ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 593


ਕੋਊ ਹਰ ਜੋਰੈ ਬੋਵੈ ਕੋਊ ਲੁਨੈ ਕੋਊ ਜਾਨੀਐ ਨ ਜਾਇ ਤਾਂਹਿ ਅੰਤ ਕੌਨ ਖਾਇਧੋ ।

ਕੋਈ ਹਲ ਜੋੜਦਾ ਹੈ, ਕੋਈ ਬੀਜਦਾ ਹੈ ਕੋਈ ਰਾਖੀ ਕਰਦਾ ਹੈ ਤੇ ਵੱਢਦਾ ਕੋਈ ਹੈ ਪਰ ਜਾਣਿਆਂ ਨਹੀਂ ਜਾਂਦਾ ਕਿ ਉਸ ਖੇਤ ਦੇ ਅਨਾਜ ਨੂੰ ਅੰਤ ਕੌਣ ਖਾਵੇਗਾ।

ਕੋਊ ਗੜੈ ਚਿਨੈ ਕੋਊ ਕੋਊ ਲੀਪੈ ਪੋਚੈ ਕੋਊ ਸਮਝ ਨ ਪਰੈ ਕੌਨ ਬਸੈ ਗ੍ਰਿਹ ਆਇਧੋ ।

ਘਰ ਦੀਆਂ ਨੀਹਾਂ ਪੁੱਟਦਾ ਕੋਈ ਹੈ, ਚਿਣਾਈ ਕੋਈ ਕਰਦਾ ਹੈ ਲਿੱਪਦਾ ਕੋਈ ਤੇ ਪੋਚਦਾ ਕੋਈ ਹੈ, ਪਰ ਇਹ ਸਮਝ ਨਹੀਂ ਪੈਂਦੀ ਕਿ ਉਸ ਘਰ ਵਿਚ ਕੌਣ ਆ ਕੇ ਵਸੇਗਾ।

ਕੋਊ ਚੁਨੈ ਲੋੜੈ ਕੋਊ ਕੋਊ ਕਾਤੈ ਬੁਨੈ ਕੋਊ ਬੂਝੀਐ ਨ ਓਢੈ ਕੌਨ ਅੰਗ ਸੈ ਬਨਾਇਧੋ ।

ਕਪਾਹ ਚੁਣਦਾ ਕੋਈ ਹੈ, ਵੇਲਦਾ ਕੋਈ ਹੈ, ਕੱਤਦਾ ਕੋਈ ਹੈ ਤੇ ਬੁਣਦਾ ਕੋਈ ਹੈ, ਪਰ ਪਤਾ ਨਹੀਂ ਲੱਗਦਾ ਕਿ ਕਪੜਾ ਬਣਾ ਕੇ ਆਪਣੇ ਸਰੀਰ ਤੇ ਕੌਣ ਪਹਿਨੇਗਾ।

ਤੈਸੇ ਆਪਾ ਕਾਛ ਕਾਛ ਕਾਮਨੀ ਸਗਲ ਬਾਛੈ ਕਵਨ ਸੁਹਾਗਨਿ ਹ੍ਵੈ ਸਿਹਜਾ ਸਮਾਇਧੋ ।੫੯੩।

ਤਿਵੇਂ ਆਪਾ ਸਜਾ ਫਬਾ ਕੇਘਾਲ ਕਰ ਕਰ ਕੇ ਸੱਭੇ ਜਗਿਆਸੂ ਰੂਪ ਇਸਤ੍ਰੀਆਂ ਪਤੀ ਵਾਹਿਗੁਰੂ ਦੀ ਇੱਛਾ ਕਰਦੀਆਂ ਹਨ, ਪਰ ਪਤਾ ਨਹੀਂ ਕਿਹੜੀ ਸੁਹਗਣ ਪਰਵਾਣ ਹੋ ਕੇ ਸਿਹਜਾ ਤੇ ਸਮਾਏਗੀ ॥੫੯੩॥


Flag Counter