ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 368


ਜੈਸੇ ਫੂਲ ਫੂਲੇ ਤੇਤੇ ਫਲ ਨ ਲਾਗੈ ਦ੍ਰੁਮ ਲਾਗਤ ਜਿਤੇਕੁ ਪਰਪਕ ਨ ਸਕਲ ਹੈ ।

ਜਿਤਨੇ ਫੁਲ ਦ੍ਰੁਮ ਬਿਰਛ ਨੂੰ ਲਗਯਾ ਕਰਦੇ ਹਨ ਓਤਨੇ ਫਲ ਨਹੀਂ ਲਗ੍ਯਾ ਕਰਦੇ, ਅਰੁ ਜਿਤਨੇ ਜੀਊਂਦੇ ਰਹਿੰਦੇ ਹਨ, ਓਤਨੇ ਕੋਈ ਕੁਲ ਦੇ ਕਮਲ ਨਹੀਂ ਹੋਯਾ ਕਰਦੇ, ਭਾਵ ਕੁਲ ਦੀ ਕੀਰਤੀ ਨੂੰ ਪਸਾਰਣ ਦਾ ਕਾਰਣ ਨਹੀਂ ਹੁੰਦੇ।

ਜੇਤੇ ਸੁਤ ਜਨਮਤ ਜੀਅਤ ਨ ਰਹੈ ਨ ਤੇਤੇ ਜੀਅਤ ਹੈ ਜੇਤੇ ਤੇਤੇ ਕੁਲ ਨ ਕਮਲ ਹੈਂ ।

ਐਸਾ ਹੀ ਜਿਤਨੇ ਪੁਤ੍ਰ ਜੰਮਿਆ ਕਰਦੇ ਹਨ, ਓਤਨੇ ਜੀਊਂਦੇ ਨਹੀਂ ਰਿਹਾ ਕਰਦੇ, ਅਤੇ ਜਿਤਨੇ ਜੀਊਂਦੇ ਰਹਿੰਦੇ ਹਨ, ਓਤਨੇ ਕੋਈ ਕੁਲ ਦੇ ਕਮਲ ਨਹੀਂ ਹੋਯਾ ਕਰਦੇ ਭਾਵ ਕੁਲ ਦੀ ਕੀਰਤੀ ਨੂੰ ਪਸਾਰਣ ਦਾ ਕਾਰਣ ਨਹੀਂ ਹੁੰਦੇ।

ਦਲ ਮਿਲ ਜਾਤ ਜੇਤੇ ਸੁਭਟ ਨ ਹੋਇ ਤੇਤੇ ਜੇਤਕ ਸੁਭਟ ਜੂਝ ਮਰਤ ਨ ਥਲ ਹੈਂ ।

ਸੈਨਾ ਵਿਚ ਮਿਲ ਸ਼ਾਮਲ = ਭਰਤੀ ਹੋ ਕੇ ਜਿਤਨੇ ਕੂ ਸਿਪਾਹੀ ਜਾਯਾ ਕਰਦੇ ਹਨ, ਉਹ ਕੋਈ ਸਭ ਦੇ ਸਭ ਸੁਭਟ ਸੂਰਮੇ ਨਹੀਂ ਹੋਯਾ ਕਰਦੇ, ਅਤੇ ਜਿਤਨੇ ਕੂ ਸੂਰਮੇ ਹੁੰਦੇ ਹਨ, ਉਹ ਕੋਈ ਸਾਰੇ ਥਲ ਮੈਦਾਨ ਜੰਗ ਭੂਮੀ ਵਿਖੇ ਲੜ ਨਹੀਂ ਮਰ੍ਯਾ ਕਰਦੇ।

ਆਰਸੀ ਜੁਗਤਿ ਗੁਰ ਸਿਖ ਸਭ ਹੀ ਕਹਾਵੈ ਪਾਵਕ ਪ੍ਰਗਾਸ ਭਏ ਵਿਰਲੇ ਅਚਲ ਹੈਂ ।੩੬੮।

ਇਸੇ ਤਰ੍ਹਾਂ ਆਰਸੀ ਜੁਗਤਿ ਆਾਰਸੀ ਵਾਕੂੰ ਹੱਥ ਦੇ ਛਾਲੇ ਪਿਆਰ ਨਾਲ ਰਖੇ ਹੋਏ ਤਾਂ ਸਭ ਹੀ ਸੰਗਤੀਏ ਗੁਰ ਸਿੱਖ ਸਦੌਂਦੇ ਹਨ, ਪਰ ਪਾਵਕ ਅੱਗ ਦੇ ਪ੍ਰਗਾਸ ਭਏ ਬਲਿਆਂ ਕੋਈ ਵਿਰਲੇ ਹੀ ਸੱਚੇ ਸਿੱਖ ਟਿਕੇ ਰਿਹਾ ਕਰਦੇ ਹਨ ਭਾਵ ਜੀਕੂੰ ਆਰਸੀ ਵਿਚ ਸ਼ੀਸ਼ੇ ਨੂੰ ਸੰਭਾਲ ਕੇ ਰਖੀਏ ਤਾਂ ਉਹ ਹੱਥ ਤੇ ਚੜ੍ਹਿਆ ਮਾਨ ਦਾ ਅਸਥਾਨ ਬਣ੍ਯਾ ਰਹਿੰਦਾ ਹੈ, ਪਰ ਜਰਾ ਭਰ ਅੱਗ ਦੇ ਸੇਕ ਲਗਦਿਆਂ ਹੀ ਉਹ ਤਿੜਕ ਜਾਂਦਾ ਹੈ, ਤੀਕੂੰ ਹੀ ਐਹੋ ਜੇਹੇ ਲਾਡਲੇ ਸਿੱਖ ਬਥੇਰੇ ਆਕੜੀ ਫਿਰਿਆ ਕਰਦੇ ਹਨ, ਪਰ ਸਤਿਗੁਰਾਂ ਦੇ ਕੋਪ ਦੀ ਅਗਨੀ ਅਗੇ ਠਹਿਰ ਸਕਨ ਵਾਲੇ ਡਲਦਾਰ ਸ਼ੀਸ਼ਿਆਂ ਵਾਕੂੰ ਕੋਈ ਵਿਰਲੇ ਹੀ ਜੇਰੇਦਾਰ ਸਿੱਖ ਨਿਕਲਿਆ ਕਰਦੇ ਹਨ। ਸਿਖੀ ਕੇਵਲ ਡੀਂਗਾਂ ਦੀ ਨਹੀਂ ਕਿੰਤੂ ਕਸੌਟੀ ਸਹਿਨ ਦੀ ਹੈ ਇਹ ਤਾਤਪਰਯ ਹੈ ॥੩੬੮॥


Flag Counter