ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 654


ਨਿਮਖ ਨਿਮਖ ਨਿਸ ਨਿਸ ਪਰਮਾਨ ਹੋਇ ਪਲ ਪਲ ਮਾਸ ਪਰਯੰਤ ਹ੍ਵੈ ਬਿਥਾਰੀ ਹੈ ।

ਏਸ ਰਾਤ ਦਾ ਇਕ ਇਕ ਨਿਮਖ ਰਾਤ ਰਾਤ ਜਿੱਡਾ ਵੱਡਾ ਹੋ ਜਾਵੇ ਅਤੇ ਪਲ ਪਲ ਮਹੀਨੇ ਮਹੀਨੇ ਜਿੱਡੀ ਹੋ ਕੇ ਫੈਲ ਜਾਵੇ।

ਬਰਖ ਬਰਖ ਪਰਯੰਤ ਘਟਿਕਾ ਬਿਹਾਇ ਜੁਗ ਜੁਗ ਸਮ ਜਾਮ ਜਾਮਨੀ ਪਿਆਰੀ ਹੈ ।

ਇਕ ਇਕ ਘੜੀ ਵਰ੍ਹੇ ਵਰ੍ਹੇ ਜੇਡੀ ਹੋ ਕੇ ਬੀਤੇ ਤੇ ਇਸ ਪਿਆਰੀ ਰਾਤ ਦਾ ਪਹਿਰ ਜੁਗ ਜੁਗ ਸਮਾਨ ਹੋਵੇ।

ਕਲਾ ਕਲਾ ਕੋਟਿ ਗੁਨ ਜਗਮਗ ਜੋਤਿ ਸਸਿ ਪ੍ਰੇਮ ਰਸ ਪ੍ਰਬਲ ਪ੍ਰਤਾਪ ਅਧਿਕਾਰੀ ਹੈ ।

ਵੱਧ ਤੋਂ ਵੱਧ ਰਸ ਪ੍ਰਚੰਪਡ ਹੋਵੇ ਤੇ ਪ੍ਰਤਾਪ ਵੱਧ ਤੋਂ ਵੱਧ ਵਧੇ।

ਮਨ ਬਚ ਕ੍ਰਮ ਪ੍ਰਿਯਾ ਸੇਵਾ ਸਨਮੁਖ ਰਹੋਂ ਆਰਸੁ ਨ ਆਵੈ ਨਿੰਦ੍ਰਾ ਆਜ ਮੇਰੀ ਬਾਰੀ ਹੈ ।੬੫੪।

ਮਨ; ਬਚ ਤੇ ਕਰਮਾਂਨੁਸਾਰ ਮੈਂ ਪਿਆਰੇ ਦੀ ਸੇਵਾ ਦੇਸਨਮੁਖ ਰਹਾਂ; ਨੀਂਦ ਤੇ ਆਲਸ ਨੇੜੇ ਨਾ ਆਵੇ ਕਿਉਂ ਜੋ ਪ੍ਰੇਮ ਰਸ ਰਸਿਕ ਦੇ ਮਿਲਾਪ ਦੀ ਅੱਜ ਮੇਰੀ ਵਾਰੀ ਹੈ ॥੬੫੪॥