ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 637


ਜੈਸੇ ਪਾਕਸਾਲਾ ਬਾਲਾ ਬਿੰਜਨ ਅਨੇਕ ਰਚੈ ਛੁਅਤ ਅਪਾਵਨ ਛਿਨਕ ਛੋਤ ਲਾਗ ਹੈ ।

ਜਿਵੇਂ ਰਸੋਈ ਵਿਚ ਇਸਤ੍ਰੀ ਅਨੇਕਾਂ ਤਰ੍ਹਾਂ ਦੇ ਭੋਜਨ ਬਣਾਂਦੀ ਹੈ, ਪਰ ਜੇ ਉਨ੍ਹਾਂ ਨੂੰ ਜ਼ਰਾ ਜਿੰਨੀ ਭੀ ਅਪਵਿੱਤ੍ਰਤਾ ਛੁਹ ਜਾਵੇ ਤਾਂ ਸਾਰੇ ਭੋਜਨ ਨੂੰ ਛੁਹ ਲੱਗ ਜਾਂਦੀ ਹੈ।

ਜੈਸੇ ਤਨ ਸਾਜਤ ਸਿੰਗਾਰ ਨਾਰਿ ਆਨੰਦ ਕੈ ਪੁਹਪਵੰਤੀ ਹ੍ਵੈ ਪ੍ਰਿਯਾ ਸਿਹਜਾ ਤਿਆਗ ਹੈ ।

ਜਿਵੇਂ ਇਸਤਰੀ ਸਰੀਰ ਤੇ ਸ਼ਿੰਗਾਰ ਸਾਜਕ ਅਨੰਦ ਮਾਣਦੀ ਹੈ, ਪਰ ਜਦ ਮਾਸਕ ਰਿਤੂ ਵਾਲੀ ਹੋ ਜਾਵੇ ਤਾਂ ਪਤੀ ਸੇਜਾ ਦਾ ਤਿਆਗ ਕਰ ਦਿੰਦਾ ਹੈ।

ਜੈਸੇ ਗ੍ਰਭਧਾਰ ਨਾਰਿ ਜਤਨ ਕਰਤ ਨਿਤ ਮਲ ਮੈ ਗਰਭ ਛੇਦ ਖੇਦ ਨਿਹਭਾਗ ਹੈ ।

ਜਿਵੇਂ ਇਸਤ੍ਰੀ ਗਰਭ ਧਾਰ ਕੇ ਨਿਤ ਉਹ ਜਤਨ ਕਰਦੀ ਹੈ ਕਿ ਜਿਸ ਨਾਲ ਗਰਭ ਕਾਇਮ ਰਹੇ, ਪਰ ਜੇ ਕਦੇ ਗਰਭ ਦੇ ਦਿਨਾਂ ਵਿਚ ਲਹੂ ਜਾਰੀ ਹੋ ਜਾਏ ਤਾਂ ਗਰਭਪਾਤ ਹੋਣ ਦਾ ਦੁੱਖ ਹੁੰਦਾ ਹੈ, ਤੇ ਅਭਾਗਣ ਸਮਝੀ ਜਾਂਦੀ ਹੈ।

ਤੈਸੇ ਸੀਲ ਸੰਜਮ ਜਨਮ ਪਰਜੰਤ ਕੀਜੈ ਤਨਕ ਹੀ ਪਾਪ ਕੀਏ ਤੂਲ ਮੈ ਬਜਾਗ ਹੈ ।੬੩੭।

ਤਿਵੇਂ ਸੀਲ ਸੰਜਮ ਆਦਿ ਸਾਰਾ ਜੀਵਨ ਭਰ ਕੀਤਾ ਜਾਵੇ, ਪਰ ਥੋੜਾ ਹੀ ਪਾਪ ਕੀਤਿਆਂ ਮਾਨੋ ਰੂਈ ਵਿਚ ਘੋਰ ਅੱਗ ਲੱਗ ਪੈਂਦੀ ਹੈ ॥੬੩੭॥


Flag Counter