ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 361


ਜੈਸੇ ਸੁਕਦੇਵ ਕੇ ਜਨਮ ਸਮੈ ਜਾ ਕੋ ਜਾ ਕੋ ਜਨਮ ਭਇਓ ਤੇ ਸਕਲ ਸਿਧਿ ਜਾਨੀਐ ।

ਜਿਸ ਪ੍ਰਕਾਰ ਸੁਕਦੇਵ ਮੁਨੀ ਦੇ ਜਨਮ ਲੈਣ ਵੇਲੇ ਜਿਸ ਜਿਸ ਦਾ ਜਨਮ ਹੋਯਾ ਉਹ ਸਾਰੇ ਹੀ ਸਿੱਧ ਸਿੱਧੀ ਸੰਪੰਨ ਲੋਕ ਜਾਣੇ ਗਏ ਭਾਵ ਪ੍ਰਸਿੱਧ ਹੋਏ।

ਸ੍ਵਾਂਤਬੂੰਦ ਜੋਈ ਜੋਈ ਪਰਤ ਸਮੁੰਦ੍ਰ ਬਿਖੈ ਸੀਪ ਕੈ ਸੰਜੋਗ ਮੁਕਤਾਹਲ ਬਖਾਨੀਐ ।

ਸ੍ਵਾਂਤੀ ਨਿਛੱਤ੍ਰ ਅੰਦਰ ਬਰਸੀ ਹੋਈ ਜਿਹੜੀ ਜਿਹੜੀ ਬੂੰਦ ਸਮੁੰਦ੍ਰ ਵਿਚ ਪੈ ਕੇ ਸਿੱਪ ਨਾਲ ਸਬੰਧ ਪੌਂਦੀ ਹੈ ਓਹੀ ਓਹੀ ਹੀ ਮੋਤੀ ਮੋਤੀ ਨਾਮ ਦ੍ਵਾਰੇ ਪੁਕਾਰੀ ਜਾਂਦੀ ਹੈ।

ਬਾਵਨ ਸੁਗੰਧ ਸੰਬੰਧ ਪਉਨ ਗਉਨ ਕਰੈ ਲਾਗੈ ਜਾਹੀ ਜਾਹੀ ਦ੍ਰੁਮ ਚੰਦਨ ਸਮਾਨੀਐ ।

ਬਾਵਨ ਚੰਦਣ ਦੀ ਸੁੰਗਧੀ ਨਾਲ ਸਨਬੰਧ ਮੇਲ ਪਾ ਕੇ ਪੌਣ ਚਲਦੀ ਚਲਦੀ ਜਿਸ ਜਿਸ ਬ੍ਰਿਛ ਨੂੰ ਲਗਦੀ ਛੁੰਹਦੀ ਜਾਵੇ ਓਹੋ ਓਹੋ ਹੀ ਚੰਨਣ ਦੀ ਸਮਤਾ ਨੂੰ ਧਾਰ ਲਿਆ ਕਰਦਾ ਹੈ।

ਤੈਸੇ ਗੁਰਸਿਖ ਸੰਗ ਜੋ ਜੋ ਜਾਗਤ ਅੰਮ੍ਰਿਤ ਜੋਗ ਸਬਦੁ ਪ੍ਰਸਾਦਿ ਮੋਖ ਪਦ ਪਰਵਾਨੀਐ ।੩੬੧।

ਤਿਸੀ ਪ੍ਰਕਾਰ ਹੀ ਅੰਮ੍ਰਿਤ ਜੋਗ ਅੰਮ੍ਰਿਤ ਵੇਲੇ ਗੁਰੂ ਸਿੱਖਾਂ ਦੀ ਸੰਗਤਿ ਵਿਚ ਜਿਹੜਾ ਜਿਹੜਾ ਕੋਈ ਜਾਗਦਾ ਹੈ, ਗੁਰ ਸ਼ਬਦ ਦੇ ਪ੍ਰਭਾਵ ਕਰ ਕੇ ਓਸੇ ਓਸੇ ਨੂੰ ਹੀ ਮੋਖ ਪਦਵੀ ਦੀ ਪ੍ਰਾਪਤੀ ਪ੍ਰਵਾਣੀ ਜਾਂਦੀ ਹੈ ਭਾਵ ਓਹੋ ਓਹੋ ਹੀ ਮੋਖ ਦਾ ਅਧਿਕਾਰੀ ਥਾਪਿਆ ਜਾਂਦਾ ਹੈ ॥੩੬੧॥