ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 475


ਅੰਬਰ ਬੋਚਨ ਜਾਇ ਦੇਸ ਦਿਗੰਬਰਨ ਕੇ ਪ੍ਰਾਪਤ ਨ ਹੋਇ ਲਾਭ ਸਹਸੋ ਹੈ ਮੂਲਿ ਕੋ ।

ਬਸਤ੍ਰ ਵੇਚਨ ਵਾਸਤੇ ਜਾਵੇ ਨਿਖਾਫੜਿਆਂ ਦੇ ਦੇਸ਼ ਨੂੰ ਉਥੋਂ ਲਾਭ ਤਾਂ ਪ੍ਰਾਪਤ ਹੋਣਾ ਨਹੀਂ,। ਹਾਂ! ਮੂਲ ਦਾ ਸੰਸਾ ਧੋਖਾ ਜ਼ਰੂਰ ਆਨ ਵਾਪਰਦਾ ਹੈ।

ਰਤਨ ਪਰੀਖਿਆ ਸੀਖਿਆ ਚਾਹੈ ਜਉ ਆਂਧਨ ਪੈ ਰੰਕਨ ਪੈ ਰਾਜੁ ਮਾਂਗੈ ਮਿਥਿਆ ਭ੍ਰਮ ਭੂਲ ਕੋ ।

ਰਤਨਾਂ ਦੀ ਪ੍ਰੀਖ੍ਯਾ ਜਿਉਂ ਕਰ ਕੋਈ ਸਿਖਨਾ ਚਾਹੇ ਅੰਨ੍ਹਿਆਂ ਪਾਸੋਂ ਵਾ ਕੰਗਾਲਾਂ ਪਾਸੋਂ ਮੰਗੇ ਜਾ ਕੇ ਰਾਜ ਇਹ ਸ੍ਯਾਣਪ ਨਹੀਂ ਸਗੋਂ ਮਿਥਿਆ ਅਨਹੋਈ ਭੁੱਲ ਦੀ ਭਰਮਣਾ ਭ੍ਰਾਂਤੀ ਹੈ।

ਗੁੰਗਾ ਪੈ ਪੜਨ ਜਾਇ ਜੋਤਕ ਬੈਦਕ ਬਿਦਿਆ ਬਹਰਾ ਪੈ ਰਾਗ ਨਾਦ ਅਨਿਥਾ ਅਭੂਲਿ ਕੋ ।

ਗੁੰਗੇ ਪਾਸੋਂ ਜਿਸ ਤਰ੍ਹਾਂ ਜੋਤਿਸ਼ ਵੈਦਿਕ ਹਕੀਮੀ ਵਿਦ੍ਯਾ ਨੂੰ ਪੜ੍ਹਨ ਵਾਸਤੇ ਜਾਵੇ, ਤਥਾ ਬੋਲੇ ਪਾਸੋਂ ਰਾਗਾਂ ਦੀ ਨਾਦ ਸੁਰ ਸਿੱਖਨਾ ਚਾਹੇ ਇਹ ਅਭੂਲਿ ਕੋ ਅਨਿਥਾ ਅਭੁੱਲ ਸ੍ਯਾਣਪ ਤੋਂ ਅਨ੍ਯਥਾ ਉਲਟ ਹੈ ਭਾਵ, ਮੂਰਖਤਾ ਹੀ ਹੈ।

ਤੈਸੇ ਆਨ ਦੇਵ ਸੇਵ ਦੋਖ ਮੇਟਿ ਮੋਖ ਚਾਹੈ ਬਿਨੁ ਸਤਿਗੁਰ ਦੁਖ ਸਹੈ ਜਮ ਸੂਲ ਕੋ ।੪੭੫।

ਤਿਸੀ ਪ੍ਰਕਾਰ ਹੀ ਆਨ ਦੇਵ ਸੇਵ ਤੋਂ ਦੋਖ ਵਿਕਾਰ ਮੇਟੇ ਕੇ ਜਿਹੜਾ ਕੋਈ ਮੋਖ ਮੁਕਤੀ ਦੀ ਚਾਹਨਾ ਕਰਦਾ ਹੈ, ਉਹ ਬਿਨਾਂ ਸਤਿਗੁਰਾਂ ਦੀ ਸੇਵਾ ਤੋਂ ਮੁਕਤੀ ਦੀ ਥਾਂ ਜਮ ਦੀ ਸੂਲੀ ਵਾ ਜਮਾਂ ਦੀ ਪੀੜਾ ਨੂੰ ਹੀ ਸਹੇਗਾ ॥੪੭੫॥


Flag Counter