ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 592


ਤਰੁਵਰੁ ਗਿਰੇ ਪਾਤ ਬਹੁਰੋ ਨ ਜੋਰੇ ਜਾਤ ਐਸੋ ਤਾਤ ਮਾਤ ਸੁਤ ਭ੍ਰਾਤ ਮੋਹ ਮਾਯਾ ਕੋ ।

ਜਿਵੇਂ ਪੋਸਤੀ ਸੁਣਦਾ ਹੈ ਤੇ ਆਪ ਭੀ ਕਹਿੰਦਾ ਹੈ ਕਿ ਪੋਸਤ ਬੁਰੀ ਚੀਜ਼ ਹੈ ਪਰ ਉਸ = ਪੋਸਤ ਦੇ ਵੱਸ ਪਿਆ ਜੇ ਉਸ ਨੂੰ ਛਡਣਾ ਚਾਹੇ ਤਾਂ ਉਹ ਛੁਟਦਾ ਨਹੀਂ।

ਜੈਸੇ ਬੁਦਬੁਦਾ ਓਰਾ ਪੇਖਤ ਬਿਲਾਇ ਜਾਇ ਐਸੋ ਜਾਨ ਤ੍ਯਾਗਹੁ ਭਰੋਸੇ ਭ੍ਰਮ ਕਾਯਾ ਕੋ ।

ਜਿਵੇਂ ਪਾਣੀ ਦਾ ਬੁਲਬੁਲਾ ਤੇ ਗੜਾ ਦੇਖਦਿਆਂ ਦੇਖਦਿਆਂ ਨਾਸ ਹੋ ਜਾਂਦਾ ਹੈ, ਇਸ ਤਰ੍ਹਾਂ ਸਰੀਰ ਦੇ ਭਰੋਸੇ ਨੂੰ ਭਰਮ ਜਾਣ ਕੇ ਛਡ ਦਿਓ।

ਤ੍ਰਿਣ ਕੀ ਅਗਨਿ ਜਰਿ ਬੂਝਤ ਨਬਾਰ ਲਾਗੈ ਐਸੀ ਆਵਾ ਔਧਿ ਜੈਸੇ ਨੇਹੁ ਦ੍ਰੁਮ ਛਾਯਾ ਕੋ ।

ਕੱਖਾਂ-ਕਾਨਿਆਂ ਦੀ ਅੱਗ ਨੂੰ ਸੜ ਕੇ ਬੁੱਝਦੀ ਨੂੰ ਡੇਰ ਨਹੀਂ ਲਗਦੀ, ਇਵੇਂ ਉਮਰਾਂ ਦੀ ਆਸਾ ਕਰਨੀ ਐਸੀ ਹੈ, ਜੈਸੇ ਕਿ ਬ੍ਰਿਛ ਦੀ ਛਾਂ ਨਾਲ ਮੋਹ ਕਰਨਾ ਹੈ।

ਜਨਮ ਜੀਵਨ ਅੰਤਕਾਲ ਕੇ ਸੰਗਾਤੀ ਰਾਚਹੁ ਸਫਲ ਔਸਰ ਜਗ ਤਬ ਹੀ ਤਉ ਆਇਆ ਕੋ ।੫੯੨।

ਤਾਂ ਤੇ ਜੀਵਨ ਦੇ ਜਨਮ ਕਾਲ ਤੋਂ ਅੰਤ ਕਾਲ ਦਾ ਜੋ ਸੰਗੀ ਹੈ ਵਾਹਿਗੁਰੂ ਉਸ ਨਾਲ ਰਚੋ, ਤਕ ਹੀ ਤਾਂ ਜਗਤ ਤੇ ਆਉਣ ਦਾ ਸਮਾਂ ਸਫਲ ਹੋ ਸਕਦਾ ਹੈ ॥੫੯੨॥


Flag Counter