ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 594


ਜੋਈ ਪ੍ਰਭੁ ਭਾਵੈ ਤਾਹਿ ਸੋਵਤ ਜਗਾਵੈ ਜਾਇ ਜਾਗਤ ਬਿਹਾਵੈ ਜਾਇ ਤਾਹਿ ਨ ਬੁਲਾਵਈ ।

ਜਿਹੜੀ ਜਗਿਆਸੂ ਰੂਪ ਇਸਤ੍ਰੀ ਪ੍ਰਭੂ ਨੂੰ ਭਾ ਜਾਵੇ, ਉਸ ਨੂੰ ਸੁੱਤੀ ਨੂੰ ਜਾ ਜਗਾਉਂਦਾ ਹੈ, ਪਰ ਕਈ ਵੇਰ ਜਿਸ ਦੀ ਜਾਗਦਿਆਂ ਰਾਤ ਬੀਤਦੀ ਹੈ ਉਸ ਨੂੰ ਪ੍ਰਭੂ ਬੁਲਾਉਂਦਾ ਹੀ ਨਹੀਂ।

ਜੋਈ ਪ੍ਰਭੁ ਭਾਵੈ ਤਾਹਿ ਮਾਨਨਿ ਮਨਾਵੈ ਧਾਇ ਸੇਵਕ ਸ੍ਵਰੂਪ ਸੇਵਾ ਕਰਤ ਨ ਭਾਵਈ ।

ਜਿਹੜੀ ਪ੍ਰਭੂ ਨੂੰ ਭਾ ਜਾਵੇ ਉਹ ਭਾਵੇਂ ਮਾਣ ਮੱਤ ਭੀ ਹੋਵੇ, ਪ੍ਰਭੂ ਧਾ ਕੇ ਉਸ ਨੂੰ ਮਨਾਉਂਦਾ ਹੈ, ਪਰ ਕਦੇ ਜੋ ਸੇਵਕ ਸ੍ਵਰੂਪ ਹੋ ਸੇਵਾ ਕਰਦੀ ਹੈ ਪਤੀ ਨੂੰ ਭਾਉਂਦੀ ਨਹੀਂ।

ਜੋਈ ਪ੍ਰਭੁ ਭਾਵੈ ਤਾਹਿ ਰੀਝ ਕੈ ਰਿਝਾਵੈ ਆਪਾ ਕਾਛਿ ਕਾਛਿ ਆਵੈ ਤਾਹਿ ਪਗ ਨ ਲਗਾਵਈ ।

ਜਿਹੜੀ ਪ੍ਰਭੂ ਨੂੰ ਭਾਉਂਦੀ ਹੈ, ਉਸ ਨੂੰ ਆਪ ਤਰੁੱਠ ਕੇ ਪ੍ਰਸੰਨ ਕਰਦਾ ਹੈ, ਪਰ ਕਦੇ ਜੋ ਆਪਾ ਸਜਾ ਫਬਾ ਕੇ ਆਉਂਦੀ ਹੈ ਉਸ ਨੂੰ ਪੈਰ ਭੀ ਨਹੀਂ ਛੁਹਾਉਂਦਾ।

ਜੋਈ ਪ੍ਰਭੁ ਭਾਵੈ ਤਾਹਿ ਸਬੈ ਬਨ ਆਵੈ ਤਾ ਕੀ ਮਹਿਮਾ ਅਪਾਰ ਨ ਕਹਤ ਬਨ ਆਵਈ ।੫੯੪।

ਜਿਹੜੀ ਪ੍ਰਭੂ ਨੂੰ ਭਾਉਂਦੀ ਹੈ, ਉਸ ਨੂੰ ਸਾਰੀਆਂ ਗੱਲਾਂ ਬਣ ਆਉਂਦੀਆਂ ਹਨ, ਉਸ ਦੀ ਮਹਿਮਾ ਪਾਰ ਤੋਂ ਰਹਿਤ ਹੈ ਤੇ ਕਹੀ ਨਹੀਂ ਬਣ ਆਉਂਦੀ ॥੫੯੪॥


Flag Counter