ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 53


ਗੁਰਮੁਖਿ ਮਨ ਬਚ ਕਰਮ ਇਕਤ੍ਰ ਭਏ ਪੂਰਨ ਪਰਮਪਦ ਪ੍ਰੇਮ ਪ੍ਰਗਟਾਏ ਹੈ ।

ਗੁਰਮੁਖਿ ਸਤਿਗੁਰਾਂ ਦੀ ਚਰਣ ਸਰਣ ਪ੍ਰਾਪਤ ਜਿਗ੍ਯਾਸੀ ਜਦ ਮਨ ਸੰਕਲਪ ਬਚ ਬਾਣੀ ਕਰਮ ਸਰੀਰ ਕਰ ਕੇ ਇਕੱਤ੍ਰ ਭਾਵ ਵਿਖੇ ਹੋ ਆਵੇ ਅਰਥਾਤ ਜਦ ਓਸ ਦੀ ਰਹਿਣੀ ਕਥਨੀ ਅਰੁ ਕਰਣੀ ਅੰਦਰੋਂ ਬਾਹਰੋਂ ਇਕ ਸਾਮਨ ਹੋ ਜਾਵੇ। ਤਾਂ ਪਰਮ ਪਦ ਜਿੱਥੇ ਪਹੁੰਚ ਕੇ ਹੋਰ ਕੁਛ ਹੋਰ ਕੁਛ ਭੀ ਕਰਣਾ ਬਾਕੀ ਨਹੀਂ ਰਿਹਾ ਕਰਦਾ ਐਸੀ ਕੈਵੱਲ ਮੋਖ ਦਾ ਓਸ ਨੂੰ ਪੂਰਣ ਪ੍ਰੇਮ ਪ੍ਰਗਟ ਹੋ ਔਂਦਾ ਹੈ।

ਲੋਚਨ ਮੈ ਦ੍ਰਿਸਟਿ ਦਰਸ ਰਸ ਗੰਧ ਸੰਧਿ ਸ੍ਰਵਨ ਸਬਦ ਸ੍ਰੁਤਿ ਗੰਧ ਰਸ ਪਾਏ ਹੈ ।

ਜਿਸ ਪ੍ਰੇਮ ਦੇ ਕਾਰਣ ਨੇਤ੍ਰਾਂ ਵਿਖੇ ਜੋ ਦ੍ਰਿਸ਼ਟੀ ਹੈ ਉਸ ਦੀ ਦਰਸਨ ਰਸ ਦੀ ਗੰਧ ਵਾਸਨਾ ਖਿੱਚ ਸ਼ਬਦ ਵਿਖੇ ਸੁਰਤਿ ਦੀ ਸੰਧੀ ਨੂੰ ਪ੍ਰਾਪਤ ਕਰ ਲਿਆ ਕਰਦੀ ਹੈ, ਅਰੁ ਕੰਨਾਂ ਵਿਖੇ ਜੋ ਸਬਦ ਸੁਨਣ ਦੇ ਰਸ ਦੀ ਵਾਸਨਾ ਹੈਸੀ ਉਹ ਭੀ ਸਬਦ ਵਿਖੇ ਸੁਰਤ ਦੀ ਸੰਧੀ ਨੂੰ ਪਾ ਲਿਆ ਕਰਦੀ ਹੈ।

ਰਸਨਾ ਮੈ ਰਸ ਗੰਧ ਸਬਦ ਸੁਰਤਿ ਮੇਲ

ਐਸਾ ਹੀ ਰਸਨਾ ਵਿਖੇ ਰਸ ਗ੍ਰਹਣ ਦੀ ਵਾਸਨਾ ਸਬਦ ਵਿਖੇ ਸੁਰਤ ਦੇ ਮੇਲੇ ਨੂੰ ਪ੍ਰਾਪਤ ਹੋ ਜਾਂਦੀ ਹੈ, ਅਰੁ ਨਾਸਾਂ ਦੇ ਬਾਸ ਸੁਗੰਧੀ ਗ੍ਰਹਣ ਕਰਨ ਦੇ ਰਸ ਦੀ ਬਾਸਨਾ ਭੀ ਸ਼ਬਦ ਵਿਖੇ ਹੀ ਸੁਰਤਿ ਨੂੰ ਲਖਾਏ ਪ੍ਰਗਟ ਕਰਿਆ ਕਰਦੀ ਹੈ।

