ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 80


ਚਰਨ ਕਮਲ ਕੇ ਮਹਾਤਮ ਅਗਾਧਿ ਬੋਧਿ ਅਤਿ ਅਸਚਰਜ ਮੈ ਨਮੋ ਨਮੋ ਨਮ ਹੈ ।

ਸਤਿਗੁਰਾਂ ਦੇ ਚਰਨ ਕਮਲਾਂ ਦੇ ਮਹਾਤਮ ਪ੍ਰਤਾਪ ਦਾ ਬੋਧ ਗ੍ਯਾਨ ਸਮਝਨਾ ਅਗਾਧ ਅਥਾਹ ਸਰੂਪ ਹੈ ਓਸ ਦੀ ਥਾਹ ਨਹੀਂ ਪਾਈ ਜਾ ਸਕਦੀ ਜੇਕਰ ਧ੍ਯਾਨ ਵਿਚ ਮਗਨ ਹੋ ਕੇ ਦੇਖੀਏ ਤਾਂ ਅਤ੍ਯੰਤ ਅਸਚਰਜ ਮੈ ਅਲੌਕਿ ਸਰੂਪ ਆਪੇ ਦੀ ਸੁਧ ਭੁਲਾ ਦੇਣ ਵਾਲੇ ਉਹ ਹਨ, ਅਤੇ ਤਿੰਨ ਵਾਰ ਪ੍ਰਤਿਗ੍ਯਾ ਕਰ ਕੇ ਕਹਿੰਦੇ ਹਨ ਯਾ ਮਨ ਬਾਣੀ ਸਰੀਰ ਕਰ ਕੇ ਨਿੰਮ੍ਰਤਾ ਵਿਚ ਆਣ ਕੇ ਏਹੋ ਹੀ ਕਥਨ ਕਰਨਾ ਉਚਿਤ ਸਮਝਦੇ ਹਨ ਕਿ ਓਨਾਂ ਤਾਂਈ ਨਮਸਕਾਰ ਹੋਵੇ, ਨਮਸਕਾਰ ਹੋਵੇ, ਨਮਸਕਾਰ ਹੋਵੇ।

ਕੋਮਲ ਕੋਮਲਤਾ ਅਉ ਸੀਤਲ ਸੀਤਲਤਾ ਕੈ ਬਾਸਨਾ ਸੁਬਾਸੁ ਤਾਸੁ ਦੁਤੀਆ ਨ ਸਮ ਹੈ ।

ਸ੍ਰਿਸ਼ਟੀ ਭਰ ਦੀ ਕੋਮਲਤਾ ਤਂ ਉਹ ਕੋਮਲ ਹਨ ਅਰੁ ਸੀਤਲਤਾ ਸਮੂੰਹ ਤੋਂ ਉਹ ਸੀਤਲ ਹਨ, ਅਤੇ ਬਾਸਨਾ ਗੰਧਤੱਤ ਤਾਂ ਸੁਗੰਧੀ ਲਈ ਓਨ੍ਹਾਂ ਕੋਲੋਂ ਹੈ, ਤਾਤਪ੍ਰਯ ਕੀਹ ਕਿ ਦੁਤੀਆ ਨ ਸਮ ਹੈ ਓਨਾਂ ਦੇ ਸਮਾਨ ਐਸੀ ਕੋਈ ਹੋਰ ਵਸਤੂ ਕੋਮਲ ਸੀਤਲ, ਸੁਗੰਧੀ ਵਾਨ ਤਥਾ ਅਸਚਰਜ ਰੂਪ ਨਹੀਂ ਹੈ।

