ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 416


ਸੁਰਸਰੀ ਸੁਰਸਤੀ ਜਮਨਾ ਗੋਦਾਵਰੀ ਗਇਆ ਪ੍ਰਾਗਿ ਸੇਤ ਕੁਰਖੇਤ ਮਾਨਸਰ ਹੈ ।

ਗੰਗਾ; ਸੁਰਸ੍ਵਤੀ; ਜਮਨਾ ਅਰ ਗੋਦਾਵਰੀ ਤੀਰਥ ਰੂਪ ਨਦੀਆਂ ਗਯਾ; ਪ੍ਰਯਾਗਰਾਜ; ਰਾਮੇਸ੍ਵਰ; ਇਹ ਮੁਖ੍ਯ ਤੀਰਥ; ਕੁਰਖੇਤ੍ਰ ਵਾ ਮਾਨ ਸਰੋਵਰ ਇਹ ਸਰੋਵਰ ਤਾਲਾਬ ਰੂਪ ਤੀਰਥ ਜੋ ਹਨ।

ਕਾਸੀ ਕਾਤੀ ਦੁਆਰਾਵਤੀ ਮਾਇਆ ਮਥੁਰਾ ਅਜੁਧਿਆ ਗੋਮਤੀ ਆਵੰਤਕਾ ਕੇਦਾਰ ਹਿਮਧਰ ਹੈ ।

ਕਾਂਸ਼ੀ; ਕਾਂਤੀ; ਦੁਆਰਕਾ; ਮਾਯਾਪੁਰੀ ਹਰਿਦ੍ਵਾਰ ਕਨਖਲ ਦੇ ਵਿਚਾਲੇ ਦਾ ਦੇਸ਼; ਮਥੁਰਾ ਮਧੁਪੁਰੀ; ਅਯੁਧ੍ਯਾ; ਤਥਾ ਅਵੰਤਕਾ ਇਹ ਸੱਭੇ ਪੁਰੀਆਂ; ਅਰੁ ਗੋਮਤੀ ਨੀਮਿਖਾਰੰਣ੍ਯ ਬਨ ਰੂਪ ਤੀਰਥ; ਕੇਦਾਰ ਖੰਡ; ਤਥਾ ਹਿਮਧਰ; ਹਿਮਾਲ੍ਯ ਪਰਬਤ ਬਦ੍ਰਿਨਾਥ ਬਦ੍ਰਕਾ ਆਸ਼ਰਮ।

ਨਰਬਦਾ ਬਿਬਿਧਿ ਬਨ ਦੇਵ ਸਥਲ ਕਵਲਾਸ ਨੀਲ ਮੰਦਰਾਚਲ ਸੁਮੇਰ ਗਿਰਵਰ ਹੈ ।

ਨਰਬਦਾ ਨਦੀ; ਅਨੇਕਾਂ ਹੀ ਬਨ ਰੂਪ ਤੀਰਥ ਵਾ ਦੇਵ ਮੰਦਿਰ ਅਤੇ ਕੈਲਾਸ਼ ਪਰਬਤ; ਨੀਲ ਪਰਬਤ; ਮੰਦ੍ਰਾਚਲ ਪਰਬਤ; ਤਥਾ ਸੁਮੇਰੂ ਪਰਬਤ ਅਰੁ ਗਿਰਵਰ ਹਿੰਗਲਾਜ ਪਰਬਤ ਵਾ ਇਹ ਜੋ ਸੰਪੂਰਣ ਭਾਰਤ ਵਰਸ਼ ਦਿਆਂ ਪਰਬਤਾਂ ਵਿਚੋਂ ਪਵਿਤ੍ਰ ਯਾਤ੍ਰਾ ਦੇ ਅਸਥਾਨ ਗਿਰਵਰ ਸ੍ਰੇਸ਼ਟ ਪਰਬਤ ਹਨ।

ਤੀਰਥ ਅਰਥ ਸਤ ਧਰਮ ਦਇਆ ਸੰਤੋਖ ਸ੍ਰੀ ਗੁਰ ਚਰਨ ਰਜ ਤੁਲ ਨ ਸਗਰ ਹੈ ।੪੧੬।

ਇਤ੍ਯਾਦ ਸਮੂਹ ਤੀਰਥਾਂ ਦੇ ਪਰਸਨ ਦਾ ਜੋ ਪਾਪ ਨਾਸ਼ਨ ਅਰਥ ਪ੍ਰਯੋਜਨ ਮਹਾਤਮ ਹੈ ਤਥ ਸਤ੍ਯ ਪ੍ਰਤਿਗ੍ਯਾ ਪਾਲਨ; ਵਰਨ ਆਸ਼ਰਮ ਦੇ ਧਰਮ ਨਿਬ ਹਨ; ਦੁਖੀਆਂ ਦੇ ਦੁਖ ਤੋਂ ਦ੍ਰਵ ਕੇ ਪੰਘਰੇ ਚਿੱਤ ਨਾਲ ਸਹੈਤਾ ਵਾਸਤੇ ਪਸੀਜਨਾ ਰੂਪ ਜੋ ਦਯਾ ਅਰੁ ਯਥਾ ਲਾਭ ਵਿਖੇ ਧਰਵਾਸ ਵਿਚ ਰਹਣਾ ਜੋ ਸੰਤੋਖ ਹੈ ਏਨਾਂ ਸਭ ਗੁਣਾਂ ਦੇ ਧਾਰਣ ਤੋਂ ਜੋ ਸਿੱਧ ਹੁੰਦਾ ਹੈ ਅਰਥ ਪ੍ਰਯੋਜਨ ਮਹਾਤਮ ਇਹ ਸਾਰੇ ਮਹਾਤਮ ਹੀ ਸਤਿਗੁਰਾਂ ਦੇ ਚਰਣਾਂ ਦੀ ਰਜ ਧੂਲੀ ਦੇ ਤੁੱਲ ਨਹੀਂ ਹਨ ॥੪੧੬॥


Flag Counter