ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 91


ਸਫਲ ਜਨਮ ਗੁਰਮੁਖਿ ਹੁਇ ਜਨਮ ਜੀਤਿਓ ਚਰਨ ਸਫਲ ਗੁਰ ਮਾਰਗ ਰਵਨ ਕੈ ।

ਗੁਰਮੁਖਿ ਹੁਇ ਜਨਮ ਜੀਤਿਓ ਜਿਨ੍ਹਾਂ ਨੇ ਗੁਰਮੁਖ ਬਣ ਕੇ ਅਪਣੇ ਜਨਮ ਨੂੰ ਜਿੱਤ ਲਿਆ ਹੈ ਜਨਮ ਲੈਣਾ ਓਨਾਂ ਦਾ ਹੀ ਸਫਲ ਹੁੰਦਾ ਹੈ। ਕ੍ਯੋਂਜੁ ਓਨਾਂ ਨੇ ਗੁਰਾਂ ਦੇ ਮਾਰਗ ਰਸਤੇ ਰਵਨ ਕੈ ਤੁਰ ਕਰ ਕੇ ਯਾਤ੍ਰਾ ਕਰਨ ਕਰ ਕੇ ਚਰਨ ਪੈਰਾਂ ਨੂੰ ਸਫਲਿਆਂ ਬਣਾ ਲਿਆ ਹੈ।

ਲੋਚਨ ਸਫਲ ਗੁਰ ਦਰਸਾ ਵਲੋਕਨ ਕੈ ਮਸਤਕ ਸਫਲ ਰਜ ਪਦ ਗਵਨ ਕੈ ।

ਅਰੁ ਗੁਰ ਦਰਸਾਵ ਲੋਕਨ ਕੈ ਸਤਿਗੁਰਾਂ ਦੇ ਦਰਸ ਦੀਦਾਰ ਨੂੰ ਅਵਿ ਲੋਕਨ ਤੱਕਨ ਕਰ ਕੇ ਓਨਾਂ ਨੇ ਲੋਚਨ ਨੇਤ੍ਰ ਸਫਲੇ ਕਰ ਲਏ ਹਨ, ਅਤੇ ਮੱਥੇ ਨੂੰ ਸਫਲ ਕੀਤਾ ਹੈ ਰਜ ਧੂਲੀ ਲਗਾ ਕੇ ਸਤਿਗੁਰਾਂ ਦੇ ਚਰਣੀਂ ਗਵਨ ਕੈ ਚੱਲਨ ਵਾਲੀ ਥਾਂ ਦੀ।

ਹਸਤ ਸਫਲ ਨਮ ਸਤਗੁਰ ਬਾਣੀ ਲਿਖੇ ਸੁਰਤਿ ਸਫਲ ਗੁਰ ਸਬਦ ਸ੍ਰਵਨ ਕੈ ।

ਹੱਥ ਸਫਲ ਕੀਤੇ ਹਨ ਸਤਿਗੁਰਾਂ ਨੂੰ ਨਮਸਕਾਰ ਕਰਨ ਕਰ ਕੇ ਅਤੇ ਬਾਣੀ ਸਤਿਗੁਰਾਂ ਦੀ ਲਿਖਣ ਕਰ ਕੇ ਅਰੁ ਸੁਰਤ ਕੰਨ ਫਸਲ ਬਣਾ ਲਏ ਹਨ ਸਤਿਗੁਰਾਂ ਦੇ ਸਬਦ ਉਪਦੇਸ਼ ਨੂੰ ਸ੍ਰਵਣ ਕੈ ਸੁਨਣ ਕਰ ਕੇ।

ਸੰਗਤਿ ਸਫਲ ਗੁਰਸਿਖ ਸਾਧ ਸੰਗਮ ਕੈ ਪ੍ਰੇਮ ਨੇਮ ਗੰਮਿਤਾ ਤ੍ਰਿਕਾਲ ਤ੍ਰਿਭਵਨ ਕੈ ।੯੧।

ਸੰਗਤਿ ਮਿਲਨਾ ਜੁਲਨਾ ਮੇਲ ਮਿਲਾਪ ਵਾ ਮਿਲੌਨੀ ਓਨਾਂ ਨੇ ਸਫਲ ਕਰ ਲਈ, ਗੁਰੂ ਕਿਆਂ ਸਿੱਖਾਂ ਸਾਧਾਂ ਸੰਤਾਂ ਦੇ ਸੰਗਮ ਮਿਲਾਪ ਕਰ ਕੇ। ਅਤੇ ਪ੍ਰੇਮ ਨੂੰ ਸਫਲ ਕੀਤਾ ਓਨਾਂ ਨੇ ਪੂਰਾ ਪੂਰਾ ਨੇਮ ਨਿਬਾਹਕੇ ਸੋ ਐਹੋ ਜੇਹੇ ਚਾਲੇ ਅਨੁਸਾਰ ਜਿਨਾਂ ਅਪਣੇ ਆਪ ਨੂੰ ਚਲਾ ਕੇ ਜਨਮ ਨੂੰ ਸਫਲਿਆਂ ਕਰ ਲਿਆ ਹੈ, ਓਨ੍ਹਾਂ ਨੂੰ ਤ੍ਰਿਕਾਲ ਤਿੰਨਾਂ ਕਾਲਾਂ ਤਥਾ ਤ੍ਰਿਭਵਨ ਕੈ ਤਿੰਨਾਂ ਲੋਕਾਂ ਦੀ ਗੰਮਤਾ ਪਹੁੰਚ ਹੋ ਆਯ ਕਰਦੀ ਹੈ ॥੯੧॥


Flag Counter