ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 193


ਚਰਨ ਕਮਲ ਰਜ ਗੁਰਸਿਖ ਮਾਥੈ ਲਾਗੀ ਬਾਛਤ ਸਕਲ ਗੁਰਸਿਖ ਪਗ ਰੇਨ ਹੈ ।

ਐਸੇ ਗੁਣਾਂ ਦੇ ਚਰਣ ਕਮਲਾਂ ਦੀ ਰਜ ੂਲੀ ਲਗੀ ਹੈ ਜਿਹੜਿਆਂ ਸਿੱਖਾਂ ਦੇ ਮੱਥੇ ਉਪਰ, ਸਭ ਹੀ ਅਗੇ ਕਥਨ ਕੀਤੇ ਮੰਗਦੇ ਹਨ, ਓਨਾਂ ਗੁਰ ਸਿੱਖਾਂ ਦੇ ਚਰਣਾਂ ਦੀ ਰੇਣ ਧੂੜੀ ਨੂੰ।

ਕੋਟਨਿ ਕੋਟਾਨਿ ਕੋਟਿ ਕਮਲਾ ਕਲਪਤਰ ਪਾਰਸ ਅੰਮ੍ਰਿਤ ਚਿੰਤਾਮਨਿ ਕਾਮਧੇਨ ਹੈ ।

ਕ੍ਰੋੜਾਂ ਹੀ ਕ੍ਰੋੜਾਂ ਲਛਮੀਆਂ, ਕਲਪ ਬਿਰਛ, ਪਾਰਸ, ਅੰਮ੍ਰਿਤ, ਚਿੰਤਾਮਣੀਆਂ ਤਥਾ ਜੋ ਕਾਮਧੇਨੂਆਂ ਹਨ।

ਸੁਰਿ ਨਰ ਨਾਥ ਮੁਨਿ ਤ੍ਰਿਭਵਨ ਅਉ ਤ੍ਰਿਕਾਲ ਲੋਗ ਬੇਦ ਗਿਆਨ ਉਨਮਾਨ ਜੇਨ ਕੇਨ ਹੈ ।

ਤੇਤੀ ਕ੍ਰੋੜ ਦੇਵਤੇ, ਨਰ ਮਨੁੱਖ ਨੌਂ ਨਾਥ, ਸੱਤ ਮੁਨੀ, ਸੁਰਗ, ਪਤਾਲ, ਮਾਤ ਲੋਕ ਅਰੁ ਭੂਤ ਭਵਿੱਖਤ ਵਰਤਮਾਨ ਕਾਲ, ਚੌਦਾਂ ਲੋਕ, ਚਾਰੋਂ ਬੇਦ, ਲੌਕਿਕ ਬੇਦਿਕ ਗਿਆਨ, ਤਥਾ ਜੇਨ ਕੇਨ, ਜਿਸ ਕਿਸ ਪ੍ਰਕਾਰ ਕਰ ਕੇ ਹੋਰ ਜੋ ਕੁਛ ਭੀ ਉਨਮਾਨ ਕੀਤਾ ਸੋਚ ਵੀਚਾਰ ਵਿਚ ਲ੍ਯਾਂਦਾ ਜਾ ਸਕਦਾ ਹੈ ਇਹ ਸਭ ਦੇ ਸਭ ਹੀ ਅਨੰਤ ਗੁਣਾਂਹੋ ਹੋ ਕੇ ਉਕਤ ਚਰਣ ਧੂੜ ਦੀ ਬਾਂਛਾ ਕਰਦੇ ਰਹਿੰਦੇ ਹਨ।

ਕੋਟਨਿ ਕੋਟਾਨਿ ਸਿਖ ਸੰਗਤਿ ਅਸੰਖ ਜਾ ਕੈ ਨਮੋ ਨਮੋ ਗੁਰਮੁਖ ਸੁਖਫਲ ਦੇਨ ਹੈ ।੧੯੩।

ਕ੍ਰੋੜਾਂ ਤੋਂ ਕ੍ਰੋੜਾਂ ਹੀ ਐਸਿਆਂ ਸਿੱਖਾਂ ਦੀਆਂ ਅਸੰਖ੍ਯਾਤ ਸੰਗਤਾਂ ਜਿਸ ਗੁਰੂ ਦੀਆਂ ਹਨ, ਗੁਰਮੁਖਾਂ ਨੂੰ ਸੁਖਫਲ ਦੇਣ ਹਾਰੇ ਓਸ ਤਾਈਂ ਬਾਰੰਬਾਰ ਨਮਸਕਾਰ ਹੈ॥੧੯੩॥


Flag Counter