ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 601


ਕਵਨ ਭਕਤਿ ਕਰਿ ਭਕਤ ਵਛਲ ਭਏ ਪਤਿਤ ਪਾਵਨ ਭਏ ਕੌਨ ਪਤਿਤਾਈ ਕੈ ।

ਉਹ ਕਿਹੜੀ ਭਗਤੀ ਹੈ ਜਿਸ ਦੇ ਕੀਤਿਆਂ ਤੁਸੀਂ ਭਗਤ ਵਛਲ ਹੋਏ ਹੋ? ਤੇ ਕਿਹੜੀ ਪਤਿਤਾਈ ਹੈ ਜਿਸ ਦੇ ਕੀਤੇ ਪਤਿਤ ਨੂੰ ਪਵਿੱਤ੍ਰ ਕਰ ਕੇ ਤੁਸੀਂ ਪਤਿਤ ਪਾਵਨ ਹੋਏ ਹੋ?

ਦੀਨ ਦੁਖ ਭੰਜਨ ਭਏ ਸੁ ਕੌਨ ਦੀਨਤਾ ਕੈ ਗਰਬ ਪ੍ਰਹਾਰੀ ਭਏ ਕਵਨ ਬਡਾਈ ਕੈ ।

ਫਿਰ ਉਹ ਕਿਹੜੀ ਦੀਨਤਾ ਹੈ ਜਿਸ ਦੇ ਕਾਰਨ ਆਪ ਦੀਨ ਦੁਖ ਭੰਜਨ ਬਿਰਦ ਵਾਲੇ ਹੋਏ ਹੋ? ਤੇ ਉਹ ਕਿਹੜੀ ਵਡਿਆਈ ਹੈ ਜਿਸ ਨੂੰ ਦੂਰ ਕਰਨ ਦੇ ਕਾਰਨ ਆਪ ਗਰਬ ਪ੍ਰਹਾਰੀ ਹੋੲੈ?

ਕਵਨ ਸੇਵਾ ਕੈ ਨਾਥ ਸੇਵਕ ਸਹਾਈ ਭਏ ਅਸੁਰ ਸੰਘਾਰਣ ਹੈ ਕੌਨ ਅਸੁਰਾਈ ਕੈ ।

ਹੇ ਨਾਥ! ਕਿਹੜੀ ਸੇਵਾ ਦੇ ਕੀਤਿਆਂ ਤੁਸੀਂ ਸੇਵਕ ਸਹਾਈ ਬਿਰਦ ਵਾਲੇ ਹੋਏ ਹੋ? ਤੇ ਕਿਹੜਾ ਦੈਂਤਪੁਣਾ ਹੈ ਜਿਸ ਦੇ ਕੀਤਿਆਂ ਤੁਸੀਂ ਅਸੁਰ ਸੰਘਾਰਣ ਬਿਰਦ ਸੰਭਾਲਦੇ ਹੋ?

ਭਗਤਿ ਜੁਗਤਿ ਅਘ ਦੀਨਤਾ ਗਰਬ ਸੇਵਾ ਜਾਨੌ ਨ ਬਿਰਦ ਮਿਲੌ ਕਵਨ ਕਨਾਈ ਕੈ ।੬੦੧।

ਮੈਨੂੰ ਆਪ ਦੇ ਬਿਰਦ ਦੀ ਸਮਝ ਨਹੀਂ ਪੈਂਦੀ ਕਿ ਆਪ ਭਗਤੀ, ਜੋਗ, ਪਤਿਤਤਾ, ਦੀਨਤਾ ਗਰਬ, ਸੇਵਾ ਆਦਿ ਕਿਹੜੀ ਕਮਾਈ ਕੀਤਿਆਂ ਮੈਨੂੰ ਮਿਲ ਸਕਦੇ ਹੋ? ॥੬੦੧॥


Flag Counter