ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 523


ਜੈਸੇ ਚੋਰ ਚਾਹੀਐ ਚੜਾਇਓ ਸੂਰੀ ਚਉਬਟਾ ਮੈ ਚੁਹਟੀ ਲਗਾਇ ਛਾਡੀਐ ਤਉ ਕਹਾ ਮਾਰ ਹੈ ।

ਜਿਸ ਤਰ੍ਹਾਂ ਕਿਸੇ ਚੋਰ ਨੂੰ ਜੇਕਰ ਚਉਬਟਾ ਚੌਕ ਚੁਰਾਹੇ ਚਬੂਤਰੇ ਵਿਖੇ ਸੂਲੀ ਚੜ੍ਹੌਨਾ ਚਾਹੀਦਾ ਹੋਵੇ, ਪਰ ਜੇਕਰ ਚੂੰਢੀ ਭਰ ਕੇ ਓਸ ਨੂੰ ਛਡ ਦਿੱਤਾ ਜਾਵੇ, ਤਾਂ ਕੀਹ ਮਾਰ ਹੋਈ ਕੁਛ ਨਹੀਂ।

ਖੋਟਸਾਰੀਓ ਨਿਕਾਰਿਓ ਚਾਹੀਐ ਨਗਰ ਹੂੰ ਸੈ ਤਾ ਕੀ ਓਰ ਮੋਰ ਮੁਖ ਬੈਠੇ ਕਹਾ ਆਰ ਹੈ ।

ਜਿਸ ਪਾਸੋਂ ਸਦਾਖੋਟ ਅਵਗੁਣ = ਬੁਰਾ ਹੀਸਦਾ ਸਰ ਬਣ ਆਵੇ ਐਸੇ ਖੋਟ ਸਰੀਓ ਬੁਰਿਆਰ ਨੂੰ ਜੇ ਨਗਰ ਤੋਂ ਕੱਢ ਦੇਸ ਨਿਕਾਲਾ ਦੇਣਾ ਚਾਹੀਦਾ ਹੋਵੇ, ਪਰ ਉਸ ਵੱਲ ਮੂੰਹ ਮੋੜ ਬੈਠੀਏ, ਤਾਂ ਓਸ ਵਾਸਤੇ ਕੀਹ ਆਰ ਕੀਹ ਸ਼ਰਮ ਹਯਾ ਔਣੀ ਹੈ।

ਮਹਾਂ ਬਜ੍ਰ ਭਾਰੁ ਡਾਰਿਓ ਚਾਹੀਐ ਜਉ ਹਾਥੀ ਪਰ ਤਾਹਿ ਸਿਰ ਛਾਰ ਕੇ ਉਡਾਏ ਕਹਾਂ ਭਾਰ ਹੈ ।

ਜਉ ਜਿਸ ਪ੍ਰਕਾਰ ਹਾਥੀ ਉਪਰ ਮਹਾਂ ਬਜ੍ਰ ਭਾਰ ਸਮਰੱਥਾ ਤੋਂ ਵੱਧ ਭਾਰ ਲੱਦਨਾ ਹੋਵੇ ਤਾਂ ਓਸ ਦੀ ਥਾਂਵੇ ਓਸ ਦੇ ਸਿਰ ਉੱਤੇ ਸ੍ਵਾਹ ਉਡਾ ਦਿੱਤੀ ਜਾਵੇ ਤਾਂ ਕੀਹ ਭਾਰ ਓਸ ਲਈ ਹੋਵੇਗਾ।

ਤੈਸੇ ਹੀ ਪਤਤਿ ਪਤਿ ਕੋਟ ਨ ਪਾਸੰਗ ਭਰਿ ਮੋਹਿ ਜਮਡੰਡ ਅਉ ਨਰਕ ਉਪਕਾਰ ਹੈ ।੫੨੩।

ਤਿਸੀ ਪ੍ਰਕਾਰ ਪਾਪੀਆਂ ਦੇਸ੍ਰਦਾਰ ਮੈਨੂੰ ਕ੍ਰੋੜਾਂ ਹੀ ਜਮ ਦੰਡ ਜਮ ਦੀਆਂ ਸਜਾਵਾਂ ਅਤੇ ਨਰਕ ਪਾਸੰਗ ਪਾਸਕੂ ਮਾਤ੍ਰ ਭੀ ਨਹੀਂ ਹਨ ਓਸ ਸਜ਼ਾ ਦੇ ਜਿਸ ਦੇ ਕਿ ਲੈਕ ਮੈ ਹਾਂ ਸਗੋਂ ਇਹ ਤਾਂ ਮੇਰੇ ਉਪਰ ਉਪਕਾਰ ਹੈ ॥੫੨੩॥


Flag Counter