ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 575


ਪਾਇ ਲਾਗ ਲਾਗ ਦੂਤੀ ਬੇਨਤੀ ਕਰਤ ਹਤੀ ਮਾਨ ਮਤੀ ਹੋਇ ਕਾਹੈ ਮੁਖ ਨ ਲਗਾਵਤੀ ।

ਪੈਰੀਂ ਪੈ ਪੈ ਕੇ ਦਾਸੀ ਬੇਨਤੀ ਕਰਦੀ ਹੁੰਦੀ ਸੀ ਤੇ ਮੈਂ ਮਾਨ ਵਿਚ ਮੱਤੀ ਹੋਈ ਕਿਸੇ ਨੂੰ ਮੂੰਹ ਨਹੀਂ ਸਾਂ ਲਾਉਂਦੀ।

ਸਜਨੀ ਸਕਲ ਕਹਿ ਮਧੁਰ ਬਚਨ ਨਿਤ ਸੀਖ ਦੇਤਿ ਹੁਤੀ ਪ੍ਰਤਿ ਉਤਰ ਨਸਾਵਤੀ ।

ਸਾਰੀਆਂ ਸਖੀਆਂ ਮਿੱਠੇ ਬਚਨ ਨਿਤ ਕਹਿ ਕਹਿ ਸਿਖਿਆ ਦਿੰਦੀਆਂ ਹੁੰਦੀਆਂ ਸਨ ਕਿ ਮਾਨ ਨਾ ਕਰ, ਪਰ ਮੈਂ ਅੱਗੇ ਉਲਟੇ ਜਵਾਬ ਦੇ ਕੇ ਉਨ੍ਹਾਂ ਨੂੰ ਭਜਾ ਦਿੰਦੀ ਸਾਂ।

ਆਪਨ ਮਨਾਇ ਪ੍ਰਿਆ ਟੇਰਤ ਹੈ ਪ੍ਰਿਆ ਪ੍ਰਿਆ ਸੁਨ ਸੁਨ ਮੋਨ ਗਹਿ ਨਾਯਕ ਕਹਾਵਤੀ ।

ਜਦੋਂ ਪਿਆਰਾ ਪਤੀ ਮਨਾਉਣ ਲਈ ਆਪ ਆ ਕੇ ਹੇ ਪਿਆਰੀ! ਹੇ ਪਿਆਰੀ!! ਕਹਿੰਦਾ ਸੀ ਤਾਂ ਸੁਣ ਸੁਣ ਕੇ ਚੁਪ ਹੋ ਰਹਿੰਦੀ ਅਤੇ ਆਪਣੀ ਹੀ ਗੱਲ ਮਨਾਉਂਦੀ ਤੇ ਸਭ ਨੂੰ ਪਿੱਛੇ ਲਾ ਕੇ ਟੁਰਨ ਵਾਲੀ ਕਹਾਉਂਦੀ ਸੀ।

ਬਿਰਹ ਬਿਛੋਹ ਲਗ ਪੂਛਤ ਨ ਬਾਤ ਕੋਊ ਬ੍ਰਿਥਾ ਨ ਸੁਨਤ ਠਾਢੀ ਦ੍ਵਾਰਿ ਬਿਲਲਾਵਤੀ ।੫੭੫।

ਪਰ ਫਿਰ ਜਦ ਵਿਛੋੜਾ ਲੱਗਾ ਤਾਂ ਬਿਰਹ ਵਿਚ ਹੁਣ ਕੋਈ ਵਾਤ ਨਹੀਂ ਪੁਛਦਾ ਦਰ ਤੇ ਖੜੀ ਵਿਰਲਾਪ ਕਰ ਹੀ ਹਾਂ ਕੋਈ ਮੇਰੀ ਪੀੜਾ ਨਹੀਂ ਸੁਣਦਾ ॥੫੭੫॥


Flag Counter