ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 109


ਗਾਂਡਾ ਮੈ ਮਿਠਾਸੁ ਤਾਸ ਛਿਲਕਾ ਨ ਲੀਓ ਜਾਇ ਦਾਰਮ ਅਉ ਦਾਖ ਬਿਖੈ ਬੀਜੁ ਗਹਿ ਡਾਰੀਐ ।

ਗਾਂਡਾ ਮੈਂ ਮਿਠਾਸ ਗੰਨੇ ਵਿਚ ਮਿੱਠਤ ਤਾਂ ਹੁੰਦੀ ਹੈ ਪਰ ਉਹ ਸਰਬੰਗ ਸਮੂਲਚਾ ਮਿੱਠਾ ਨਹੀਂ ਹੁੰਦਾ ਇਸੇ ਕਰ ਕੇ ਓਸ ਦਾ ਛਿਲਕਾ ਨਿਰਸ ਹੋਣ ਤੇ ਨਹੀਂ ਲਿਆ ਚੂਸਿਆ ਜਾਂਦਾ। ਐਸਾ ਹੀ ਦਾਰਮ ਅਨਾਰ ਤੇ ਦਾਖ ਅੰਗੂਰ ਸੌਗੀ ਵਿਚੋਂ ਬੀ ਨੂੰ ਗਹਿ ਡਾਰੀਐ ਫੜ ਕੇ ਪਰੇ ਸਿੱਟੀਦਾ ਹੈ।

ਆਂਬ ਖਿਰਨੀ ਛਹਾਰਾ ਮਾਝ ਗੁਠਲੀ ਕਠੋਰ ਖਰਬੂਜਾ ਅਉ ਕਲੀਦਾ ਸਜਲ ਬਿਕਾਰੀਐ ।

ਇਸੇ ਭਾਂਤ ਅੰਬ ਤੇ ਖਿਰਣੀ ਅਰੁ ਛੁਹਾਰੇ ਮਿੱਠੇ ਫਲ ਹਨ ਪਰੰਤੂ ਇਨਾਂ ਵਿਚ ਕਠੋਰ ਗੁਠਲੀ ਗਿਟਕ ਦੋਖ ਰੂਪ ਹੁੰਦੀ ਹੈ। ਖਰਬੂਜਾ ਅਤੇ ਕਲੀਦਾ ਤਰਬੂਜ ਹਦਵਾਣਾ ਭੀ ਮਿੱਠੇ ਤਾਂ ਹੁੰਦੇ ਹਨ ਪਰ ਸਜਲ ਪਾਣੀ ਛਡ ਜਾਣ ਤਾਂ ਬਿਕਾਰੀਐ ਵਿਗਾੜ ਕਰਣ ਹਾਰੇ ਹੋ ਜਾਂਦੇ ਹਨ।

ਮਧੁ ਮਾਖੀ ਮੈ ਮਲੀਨ ਸਮੈ ਪਾਇ ਸਫਲ ਹੁਇ ਰਸ ਬਸ ਭਏ ਨਹੀ ਤ੍ਰਿਸਨਾ ਨਿਵਾਰੀਐ ।

ਇਞੇਂ ਹੀ ਫੇਰ ਸਮੂਹ ਮਿਠੇ ਰਸ ਦਾ ਭੰਡਾਰ ਮਧੁ ਮਾਖੀ ਮੈਂ ਮਾਖ੍ਯੋ ਸ਼ਹਿਦ ਆਖਦੇ ਹਨ ਉਸ ਵਿਚ ਮਲੀਨਤਾ ਮੈਲ ਹੁੰਦੀ ਹੈ, ਜਿਸ ਕਰ ਕੇ ਸਮਾਂ ਪਾ ਕੇ ਨਿਰਮਲ ਹੋਣ ਤੇ, ਸਫਲ ਹੋਇ ਖਾਣ ਦੇ ਲੈਕ ਬਣਿਆ ਕਦਾ ਹੈ। 'ਰਸ ਬਸਿ ਭਏ' ਜਿਹੜੇ ਲੋਕ ਇਸ ਦੇ ਰਸ ਦੇ ਅਧੀਨ ਹੋਂਦੇ ਹਨ ਭਾਵ ਜਿਨ੍ਹਾਂ ਨੂੰ ਇਸ ਦੇ ਸ੍ਵਾਦ ਦਾ ਚਸਕਾ ਪੈ ਜਾਂਦਾ ਹੈ ਉਨ੍ਹਾਂ ਦੀ ਤ੍ਰਿਸਨਾ ਤਿਖਾ ਪ੍ਯਾਸ ਨਹੀਂ ਨਿਵਾਰਣ ਕਰ ਸਕਦਾ।

ਸ੍ਰੀ ਗੁਰ ਸਬਦ ਰਸ ਅੰਮ੍ਰਿਤ ਨਿਧਾਨ ਪਾਨ ਗੁਰਸਿਖ ਸਾਧਸੰਗਿ ਜਨਮੁ ਸਵਾਰੀਐ ।੧੦੯।

ਇਸ ਭਾਂਤ ਸ਼ੋਭਾਯਮਾਨ ਸਤਿਗੁਰਾਂ ਵਿਖੇ ਸ਼ਬਦ ਰਸ ਅੰਮ੍ਰਿਤ ਨਿਧਾਨ ਮਿੱਠਤ ਦਾ ਭੰਡਾਰ ਜਿਥੋਂ ਮਿੱਠਤ ਦਾ ਮਿੱਠਤਪਣਾ ਪ੍ਰਗਟ ਹੋਇਆ ਹੋਇਆ ਹੁੰਦਾ ਹੈ, ਜਿਸ ਨੂੰ ਪਾਨ ਛਕ ਕਰ ਕੇ ਗੁਰਸਿੱਖ ਸਾਧ ਸੰਗਤ ਦ੍ਵਾਰੇ ਜਨਮ ਹੀ ਸੁਆਰ ਲਿਆ ਕਰਦਾ ਹੈ ॥੧੦੯॥


Flag Counter