਾਹ ਤ੍ਰਾਹ ਕਰ ਉੱਠਦੇ ਹਨ।

ਸਾਰਦੂਲ ਦੇਖੈ ਮ੍ਰਿਗਮਾਲ ਸੁਕਚਿਤ ਬਨ ਵਾਸ ਮੈ ਨ ਤ੍ਰਾਸ ਕਰਿ ਆਸ੍ਰਮ ਸੁਹਾਤ ਹੈ ।

ਸਿੰਘ ਨੂੰ ਦੇਖਦੇ ਸਾਰ ਮਿਰਗਾਂ ਦੀ ਡਾਰ ਨੂੰ ਜੀਕੂੰ ਦਲ ਚਿਤ ਦਲੇ ਹੋਏ ਚਿੱਤ ਵਾਲੀ ਮੁਰਝਾਈ ਹੋਈ ਵਾ; ਦਦਾ, ਡ ਕੀਤਿਆਂ ਤੇ ਲਿ ਦਾ ਰਿ ਕੀਤਿਆਂ ਅਰਥ ਸਿੱਧ ਹੁੰਦੇ ਹਨ ਡਰਿ ਸੋ ਡਰੇ ਹੋਏ ਚਿੱਤ ਕਾਰਣ ਬਨਵਾਸ ਵਿਖੇ ਤ੍ਰਾਸ ਕਰਿ ਭੈ ਦੇ ਮਾਰਿਆਂ ਅਪਨੇ ਘੋਰਨੇ ਭੀ ਚੰਗੇ ਨਹੀਂ ਲਗਿਆ ਕਰਦੇ।

ਤੈਸੇ ਗੁਰ ਆਂਗ ਸ੍ਵਾਂਗਿ ਭਏ ਬੈ ਚਕਤਿ ਸਿਖ ਦੁਖਤਿ ਉਦਾਸ ਬਾਸ ਅਤਿ ਬਿਲਲਾਤ ਹੈ ।੪੦੨।

ਤਿਸੀ ਪ੍ਰਕਾਰ ਹੀ ਗੁਰੂ ਮਹਾਰਾਜ ਦੇ ਅੰਗਾਂ ਸਰੀਰ ਉਪਰ ਸਿੱਖ ਪਰਖਣੇ ਸਾਂਗ ਦੇ ਰਚਿਆਂ ਗਿਆਂ ਸਿੱਖ ਭੀ; ਭੈਭੀਤ ਹੋਏ ਚਕ੍ਰਿਤ ਦੰਗ ਹੋ ਜਾਂਦੇ ਹਨ ਤੇ ਦੁਖੀ ਹੋ ਜਾਣ ਕਾਰਣ ਓਹ ਭੀ ਸਮੀਪੀ ਬਾਸ ਨਿਵਾਸ ਤੋਂ ਉਪ੍ਰਾਮ ਹੋ ਕੇ ਅਤ੍ਯੰਤ ਬ੍ਯਾਕੁਲ ਹੋਯਾ ਕਰਦੇ ਹਨ ॥੪੦੨॥


Flag Counter