ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 602


ਕੌਨ ਗੁਨ ਗਾਇ ਕੈ ਰੀਝਾਈਐ ਗੁਨ ਨਿਧਾਨ ਕਵਨ ਮੋਹਨ ਜਗ ਮੋਹਨ ਬਿਮੋਹੀਐ ।

ਕਿਹੜੇ ਗੁਣ ਗਾ ਕੇ ਗੁਣ ਨਿਧਾਨ ਨੂੰ ਪ੍ਰਸੰਨ ਕਰੀਏ, ਕਿਹੜੀ ਮੋਹਨਹਾਰ ਵਸਤੂ ਨਾਲ ਜਗਮੋਹਨ ਵਾਹਿਗੁਰੂ ਨੂੰ ਆਪਣੇ ਤੇ ਮੋਹਿਤ ਕਰੀਏ?

ਕੌਨ ਸੁਖ ਦੈ ਕੈ ਸੁਖਸਾਗਰ ਸਰਣ ਗਹੌਂ ਭੂਖਨ ਕਵਨ ਚਿੰਤਾਮਣਿ ਮਨ ਮੋਹੀਐ ।

ਕਿਹੜਾ ਸੁਖ ਦੇ ਕੇ ਸੁਖਾਂ ਦੇ ਸਮੁੰਦਰ ਦੀ ਸ਼ਰਨ ਫੜੀਏ, ਕਿਹੜੇ ਗਹਿਣੇ ਨਾਲ ਚਿੰਤਾਮਣੀ ਦਾ ਮਨ ਮੋਹਿਤ ਕਰੀਏ?

ਕੋਟਿ ਬ੍ਰਹਮਾਂਡ ਕੇ ਨਾਯਕ ਕੀ ਨਾਯਕਾ ਹ੍ਵੈ ਕੈਸੇ ਅੰਤ੍ਰਜਾਮੀ ਕੌਨ ਉਕਤ ਕੈ ਬੋਹੀਐ ।

ਕ੍ਰੋੜਾਂ ਬ੍ਰਹਮਾਂਡਾਂ ਦੇ ਮਾਲਕ ਪ੍ਰਭੂ ਦੀ ਨਾਇਕ ਕਿਵੇਂ ਹੋਈਏ ਤੇ ਅੰਤਰਜਾਮੀ ਨੂੰ ਕਿਹੜੀ ਜੁਗਤੀ ਨਾਲ ਸਮਝਾ ਸਕੀਏ।

ਤਨੁ ਮਨੁ ਧਨੁ ਹੈ ਸਰਬਸੁ ਬਿਸ੍ਵ ਜਾਂ ਕੈ ਬਸੁ ਕੈਸੇ ਬਸੁ ਆਵੈ ਜਾਂ ਕੀ ਸੋਭਾ ਲਗ ਸੋਹੀਐ ।੬੦੨।

ਤਨ ਮਨ ਧਨ ਤੇ ਸੰਸਾਰ ਦਾ ਸਾਰਾ ਸਰਬੰਸ ਜਿਸ ਦੇ ਵੱਸ ਵਿਚ ਹੈ, ਉਹ ਕਿਵੇਂ ਵੱਸ ਆ ਸਕਦਾ ਹੈ ਜਿਸ ਦੀ ਸੋਭਾ ਨੂੰ ਲੱਗ ਕੇ ਸੋਹਣੇ ਹੋ ਜਾਈਦਾ ਹੈ ॥੬੦੨॥