ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 243


ਪੁਨਿ ਕਤ ਪੰਚ ਤਤ ਮੇਲੁ ਖੇਲੁ ਹੋਇ ਕੈਸੇ ਭ੍ਰਮਤ ਅਨੇਕ ਜੋਨਿ ਕੁਟੰਬ ਸੰਜੋਗ ਹੈ ।

ਭ੍ਰਮਤ ਭਰਮਦਿਆਂ ਭਟਕਦਿਆਂ ਅਨੇਕਾਂ ਜੂਨਾਂ ਅੰਦਰ ਭੀ ਕੁਟੰਬ ਕੋੜਮੇ ਦਾ ਤਾਂ ਸੰਜੋਗ ਹੈ ਹੋ ਜਾਵੇਗਾ, ਪ੍ਰੰਤੂ ਪੁਨਿ ਕਤ ਪੰਜਾਂ ਤੱਤਾਂ ਦਾ ਮੇਲ ਇਸ ਪ੍ਰਕਾਰ ਹੁਣ ਵਾਕੂੰ ਫੇਰ ਕਦ ਹੋਊ ਤੇ ਕਿਸ ਪ੍ਰਕਾਰ ਇਹ ਖੇਲ ਐਉਂ ਦੀ ਰਚਨਾ ਵਰਤੇਗੀ? ਭਾਵ ਇਹ ਦੁਰਲਭ ਸਮਾਂ ਛਲ ਜਾਵੇਗਾ।

ਪੁਨਿ ਕਤ ਮਾਨਸ ਜਨੰਮ ਨਿਰਮੋਲਕ ਹੁਇ ਦ੍ਰਿਸਟਿ ਸਬਦ ਸੁਰਤਿ ਰਸ ਕਸ ਭੋਗ ਹੈ ।

ਦ੍ਰਿਸ਼ਟੀ ਨੇਤਾਂ ਦਾ ਭੋਗ ਰੂਪ ਤੱਕਨਾ ਤੇ ਸ਼ਬਦ ਰਾਗ ਰੰਗ ਆਦਿ ਸੁਨਣਾ ਕੰਨਾਂ ਦਾ ਭੋਗ ਸੁ ਰਤਿ ਕਾਮ ਕ੍ਰੀੜਾ ਰੂਪ ਤੁਚਾ ਦਾ ਭੋਗ, ਤਥਾ ਰਸ ਕਸ ਅਪਣੀ ਵਲ ਖਿੱਚ ਲੈਣ ਵਾਲੇ ਜੋ ਹੋਰ ਸ੍ਵਾਦ ਤੇ ਸੁਗੰਧੀ ਰੂਪ ਹਨ ਸੋ ਰਸਨਾ ਨਾਸਾਂ ਆਦਿ ਦੇ ਭੋਗ ਹਨ ਇਹ ਸਭ ਤਾਂ ਹੋਰਨਾਂ ਜੂਨਾਂ ਵਿਚ ਭੀ ਹਨ, ਪ੍ਰੰਤੂ ਇਹ ਨਿਰਮੋਲ ਮਾਨਸ ਜਨਮ ਪੁਨ ਕਤ ਹੋਇ ਅਰਥਾਤ ਅਮੋਲਕ ਮਨੁੱਖਾ ਜਨਮ ਫੇਰ ਕਦ ਹੋਵੇ ਮਿਲੇਗਾ? ਭਾਵ ਇਹ ਅਮੋਲਕ ਸਮਾਂ ਖੁੰਜਿਆਂ ਪਤਾ ਨਹੀਂ ਕਦੇ ਹੱਥ ਆਵੇ ਕਿ ਨਾ।

ਪੁਨਿ ਕਤ ਸਾਧਸੰਗੁ ਚਰਨ ਸਰਨਿ ਗੁਰ ਗਿਆਨ ਧਿਆਨ ਸਿਮਰਨ ਪ੍ਰੇਮ ਮਧੁ ਪ੍ਰਜੋਗ ਹੈ ।

ਇਸ ਤੇ ਭੀ ਵਧ ਕੇ ਜਦਕਿ ਇਸ ਵੇਲੇ ਗੁਰੂ ਮਹਾਰਾਜ ਦੇ ਗਿਆਨ ਧਿਆਨ ਤਥਾ ਸਿਮਰਨ ਦੇ ਪ੍ਰੇਮ ਸਰੂਪ ਅੰਮ੍ਰਿਤ ਦਾ ਪ੍ਰਜੋਗ ਸੰਜੋਗ ਸਮਾਗਮ ਬਣਿਆ ਹੋਇਆ ਹੋਵੇ ਤੇ ਸਾਧ ਸੰਗਤ ਦੀ ਚਰਣ ਸਰਣ ਦਾ ਅਉਸਰ ਮਿਲਿਆ ਹੋਵੇ ਇਹ ਫੇਰ ਕਦ ਮਿਲੇਗਾ? ਭਾਵ ਜੇ ਇਹ ਅਉਸਰ ਛਲ ਗਿਆ ਤਾਂ ਹੱਥ ਨਹੀਂ ਆਵੇਗਾ।

ਸਫਲੁ ਜਨਮੁ ਗੁਰਮੁਖ ਸੁਖਫਲ ਚਾਖ ਜੀਵਨ ਮੁਕਤਿ ਹੋਇ ਲੋਗ ਮੈ ਅਲੋਗ ਹੈ ।੨੪੩।

ਤਾਂ ਤੇ ਸ਼ੀਘਰ ਹੀ ਗੁਰਮੁਖਿ ਸੁਖਫਲ ਚਾਖ ਗੁਰਮੁਖਤਾ ਧਾਰਣ ਦੇ ਸੁਖ ਰੂਪ ਫਲ ਨੂੰ ਚੱਖ ਕੇ ਅਨੁਭਵ ਕਰ ਕੇ ਅਪਨੇ ਜਨਮ ਨੂੰ ਸਫਲਾ ਕਰਦਿਆਂ ਜੀਵਨ ਮੁਕਤ ਹੋ ਕੇ ਲੋਗ ਮੈ ਅਲੋਗ ਹੈ ਸੰਸਰ ਵਿਚ ਵਸਦੇ ਰਸਦੇ ਭੀ ਅਸੰਸਾਰੀ ਹੋ ਵਰਤੋ ॥੨੪੩॥


Flag Counter