ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 423


ਚਾਹਿ ਚਾਹਿ ਚੰਦ੍ਰ ਮੁਖ ਚਾਇ ਕੈ ਚਕੋਰ ਚਖਿ ਅੰਮ੍ਰਿਤ ਕਿਰਨ ਅਚਵਤ ਨ ਅਘਾਨੇ ਹੈ ।

ਜਿਸ ਤਰ੍ਹਾਂ ਚੰਦ੍ਰਮਾ ਦੇ ਮੁਖ ਮੰਡਲ ਨੂੰ ਚਾਹ ਚਾਹਕ ਬੜੇ ਚਾਇ ਉਮੰਗ ਭਰੇ ਉਤਸ਼ਾਹ ਨਾਲ ਚਕੋਰ ਦੇ ਚਖਿ ਨੇਤ੍ਰ ਓਸ ਦੀ ਕਿਰਣ ਦੇ ਅੰਮ੍ਰਿਤ ਨੂੰ ਛਕਦੇ ਰੱਜਦੇ ਨਹੀਂ ਹਨ।

ਸੁਨਿ ਸੁਨਿ ਅਨਹਦ ਸਬਦ ਸ੍ਰਵਨ ਮ੍ਰਿਗ ਅਨੰਦੁ ਉਦੋਤ ਕਰਿ ਸਾਂਤਿ ਨ ਸਮਾਨੇ ਹੈ ।

ਅਰੁ ਜੀਕੂੰ ਹਰਣ ਕੰਨਾਂ ਵਿਖੇ ਇਕ ਸਾਰ ਸ਼ਬਦ ਘੰਡੇ ਹੇੜੇ ਦਾ ਸੁਣਦਾ ਸੁਣਦਾ ਆਨੰਦ ਨੂੰ ਪ੍ਰਾਪਤ ਹੁੰਦਾ ਤੇ ਸ਼ਾਂਤੀ ਵਿਚ ਨਹੀਂ ਸਮੌਂਦਾ ਅਰਥਾਤ ਰਜ੍ਯਾ ਨਹੀਂ ਸਕਦਾ।

ਰਸਕ ਰਸਾਲ ਜਸੁ ਜੰਪਤ ਬਾਸੁਰ ਨਿਸ ਚਾਤ੍ਰਕ ਜੁਗਤ ਜਿਹਬਾ ਨ ਤ੍ਰਿਪਤਾਨੇ ਹੈ ।

ਅਤੇ ਐਸਾ ਹੀ ਚਾਤ੍ਰਿਕ ਜੁਗਤਿ ਪਪੀਹੇ ਵਾਕੂੰ ਨਿਸਬਾਸੁਰ ਰਾਤ ਦਿਨ ਰਸਾਲ ਰਸ ਪ੍ਰੇਮ ਦੇ ਅਸਥਾਨ ਪ੍ਰੀਤਮ ਸਤਿਗੁਰੂ ਦਾ ਰਸਿਕ ਪ੍ਰੇਮੀ ਬਣ ਕੇ ਜੱਸ ਨੂੰ ਜਪਦਿਆਂ ਜਪਦਿਆਂ ਜਿਹਵਾ ਤ੍ਰਿਪਤੀ ਨੂੰ ਪ੍ਰਾਪਤ ਨਾ ਹੋਵੇ।

ਦੇਖਤ ਸੁਨਤ ਅਰੁ ਗਾਵਤ ਪਾਵਤ ਸੁਖ ਪ੍ਰੇਮ ਰਸ ਬਸ ਮਨ ਮਗਨ ਹਿਰਾਨੇ ਹੈ ।੪੨੩।

ਤੀਕੂੰ ਹੀ ਦਰਸ਼ਨ ਦੇਖਦਿਆਂ ਸ਼ਬਦ ਕੀਰਤਨ ਸੁਣਦਿਆਂ ਤਥਾ ਗੌਂਦਿਆਂ ਕੀਰਤਨ ਕਰਦਿਆਂ ਪ੍ਰੇਮ ਰਸ ਦੇ ਬਸ ਅਧੀਨ ਹੋ ਕੇ ਹਿਰਾਨੇ ਮਨ ਮਗਨ ਹੈ; ਬਿਸਮਾਦ ਭਾਵ ਵਿਖ ਮਨ ਮਗਨ ਹੋਯਾ ਰਹੇ ॥੪੨੩॥


Flag Counter