ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 175


ਸਾਧੁ ਸੰਗਿ ਦ੍ਰਿਸਟਿ ਦਰਸ ਕੈ ਬ੍ਰਹਮ ਧਿਆਨ ਸੋਈ ਤਉ ਅਸਾਧਿ ਸੰਗਿ ਦ੍ਰਿਸਟਿ ਬਿਕਾਰ ਹੈ ।

ਸਾਧ ਸੰਗਤ ਵਿਖੇ ਸ਼ਬਦ ਬਚਨ ਬਿਲਾਸ ਸੁਣਨ ਤੋਂ ਬ੍ਰਹਮ ਗਿਆਨ ਵਾਹਿਗੁਰੂ ਦੇ ਸਰੂਪ ਦੀ ਜਾਣਕਾਰੀ ਬ੍ਰਹਮ ਦਾ ਬੋਧ ਪ੍ਰਾਪਤ ਹੋਯਾ ਕਰਦਾ ਹੈ। ਪਰ ਓਹੀ ਸੁਨਣਾ ਅਸਾਧ ਸੰਗ ਵਿਖੇ ਕੁਸੰਗਤ ਵਿਚਲਲੀਆਂ ਗੱਲਾਂ ਸੁਨਣ ਦਾ ਨਿਮਿਤ ਹੋਯਾ ਕਰਦਾ ਹੈ, ਅਥਵਾ ਹੰਕਾਰ ਭਰੇ ਝਗੜੇ ਦਾ ਬਿਅਰਥ ਹੰਕਾਰ ਪ੍ਰਗਟਾਨ ਦਾ ਕਾਰਣ ਹੁੰਦਾ ਹੈ।

ਸਾਧੁ ਸੰਗਿ ਸਬਦ ਸੁਰਤਿ ਕੈ ਬ੍ਰਹਮ ਗਿਆਨ ਸੋਈ ਤਉ ਅਸਾਧ ਸੰਗਿ ਬਾਦੁ ਅਹੰਕਾਰ ਹੈ ।

ਸਾਧ ਸੰਗਤ ਵਿਖੇ ਸ਼ਬਦ ਬਚਨ ਬਿਲਾਸ ਸੁਨਣ ਤੋਂ ਬ੍ਰਹਮ ਗਿਆਨ ਵਾਹਿਗੁਰੂ ਦੇ ਸਰੂਪ ਹੀ ਜਾਣਕਾਰੀ ਬ੍ਰਹਮ ਦਾ ਬੋਧ ਪ੍ਰਾਪਤ ਹੋਯਾ ਕਰਦਾ ਹੈ। ਪਰ ਓਹੀ ਸੁਨਣਾ ਅਸਾਧ ਸੰਗ ਵਿਖੇ ਕੁਸੰਗਤ ਵਿਚਲੀਆਂ ਗੱਲਾਂ ਸੁਨਣ ਦਾ ਨਿਮਿਤ ਹੋਯਾ ਕਰਦਾ ਹੈ, ਅਥਵਾ ਹੰਕਾਰ ਭਰੇ ਝਗੜੇ ਦਾ ਬਿਅਰਥ ਹੰਕਾਰ ਪ੍ਰਗਟਾਨ ਦਾ ਕਾਰਣ ਹੁੰਦਾ ਹੈ।

ਸਾਧੁ ਸੰਗਿ ਅਸਨ ਬਸਨ ਕੈ ਮਹਾ ਪ੍ਰਸਾਦ ਸੋਈ ਤਉ ਅਸਾਧ ਸੰਗਿ ਬਿਕਮ ਅਹਾਰ ਹੈ ।

ਸਾਧ ਸੰਗਤ ਵਿਖੇ ਅਸਨ ਭੋਜਨ ਬਸਨ ਛਾਦਨ ਬਸਤ੍ਰ ਕੈ ਕਰ ਕੇ ਪ੍ਰਾਪਤ ਹੋਣ ਕਰ ਕੇ ਮਹਾਂ ਪ੍ਰਸਾਦ ਮਹਾਨ ਪ੍ਰਸੰਨਤਾ ਭਾਰੀ ਬਰਕਤਾਂ ਦਾ ਮੂਲ ਰੂਪ ਹੁੰਦਾ ਹੈ, ਪ੍ਰੰਤੂ ਓਹੀ ਅਸਾਧ ਸੰਗਤ ਭੈੜੀ ਸੰਗਤ ਵਿਖੇ ਉਲਟਾ ਭੋਜਨ ਅਭੱਖ ਰੂਪ ਹੋਯਾ ਕਰਦਾ ਹੈ ਐਸਾ ਹੀ ਬਸਤਰ ਪਹਿਨਣੇ ਵੇਸ ਢਾਲਨ ਦਾ ਬ੍ਯਸਨ ਰੂਪ।

ਦੁਰਮਤਿ ਜਨਮ ਮਰਨ ਹੁਇ ਅਸਾਧ ਸੰਗਿ ਗੁਰਮਤਿ ਸਾਧਸੰਗਿ ਮੁਕਤਿ ਦੁਆਰ ਹੈ ।੧੭੫।

ਗੱਲ ਕੀਹ ਕਿ ਭੈੜੀ ਸੰਗਤ ਅੰਗ ਅੰਗ ਦੀ ਚੇਸ਼ਟਾ ਦ੍ਵਾਰੇ ਚੰਚਲਤਾ ਆਦਿ ਵਿਕਾਰ ਉਤਪੰਨ ਕਰ ਕੇ ਦੁਰਮਤਿ ਦੁਸ਼ਟ ਬੁਧੀ ਦ੍ਵਾਰੇ ਮਨੁੱਖ ਨੂੰ ਜਨਮ ਮਰਣ ਦੀ ਪ੍ਰਾਪਤੀ ਦਾ ਕਾਰਣ ਹੈ, ਅਤੇ ਸਤਿਸੰਗ ਅੰਗ ਅੰਗ ਵਿਖੇ ਇਸਥਰਤਾ ਪ੍ਰਾਪਤੀ ਦਾ ਕਾਰਣ ਹੋਣ ਕਰ ਕੇ ਗੁਰਮਤਿ ਦ੍ਵਾਰੇ ਮੁਕਤੀ ਦਾ ਦੁਆਰ ਸਾਧਨ ਹੈ। ਤਾਂ ਤੇ ਕੁਸੰਗਤ ਤੋਂ ਸਭ ਪ੍ਰਕਾਰ ਬਚ ਕੇ ਹੀ ਰਹੇ ਅਤੇ ਸਤਿਸੰਗਤ ਵਿਚ ਜਿਸ ਕਿਸ ਭਾਂਤ ਭੀ ਪ੍ਰਵਿਰਤ ਹੋ ਕੇ ਆਪਣੀ ਮੋਖ ਨੂੰ ਸਾਧੇ ॥੧੭੫॥


Flag Counter