ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 656


ਜਾ ਦਿਨ ਜਗਤ ਮਨ ਟਹਿਲ ਕਹੀ ਰਿਸਾਇ ਗ੍ਯਾਨ ਧ੍ਯਾਨ ਕੋਟ ਜੋਗ ਜਗ ਨ ਸਮਾਨ ਹੈ ।

ਜਿਸ ਦਿਨ ਜਗਤ ਦੇਮਨ ਅਰਥਾਤ ਪਰਮੇਸ਼ਰ ਨੇ ਖੁਸ਼ ਹੋ ਕੇ ਕੋਈ ਟਹਿਲ ਦੱਸੀ ਭਾਵ ਕਿਸੇ ਸੇਵਾ ਲਈ ਆਗਿਆ ਕੀਤੀ; ਕ੍ਰੋੜਾਂ ਗਿਆਨ; ਧਿਆਨ; ਜੋਗ; ਜੱਗ ਉਸ ਦਿਨ ਦੇ ਬਰਾਬਰ ਨਹੀਂ ਹਨ।

ਜਾ ਦਿਨ ਭਈ ਪਨਿਹਾਰੀ ਜਗਨ ਨਾਥ ਜੀ ਕੀ ਤਾ ਸਮ ਨ ਛਤ੍ਰਧਾਰੀ ਕੋਟਨ ਕੋਟਾਨ ਹੈ ।

ਜਿਸ ਦਿਨ ਜਗਤ ਦੇ ਮਲਕ ਪ੍ਰਭੂ ਜੀ ਦੀ ਪਾਣੀ ਭਰਨ ਵਾਲੀ ਹੋ ਗਈ ਭਾਵ ਪਾਣੀ ਢੋਣ ਦੀ ਸੇਵਾ ਮਿਲੀ; ਉਸ ਘੜੀ ਨੂੰ ਕ੍ਰੋੜਾਂ ਕ੍ਰੋੜ ਛਤ੍ਰ ਧਾਰੀਆਂ ਦੇ ਪ੍ਰਤਾਪ ਦੇ ਵੀ ਬਰਾਬਰ ਨਹੀਂ ਕਿਹਾ ਜਾ ਸਕਦਾ।

ਜਾ ਦਿਨ ਪਿਸਨਹਾਰੀ ਭਈ ਜਗਜੀਵਨ ਕੀ ਅਰਥ ਧਰਮ ਕਾਮ ਮੋਖ ਦਾਸਨ ਦਾਸਾਨ ਹੈ ।

ਜਿਸ ਦਿਨ ਉਸ ਜਗਤ ਦੇ ਜੀਵਨ ਦੀ ਪੀਹਨਹਾਰੀ ਹੋ ਗਈ; ਧਰਮ; ਅਰਥ; ਕਾਮ; ਮੋਖ ਫਿਰ ਦਾਸਾਂ ਦੇ ਦਾਸ ਹੋ ਗਏ।

ਛਿਰਕਾਰੀ ਪਨਿਹਾਰੀ ਪੀਸਨਕਾਰੀ ਕੋ ਜੋ ਸੁਖ ਪ੍ਰੇਮਨੀ ਪਿਆਰੀ ਕੋ ਅਕਥ ਉਨਮਾਨ ਹੈ ।੬੫੬।

ਛਿੜਕਾਉ ਕਰਨ ਵਾਲੀ; ਪਾਣੀ ਢੋਣ ਵਾਲੀ; ਆਟਾ ਪੀਹਣ ਵਾਲੀ ਬਣ ਜਾਣ ਦਾ ਪਿਆਰੀ ਪ੍ਰੇਮਣ ਨੂੰ ਜੋ ਸੁਖ ਹੈ ਉਸ ਦਾ ਅੰਦਾਜ਼ਾ ਲਾ ਸਕਣਾ ਤੇ ਦੱਸ ਸਕਣਾ ਕਠਿਨ ਹੈ ॥੬੫੬॥


Flag Counter