ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 533


ਜੈਸੇ ਬਿਨੁ ਲੋਚਨ ਬਿਲੋਕੀਐ ਨ ਰੂਪ ਰੰਗਿ ਸ੍ਰਵਨ ਬਿਹੂੰਨ ਰਾਗ ਨਾਦ ਨ ਸੁਨੀਜੀਐ ।

ਜਿਸ ਤਰ੍ਹਾਂ ਲੋਚਨ ਨੇਤ੍ਰਾਂ ਤੋਂ ਬਿਨਾਂ ਰੂਪ ਰੰਗਸੂਰਤ ਸ਼ਕਲ ਨਹੀਂ ਦੇਖੀ ਜਾ ਸਕਦੀ ਤੇ ਸ੍ਰ੍ਰਵਨ ਕੰਨਾਂ ਬਿਨਾਂ ਰਾਗ ਨਾਦ ਸ਼ਬਦ ਸੰਗੀਤ ਦੀ ਧੁਨੀ ਨਹੀਂ ਸੁਣੀ ਜਾ ਸਕਦੀ।

ਜੈਸੇ ਬਿਨੁ ਜਿਹਬਾ ਨ ਉਚਰੈ ਬਚਨ ਅਰ ਨਾਸਕਾ ਬਿਹੂੰਨ ਬਾਸ ਬਾਸਨਾ ਨ ਲੀਜੀਐ ।

ਜਿਸ ਤਰ੍ਹਾਂ ਲੋਚਨ ਨੇਤ੍ਰਾਂ ਤੋਂ ਬਿਨਾਂ ਰੂਪ ਰੰਗ ਸੂਰਤ ਸ਼ਕਲ ਨਹੀਂ ਦੇਖੀ ਜਾ ਸਕਦੀ ਤੇ ਸ੍ਰ੍ਰਵਨ ਕੰਨਾਂ ਬਿਨਾਂ ਰਾਗ ਨਾਦ ਸ਼ਬਦ ਸੰਗੀਤ ਦੀ ਧੁਨੀ ਨਹੀਂ ਸੁਣੀ ਜਾ ਸਕਦੀ।

ਜੈਸੇ ਬਿਨੁ ਕਰ ਕਰਿ ਸਕੈ ਨ ਕਿਰਤ ਕ੍ਰਮ ਚਰਨ ਬਿਹੂੰਨ ਭਉਨ ਗਉਨ ਕਤ ਕੀਜੀਐ ।

ਜਿਸ ਤਰ੍ਹਾਂ ਹੱਥਾਂ ਬਿਨਾਂ ਕਿਰਤ ਕਮਾਈ ਕਰਨ ਜੋਗ ਕੰਮ ਨਹੀਂ ਕਰ ਸਕੀਦਾ ਅਤੇ ਪੈਰਾਂ ਬਿਨਾਂ ਘਰ ਨੂੰ ਭਲਾ ਕਿਸ ਤਰ੍ਹਾਂ ਜਾਯਾ ਜਾ ਸਕੇ।

ਅਸਨ ਬਸਨ ਬਿਨੁ ਧੀਰਜੁ ਨ ਧਰੈ ਦੇਹ ਬਿਨੁ ਗੁਰ ਸਬਦ ਨ ਪ੍ਰੇਮ ਰਸੁ ਪੀਜੀਐ ।੫੩੩।

ਭੋਜਨ ਬਸਤ੍ਰ ਬਿਨਾਂ ਦੇਹ ਧਰਵਾਸ ਨਹੀਂ ਧਾਰ ਸਕਦੀ ਕੈਮ ਨਹੀਂ ਰਹਿ ਸਕਦੀ ਇਸੇ ਪ੍ਰਕਾਰ ਗੁਰੂਸ਼ਬਦ ਦੀ ਪ੍ਰਾਪਤੀ ਬਾਝੋਂ ਰਸ ਅਨੁਭਵ ਦਾ ਸਵਾਦ ਕਿਸ ਤਰ੍ਹਾਂ ਪੀਣਾ ਪ੍ਰਾਪਤ ਹੋਵੇ ॥੫੩੩॥


Flag Counter