ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 609


ਜੈਸੇ ਤਿਲ ਬਾਸ ਬਾਸ ਲੀਜੀਅਤ ਕੁਸਮ ਤੇ ਤਾਂ ਤੇ ਹੋਤ ਹੈ ਫੁਲੇਲ ਜਤਨ ਕੈ ਜਾਨੀਐ ।

ਜਿਵੇਂ ਤਿਲਾਂ ਦਾ ਵਾਸਾ ਫੁਲਾਂ ਵਿਚ ਕਰ ਕੇ ਫੁਲਾਂ ਤੋਂ ਖ਼ਸ਼ਬੂ ਲਈ ਜਾਂਦੀ ਹੈ, ਉਸਤੋਂ ਫਿਰ ਜਤਨ ਕੀਤਿਆਂ ਫੁਲੇਲ ਬਣਦਾ ਜਾਣੀਦਾ ਹੈ।

ਜੈਸੇ ਤੌ ਅਉਟਾਇ ਦੂਧ ਜਾਮਨ ਜਮਾਇ ਮਥ ਸੰਜਮ ਸਹਤ ਘ੍ਰਿਤ ਪ੍ਰਗਟਾਇ ਮਾਨੀਐ ।

ਜਿਵੇਂ ਦੁੱਧ ਉਬਾਲ ਕੇ ਤੇ ਰਾਤ ਨੂੰ ਜਮਾ ਕੇ ਸਵੇਰੇ ਰਿੜਕ ਕੇ ਫਿਰ ਤ੍ਰੀਕੇ ਸਿਰ ਘਿਉ ਪ੍ਰਗਟਾਈਦਾ ਹੈ ਤੇ ਸਾਰੇ ਉਸ ਨੂੰ ਘਿਉ ਮੰਨਦੇ ਹਨ।

ਜੈਸੇ ਕੂਆ ਖੋਦ ਕਰਿ ਬਸੁਧਾ ਧਸਾਇ ਕੋਠੀ ਲਾਜ ਕਉ ਬਹਾਇ ਡੋਲ ਕਾਢਿ ਜਲ ਆਨੀਐ ।

ਜਿਵੇਂ ਖੂਹ ਪੁੱਟ ਕੇ ਧਰਤੀ ਵਿਚ ਖੂਹ ਦਾ ਮਹਲ ਧਸਾਇ ਕੇ ਐਉਂ ਖੂਹ ਤਿਆਰ ਕਰ ਕੇ ਲੱਜ ਨਾਲ ਡੋਲ ਵਹਾ ਕੇ ਪਾਣੀ ਕੱਢ ਲਿਆਈਦਾ ਹੈ।

ਗੁਰ ਉਪਦੇਸ ਤੈਸੇ ਭਾਵਨੀ ਭਕਤ ਭਾਇ ਘਟ ਘਟ ਪੂਰਨ ਬ੍ਰਹਮ ਪਹਿਚਾਨੀਐ ।੬੦੯।

ਤਿਵੇਂ ਸ਼ਰਧਾ, ਭਗਤੀ ਤੇ ਪ੍ਰੇਮ ਨਾਲ ਗੁਰ ਉਪਦੇਸ਼ ਕਮਾਉਣ ਤੇ ਘਟ ਘਟ ਵਿਚ ਪੂਰਨ ਬ੍ਰਹਮ ਪਛਾਣ ਲਈਦਾ ਹੈ ॥੬੦੯॥