ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 597


ਜੈਸੇ ਕਰਪੂਰ ਲੋਨ ਏਕ ਸੇ ਦਿਖਾਈ ਦੇਤ ਕੇਸਰ ਕਸੁੰਭ ਸਮਸਰ ਅਰੁਨਾਈ ਕੈ ।

ਜਿਵੇਂ ਕਪੂਰ ਤੇ ਲੂਣ ਚਿਟਾਈ ਵਿਚ ਇਕੋ ਜਿਹੇ ਦਿਖਾਈ ਦਿੰਦੇ ਹਨ, ਕੇਸਰ ਤੇ ਕਸੁੰਭੇ ਦੀਆਂ ਤੁਰੀਆਂ ਲਾਲੀ ਕਰ ਕੇ ਇਕੋ ਜਿਹੀਆਂ ਦਿੱਸਦੀਆਂ ਹਨ।

ਰੂਪੋ ਕਾਂਸੀ ਦੋਨੋ ਜੈਸੇ ਊਜਲ ਬਰਨ ਹੋਤ ਕਾਜਰ ਔ ਚੋਆ ਹੈ ਸਮਾਨ ਸ੍ਯਾਮਤਾਈ ਕੈ ।

ਜਿਵੇਂ ਚਾਂਦੀ ਤੇ ਕਾਂਸੀ ਦੋਵੇਂ ਚਿੱਟੇ ਰੰਗ ਦੇ ਹੁੰਦੇ ਹਨ, ਕੱਜਲ ਤੇ ਚੋਆ ਰੰਗ ਦੀ ਕਾਲੋਂ ਕਰ ਕੇ ਇਕੋ ਜਿਹੇ ਹੁੰਦੇ ਹਨ।

ਇੰਦ੍ਰਾਇਨ ਫਲ ਅੰਮ੍ਰਿਤ ਫਲ ਪੀਤ ਸਮ ਹੀਰਾ ਔ ਫਟਕ ਸਮ ਰੂਪ ਹੈ ਦਿਖਾਈ ਕੈ ।

ਤੁੰਮਾ ਫਲ ਤੇ ਅੰਬ ਫਲ ਪੀਲੇ ਹੋਣ ਵਿਚ ਇਕੋ ਜਿਹੇ ਹੁੰਦੇ ਹਨ, ਹੀਰਾ ਤੇ ਬਲੌਰ ਦੇਖਣ ਵਿਚ ਇਕੋ ਜਿਹੇ ਚਿੱਟੇ ਹੀ ਦਿਖਾਈ ਦਿੰਦੇ ਹਨ।

ਤੈਸੇ ਖਲ ਦ੍ਰਿਸਟਿ ਮੈਂ ਅਸਾਧ ਸਾਧ ਸਮ ਦੇਹ ਬੂਝਤ ਬਿਬੇਕੀ ਜਲ ਜੁਗਤਿ ਸਮਾਈ ਕੈ ।੫੯੭।

ਤਿਵੇਂ ਮੂਰਖ ਦੀ ਨਜ਼ਰ ਵਿਚ ਸਾਧੂ ਤੇ ਅਸਾਧੂ ਸਰੀਰ ਕਰ ਕੇ ਇਕੋ ਜਿਹੇ ਦਿਖਾਈ ਦਿੰਦੇ ਹਨ ਪਰ ਬਿਬੇਕੀ ਪੁਰਸ਼ ਸਮਝਦੇ ਹਨ ਹੰਸਾਂ ਵਾਲੀ ਜਲ ਦੀ ਜੁਗਤ ਤੇ ਸਹਿਨ ਸ਼ੀਲਤਾ ਤੋਂ ॥੫੯੭॥


Flag Counter