ਜਿਵੇਂ ਕਿ ਸਮੁੰਦਰ ਵਿਚ ਜਹਾਜ ਤੋਰ ਦੇਈਦਾ ਹੈ, ਪਰ ਜਦ ਤਕ ਪਾਰ ਨਹੀਂ ਪਹੁੰਚਦਾ ਭਰੋਸਾ ਨਹੀਂ ਕੀਤਾ ਜਾਂਦਾ, ਉਸ ਦੇ ਸਹੀ ਸਲਾਮਤ ਪਾਰ ਪੁੱਜਣ ਦਾ।
ਜਿਵੇਂ ਕਿ ਕਿਰਸਾਨ ਹਿਤ ਨਾਲ ਖੇਤ ਵਾਹੁੰਦਾ ਬੀਜਦਾ ਹੈ ਪਰ ਸੁਖ ਤਕ ਮੰਨਦਾ ਹੈ ਜਦ ਘਰ ਦੇ ਬੂਹੇ ਵਿਚੋਂ ਲੰਘਾ ਕੇ ਅਨਾਜ ਅੰਦਰ ਲਿਆ ਰਖਦਾ ਹੈ।
ਜਿਵੇਂ ਨਾਰੀ ਪਤੀ ਮਿਲਾਪ ਲਈ ਸ਼ਿੰਗਾਰ ਕਰਦੀ ਹੈ, ਪਰ ਇਸ ਨੂੰ ਸਫਲ ਤਦੇ ਸਮਝਦੀ ਹੈ ਜਦੋਂ ਪੁਤਰ ਦੇ ਮੱਥੇ ਨੂੰ ਦੇਖ ਦੇਖ ਕੇ ਪਿਆਰਦੀ ਹੈ।
ਤਿਵੇਂ ਉਸਤਤ ਨਿੰਦਾ ਕਿਸੇ ਦੀ ਨਹੀਂ ਕਰਨੀ ਚਾਹੀਦੀ, ਕਿਉਂਕਿ ਕੀ ਜਾਣੀਏ ਕਿ ਓੜਕ ਨੂੰ ਦਿਨ ਕੈਸਾ ਆਵੇ ਭਾਵ ਕਾਮਯਾਬੀ ਜਾਂ ਨਾਕਾਮਯਾਬੀ ਦਾ ॥੫੯੫॥