ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 318


ਦੀਪਕ ਪੈ ਆਵਤ ਪਤੰਗ ਪ੍ਰੀਤਿ ਰੀਤਿ ਲਗਿ ਦੀਪ ਕਰਿ ਮਹਾ ਬਿਪਰੀਤ ਮਿਲੇ ਜਾਰਿ ਹੈ ।

ਪਤੰਗਾ ਫੰਬਟ ਪ੍ਰੀਤੀ ਦੀ ਰੀਤੀ ਚਾਲ ਲਗਿ ਪਿਛੇ ਪ੍ਰੀਤ ਦੀ ਲਗਨ ਵਾਲੀ ਮ੍ਰਯਾਦਾ ਕਾਰਣ ਦੀਵੇ ਦੇ ਸਮੀਪ ਪਾਸ ਔਂਦਾ ਹੈ, ਤੇ ਦੀਪ ਦੀਵਾ ਕਹਿ ਮਹਾਂ ਬਿਪ੍ਰੀਤਿ = ਕੀਹ ਅਤ੍ਯੰਤ ਉਲਟੀ ਰੀਤ ਕਰਦਾ ਹੈ ਕਿ ਮਿਲੇ ਜਾਰਿ ਹੈ ਮਿਲਦੇ ਸਾਰ ਹੀ ਓਸ ਨੂੰ ਸਾੜ ਸਿੱਟਦਾ ਹੈ।

ਅਲਿ ਚਲਿ ਆਵਤ ਕਮਲ ਪੈ ਸਨੇਹ ਕਰਿ ਕਮਲ ਸੰਪਟ ਬਾਂਧਿ ਪ੍ਰਾਨ ਪਰਹਾਰਿ ਹੈ ।

ਭੌਰਾ ਪ੍ਯਾਰ ਦੇ ਕਾਰਣ ਕੌਲ ਫੁੱਲ ਉਪਰ ਔਂਦਾ ਹੈ, ਪ੍ਰੰਤੂ ਕੌਲ ਫੁੱਲ ਉਲਟਾ ਅਪਣੇ ਸੰਪੁਟ ਸਿਮਟਾਉ ਵਿਚ ਓਸ ਨੂੰ ਜਕੜ ਕੇ ਓਸ ਦੇ ਪ੍ਰਾਨਾਂ ਜਾਨ ਦੀ ਘਾਤ ਕਰ ਸਿੱਟਦਾ ਹੈ।

ਮਨ ਬਚ ਕ੍ਰਮ ਜਲ ਮੀਨ ਲਿਵਲੀਨ ਗਤਿ ਬਿਛੁਰਤ ਰਾਖਿ ਨ ਸਕਤ ਗਹਿ ਡਾਰਿ ਹੈ ।

ਮਨ ਬਾਣੀ ਸਰੀਰ ਭਾਵ ਸਰਬ ਪ੍ਰਕਾਰ ਕਰ ਕੇ ਮਛਲੀ ਦੀ ਗਤਿ ਦਸ਼ਾ ਜਲ ਵਿਖੇ ਲਿਵਲੀਨ ਸਨੇਹ ਵਿਚ ਮਗਨ ਰਹਣਾ ਹੈ, ਪ੍ਰੰਤੂ ਬਿਛੁੜਨ ਲਗਿਆਂ ਬਚਾ ਨਹੀਂ ਸਕਦਾ, ਸਗੋਂ ਫੜ ਕੇ ਪਰੇ ਮਾਰਦਾ ਹੈ, ਵਾ ਜਦ ਸ਼ਿਕਾਰੀ ਜਾਲੀ ਫੜ ਕੇ ਬਾਹਰ ਸੁੱਟਦਾ ਹੈ ਤਾਂ ਵਿਛੁੜਦਿਆਂ ਬਚਾ ਨਹੀਂ ਸਕਦਾ।

ਦੁਖਦਾਈ ਪ੍ਰੀਤਿ ਕੀ ਪ੍ਰਤੀਤਿ ਕੈ ਮਰੈ ਨ ਟਰੈ ਗੁਰਸਿਖ ਸੁਖਦਾਈ ਪ੍ਰੀਤਿ ਕਿਉ ਬਿਸਾਰਿ ਹੈ ।੩੧੮।

ਦੁਖਦਾਈ ਪ੍ਰੀਤੀ ਉਪਰ ਪ੍ਰਤੀਤ ਧਾਰ ਕੇ ਜੀਕੂੰ ਇਹ ਜੀਵ ਮਰ ਮਿਟਦੇ ਤੇ ਰੋਕੇ ਨਹੀਂ ਰੁਕਦੇ ਤੀਕੂੰ ਹੀ ਜੇਕਰ ਗੁਰ ਸਿੱਖ ਬਣ ਕੇ ਐਸਿਆਂ ਵਿਖ੍ਯਾਂ ਪਿਛੇ ਮਰ ਮਿਟਨੋਂ ਨਾ ਹਟ ਕੇ ਲੋਕ ਪ੍ਰਲੋਕ ਵਿਖੇ ਸੁਖਦਾਈ ਪ੍ਰੀਤੀ ਸਤਿਗੁਰਾਂ ਦੀ ਨੂੰ ਵਿਸਾਰਦਾ ਹੈ ਤਾਂ ਭਾਰੀ ਅਲੋਕਾਰ ਦੀ ਗੱਲ ਹੈ ॥੩੧੮॥


Flag Counter