ਸਹਜ ਸਮਾਧਿ ਨਿਜ ਆਸਨ ਸਿੰਘਾਸਨ ਸ੍ਵਾਦ ਬਿਸਮਾਦ ਰਸ ਗੰਮਿਤ ਅਗਮ ਹੈ ।

ਜਿਨਾਂ ਪ੍ਰੇਮੀਆਂ ਨੇ ਨਿਜ ਆਸਨ ਅਪਣੀ ਇਸਥਿਤੀ ਦਾ ਅਪਣੇ ਰਾ ਭਾਗ ਦਾ ਅਸਥਾਨ ਮਨੁੱਖ ਜਨਮ ਦੀ ਪ੍ਰਤਿਸ੍ਟਾ ਦੀ ਠੌਰ ਰੂਪ ਸਿੰਘਾਸਨ ਓਨਾਂ ਚਰਣ ਕਮਲਾਂ ਨੂੰ ਬਣਾ ਲਿਆ ਉਹ ਸਹਜ ਸਮਾਧਿ ਸਹਜ ਪਦ ਮੋਖ ਪਦ ਵਿਖੇ ਅਰੂਉ ਉੱਨਤ ਹੋ ਜਾਂਦੇ ਹਨ ਜੀਵਨ ਮੁਕਤ ਬਣ ਜਾਂਦੇ ਹਨ ਓਨਾਂ ਦੇ ਬਿਸਮਾਦ ਆਪੇ ਦੀ ਸੁਧ ਭੁਲਾਨ ਹਾਰੇ ਰਸ ਅਨੁਭਵ ਦਾ ਸ੍ਵਾਦ ਗਮ੍ਯਤਾ ਜਾਣਕਾਰੀ ਤੋਂ ਅਗੰਮ ਦੂਰ ਪਹੁੰਚਨੋ ਪਰੇ ਹੈ।

ਰੂਪ ਕੈ ਅਨੂਪ ਰੂਪ ਮਨ ਮਨਸਾ ਬਕਤ ਅਕਥ ਕਥਾ ਬਿਨੋਦ ਬਿਸਮੈ ਬਿਸਮ ਹੈ ।੮੦।

ਰੂਪ ਵੱਲੋਂ ਭੀ ਓਨਾਂ ਦਾ ਰੂਪ ਅਨੂਪ ਹੈ ਭਾਵ ਸ੍ਰਿਸ਼ਟੀ ਭਰ ਦੀ ਸਾਰੀ ਸੁੰਦਰਤਾ ਭੀ ਜੇ ਇਕੱਠੀ ਆਣ ਹੋਵੇ, ਤਾਂ ਓਸ ਦੀ ਭੀ ਉਪਮਾ ਓਨ੍ਹਾਂ ਨੂੰ ਨਹੀਂ ਦਿੱਤੀ ਜਾ ਸਕਦੀ ਮਨ ਮਨਸਾ ਥਕਤ ਮਨ ਤਕ ਓਸ ਨੂੰ ਮਨਣ ਆਪਣੀ ਕਲਪਨਾ ਵਿਚ ਲ੍ਯੌਣੋਂ ਥਕਿਤ ਹੋ ਜਾਂਦਾ ਹੈ। ਤੇ ਕਥਾ ਕਹਣਾ ਕੁਛ ਓਨਾਂ ਬਾਬਤ ਤਾਂ ਬਾਣੀ ਲਈ ਮੂਲੋਂ ਹੀ ਅਕਥ ਨਹੀਂ ਵਰਨਣ ਕੀਤਾ ਜਾ ਸਕਨ ਜੋਗ ਹੈ। ਕੀਹ ਆਖੀਏ। ਬਿਨੋਕ ਓਨਾਂ ਦੇ ਧ੍ਯਾਨ ਵਿਚ ਮਗਨ ਹੋਣ ਦਾ ਅਨੰਦ ਜੋ ਕਿ ਬਿਸਮੈ ਬ੍ਰਹਮਾਂਡ ਭਰ ਦੀ ਹਰਾਨੀ ਨੂੰ ਭੀ ਬਿਸਮ ਹੈ ਪ੍ਰੇਸ਼ਾਨ ਕਰ ਸਿੱਟਦਾ ਹੈ ॥੮੦॥