ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 598


ਕਾਲਰ ਮੈਂ ਬੋਏ ਬੀਜ ਉਪਜੈ ਨ ਪਾਨ ਧਾਨ ਖੇਤ ਮੈ ਡਾਰੇ ਸੁ ਤਾਂ ਤੇ ਅਧਿਕ ਅਨਾਜ ਹੈ ।

ਕੱਲਰੀ ਧਰਤੀ ਵਿਚ ਧਾਨਾਂ ਦਾ ਬੀਜ ਬੀਜੀਏ ਤਾਂ ਪੱਤਾ ਭੀ ਨਹੀਂ ਫੁੱਟਦਾ, ਪਰ ਜੇ ਉਹੋ ਸ਼ੋਰਾ ਖੇਤ ਵਿਚ ਪਾਈਏ ਤਾਂ ਉਸ ਤੋਂ ਅਨਾਜ ਬਹੁਤ ਹੋ ਜਾਂਦਾ ਹੈ।

ਕਾਲਰ ਸੈ ਕਰਤ ਸਬਾਰ ਜਮ ਸਾ ਊਸੁ ਤੌ ਪਾਵਕ ਪ੍ਰਸੰਗ ਤਪ ਤੇਜ ਉਪਰਾਜ ਹੈ ।

ਜਦ ਕੱਲਰ ਸ਼ੋਰੇ ਨਾਲ ਪਾਣੀ ਮੇਲਦੇ ਹਨ ਤਾਂ ਉਹ ਭਾਫ ਨੂੰ ਜਮਾ ਦਿੰਦਾ ਹੈ, ਪਰ ਉਹੋ ਸ਼ੋਰਾ ਅੱਗ ਦਾ ਸੰਗ ਪਾ ਕੇ ਭਬਾਕਾ ਪੈ ਕਰਦਾ ਹੈ।

ਜਸਤ ਸੰਯੁਕਤ ਹ੍ਵੈ ਮਿਲਤ ਹੈ ਸੀਤ ਜਲ ਅਚਵਤ ਸਾਂਤਿ ਸੁਖ ਤ੍ਰਿਖਾ ਭ੍ਰਮ ਭਾਜ ਹੈ ।

ਉਹੋ ਸ਼ੋਰਾ ਜਿਸਤ ਦੀ ਸੁਰਾਹੀ ਨਾਲ ਜਦੋਂ ਜੋੜੀਦਾ ਹੈ ਤਾਂ ਠੰਢਾ ਜਲ ਪ੍ਰਾਪਤ ਹੁੰਦਾ ਹੈ, ਜਿਸ ਨੂੰ ਪੀਂਦਿਆਂ ਸ਼ਾਂਤੀ ਤੇ ਸੁਖ ਹੁੰਦਾ ਹੈ, ਤੇ ਤ੍ਰੇਹ ਦਾ ਭਰਮ ਦੂਰ ਹੋ ਜਾਂਦਾ ਹੈ।

ਤੈਸੇ ਆਤਮਾ ਅਚੇਤ ਸੰਗਤ ਸੁਭਾਵ ਹੇਤ ਸਕਿਤ ਸਕਿਤ ਗਤ ਸਿਵ ਸਿਵ ਸਾਜ ਹੈ ।੫੯੮।

ਤਿਵੇਂ ਆਤਮਾ ਦਾ ਸੁਭਾਵ ਮਾਇਆ ਦੀ ਸੰਗਤ ਨਾਲ ਮਾਇਆ ਵਰਗਾ ਅਚੇਤ ਜੜ੍ਹ ਰੂਪ ਹੋ ਜਾਂਦਾ ਹੈ ਤੇ ਕਲਿਆਨ ਸਰੂਪ ਦੀ ਪ੍ਰੀਤ ਨਾਲ ਕਲਿਆਨ ਸਰੂਪ ਬਣ ਜਾਂਦਾ ਹੈ ॥੫੯੮॥


Flag Counter