ਇਸ਼ਨਾਨ ਕਰ ਕੇ ਸੋਹਣੇ ਕਪੜੇ ਪਹਿਨਕੇ;ਸੁਰਮਾ ਪਾ ਕੇ ਪਾਨ ਦਾ ਰਸ ਲੈ ਕੇ ਗਹਿਣੇ ਤੇ ਸ਼ਿੰਗਾਰ ਸਾਜ ਕੇ ਸਿਹਜਾ ਵਿਛਾਈ ਹੈ।
ਫੁੱਲਾਂ ਦੀ ਸੁਗੰਧੀ ਅਤੇ ਸੁੰਦਰ ਮੰਦਰ ਵਿਚ ਦੀਵੇ ਦੀ ਜਗਮਗ ਪ੍ਰਕਾਸ਼ ਰਹੀ ਜੋਤ ਲਟ ਲਟ ਕਰ ਕੇ ਛਾ ਰਹੀ ਹੈ।
ਸੋਧ ਸੋਧ ਕੇ ਸਗਨ ਤੇ ਲਗਨ ਮਨਾਉਂਦਿਆਂ ਮਨ ਭਾਉਂਦੇ ਜਤਨਾਂ ਸਦਕਾ ਚਿਰਾਂ ਪਿਛੋਂ ਵਾਰੀ ਆਈ ਹੈ।
ਪਰ ਇਹ ਅਭੀਚ ਮਹੂਰਤ ਦਾ ਸਮਾਂ ਨੀਚ ਨੀਂਦਰ ਵਿਚ ਸੁੱਤਿਆਂ ਗੁਆ ਲਿਆ;ਜਦ ਅੱਖਾਂ ਖੁੱਲ੍ਹੀਆਂ ਤਾਂ ਅੰਤ ਨੂੰ ਪਿਛੋਂ ਪਛੁਤਾਈ ॥੬੫੮॥