ਨਾਸ ਬਾਸੁ ਰਸ ਸ੍ਰੁਤਿ ਸਬਦ ਲਖਾਏ ਹੈ

ਸੋ ਇਉਂ ਰਸਨਾ ਦ੍ਵਾਰੇ ਸ੍ਵਾਦ ਲੈਂਦਿਆਂ ਕੰਨਾਂ ਰਾਹੀਂ ਸ਼ਬਦ ਸੁਣਦਿਆਂ ਨੇਤ੍ਰਾਂ ਕਰ ਕੇ ਤੱਕਦਿਆਂ ਅਰੁ ਨਾਸਾਂ ਥਾਨੀਂ ਸੁੰਘਦਿਆਂ ਗੁਰਮੁਖ ਜਦ ਸਬਦ ਵਿਖੇ ਹੀ ਸੁਰਤਿ ਨੂੰ ਮਿਲੌਣ ਵਿਚ ਤਤਪਰ ਹੋਇਆ ਰਹਿੰਦਾ ਹੈ ਭਾਵ ਨੇਤ੍ਰਾਂ ਕਰ ਕੇ ਸਬਦ ਧਿਆਨ ਵਿਖੇ ਸੁਰਤ ਨੂੰ ਸਾਵਧਾਨ ਰਖਦਾ ਕੰਨਾਂ ਕਰ ਕੇ ਅੰਤਰ ਸਬਦ ਦੀ ਧੁਨ ਸੁਨਣ ਵਿਚ ਸਾਵਧਾਨ, ਰਸਨਾ ਕਰ ਕੇ ਹਰਦਮ ਸਬਦ ਨਾਮ ਦੀ ਹੀ ਰਟ ਲਗੌਂਦਾ ਤਥਾ ਨਾਯਾਂ ਕਰ ਕੇ ਸ੍ਵਾਸ ਸ੍ਵਾਸ ਸਬਦ ਦੀ ਹੀ ਤਾਰ ਪ੍ਰੋਈ ਰਖਦਾ ਹੋਇਆ, ਉਹ ਗੁਰਮੁਖ ਰੋਮ ਰੋਮ ਵਿਖੇ ਪਿੰਡ ਪ੍ਰਾਣ ਮੈਂ ਆਪਣੇ ਸਰੀਰ ਦੇ ਅੰਦਰ ਹੀ ਕ੍ਰੋੜਾਂ ਖੰਡਾਂ ਬ੍ਰਹਮੰਡਾਂ ਦੇ ਚਮਤਕਾਰ ਨੂੰ ਪ੍ਰਤੱਖ ਰੂਪ ਵਿਚ ਤਕਿਆ ਕਰਦਾ ਹੈ ॥੫੩॥

ਰੋਮ ਰੋਮ ਰਸਨਾ ਸ੍ਰਵਨ ਦ੍ਰਿਗ ਨਾਸਾ ਕੋਟਿ ਖੰਡ ਬ੍ਰਹਮੰਡ ਪਿੰਡ ਪ੍ਰਾਨ ਮੈ ਜਤਾਏ ਹੈ ।੫੩।

ਇਹ ਤੌਫੀਕ ਸਮਰੱਥਾ ਗੁਰਮੁਖ ਨੂੰ ਹੀ ਪ੍ਰਦਾਨ ਹੋਣ ਵਿਖੇ ਕਾਰਣ ਦੱਸਦੇ ਹਨ ਕਿ ਗੁਰੂਆਂ ਨੇ ਆਪ ਗੁਰਮੁਖ ਬਣ ਬਣ ਕੇ ਇਹ ਧੁਰ ਦੀ ਨੇਤ ਕੈਮ ਕਰ ਦਿੱਤੀ ਹੈ: