ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 599


ਕੇਹਰਿ ਅਹਾਰ ਮਾਸ ਸੁਰਹੀ ਅਹਾਰ ਘਾਸ ਮਧੁਪ ਕਮਲ ਬਾਸ ਲੇਤ ਸੁਖ ਮਾਨ ਹੀ ।

ਸ਼ੇਰ ਦੀ ਖੁਰਾਕ ਮਾਸ ਹੈ ਗਊ ਦਾ ਅਧਾਰ ਘਾਹ ਹੈ, ਭੌਰਾ ਕਵਲ ਦੀ ਸੁਗੰਧੀ ਲੈਂਦਿਆਂ ਸੁਖ ਮੰਨਦਾ ਹੈ।

ਮੀਨਹਿ ਨਿਵਾਸ ਨੀਰ ਬਾਲਕ ਅਧਾਰ ਖੀਰ ਸਰਪਹ ਸਖਾ ਸਮੀਰ ਜੀਵਨ ਕੈ ਜਾਨ ਹੀ ।

ਮੱਛੀ ਦਾ ਪਾਣੀ ਵਿਚ ਵਾਸਾ ਹੁੰਦਾ ਹੈ, ਬਾਲਕ ਦਾ ਆਸਰਾ ਦੁੱਧ ਹੈ,ਸੱਪ ਨੂੰ ਜੀਵਨ ਦਾ ਮਿੱਤਰ ਠੰਢੀ ਮਿੱਠੀ ਵਾਯੂ ਜਾਣ ਪੈਂਦਾ ਹੈ।

ਚੰਦਹਿ ਚਾਹੈ ਚਕੋਰ ਘਨਹਰ ਘਟਾ ਮੋਰ ਚਾਤ੍ਰਿਕ ਬੂੰਦਨ ਸ੍ਵਾਂਤ ਧਰਤ ਧਿਆਨ ਹੀ ।

ਚਕੋਰ ਚੰਦ ਨੂੰ ਚਾਹੁੰਦਾ ਹੈ, ਮੋਰ ਬੱਦਲਾਂ ਦੀ ਘਟਾ ਨੂੰ ਚਾਹੁੰਦਾ ਹੈ, ਪਪੀਹਾ ਸਵਾਂਤੀ ਨਛੱਤ੍ਰ ਦੀਆਂ ਬੂੰਦਾਂ ਦਾ ਹੀ ਧਿਆਨ ਧਰਦਾ ਹੈ।

ਪੰਡਿਤ ਬੇਦ ਬੀਚਾਰਿ ਲੋਕਨ ਮੈ ਲੋਕਾਚਾਰ ਮਾਯਾ ਮੋਹ ਮੈ ਸੰਸਾਰ ਗ੍ਯਾਨ ਗੁਰ ਗਿਆਨ ਹੀ ।੫੯੯।

ਪੰਡਿਤ ਵੇਦ ਦੇ ਵੀਚਾਰ ਵਿਚ, ਲੋਕਾਚਾਰੀ ਲੋਕਾਂ ਵਿਚ, ਸੰਸਾਰ ਮਾਇਆ ਮੋਹ ਵਿਚ ਅਤੇ ਗਿਆਨੀ ਗੁਰੂ ਗਿਆਨ ਵਿਚ ਹੀ ਲੀਨ ਰਹਿੰਦਾ ਹੈ ॥੫੯੯॥


Flag Counter