ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 652


ਸਫਲ ਜਨਮ ਧੰਨ ਆਜ ਕੋ ਦਿਵਸ ਰੈਨਿ ਪਹਰ ਮਹੂਰਤ ਘਰੀ ਅਉ ਪਲ ਪਾਏ ਹੈਂ ।

ਜਨਮ ਸਫਲ ਹੋ ਗਿਆ ਅਜ ਦਾ ਦਿਨ ਰਾਤ; ਪਹਿਰ; ਮਹੂਰਤ; ਘੜੀ ਤੇ ਪਲ ਜੋ ਇਸ ਵੇਲੇ ਬੀਤ ਰਹੇ ਹਨ ਧੰਨ ਹਨ।

ਸਫਲ ਸਿੰਗਾਰ ਚਾਰ ਸਿਹਜਾ ਸੰਜੋਗ ਭੋਗ ਆਂਗਨ ਮੰਦਰ ਅਤਿ ਸੁੰਦਰ ਸੁਹਾਏ ਹੈਂ ।

ਮੇਰਾ ਕੀਤਾ ਸੋਹਣਾ ਸ਼ਿੰਗਾਰ; ਸਿਹਜਾ ਸੰਜੋਗ ਭੋਗ ਵਾਹਿਗੁਰੂ ਮੇਲ ਲਈ ਸਫਲ ਹੋ ਗਿਆ ਮੇਰਾ ਵਿਹੜਾ ਤੇ ਮੰਦਰ ਅਤੀ ਸੋਹਣੇ ਸੋਭਨੀਕ ਹੋ ਗਏ ਹਨ।

ਜਗਮਗ ਜੋਤਿ ਸੋਭਾ ਕੀਰਤਿ ਪ੍ਰਤਾਪ ਛਬਿ ਆਨਦ ਸਹਜਿ ਸੁਖ ਸਾਗਰ ਬਢਾਏ ਹੈਂ ।

ਸੋਭਾ ਦਾ ਪ੍ਰਕਾਸ਼ ਜਗਮਗਾ ਉਠਿਆ ਹੈ ਤੇ ਪ੍ਰਤਾਪ ਤੇ ਸੋਭਾ ਦੀ ਕੀਰਤੀ ਫੈਲ ਗਈ ਹੈ; ਅਨੰਦ ਤੇ ਸਹਜ ਸੁਖ ਦੇ ਸਮੁੰਦਰ ਉਛਲ ਆਏ ਹਨ।

ਅਰਥ ਧਰਮ ਕਾਮ ਮੋਖ ਨਿਹਕਾਮ ਨਾਮੁ ਪ੍ਰੇਮ ਰਸ ਰਸਿਕ ਹ੍ਵੈ ਲਾਲ ਮੇਰੇ ਆਏ ਹੈਂ ।੬੫੨।

ਧਰਮ; ਅਰਥ; ਕਾਮ; ਮੋਖ; ਨਿਸ਼ਕਾਮਤਾ; ਜਿਨ੍ਹਾਂ ਦਾ ਨਾਮ ਹੈ; ਉਹ ਸਭ ਪ੍ਰਾਪਤ ਹੋ ਗਏ ਹਨ; ਕਿਉਂਕਿ ਮੇਰੇ ਪਿਆਰੇ ਜੀ ਅਜ ਆਪ ਮੇਰੇ ਪ੍ਰੇਮ ਰਸ ਦੇ ਰਸੀਏ ਹੋ ਕੇ ਮੇਰੇ ਘਰ ਆਏ ਹਨ ॥੬੫੨॥


Flag Counter