ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 591


ਜੈਸੇ ਪੋਸਤੀ ਸੁਨਤ ਕਹਤ ਪੋਸਤ ਬੁਰੋ ਤਾਂ ਕੇ ਬਸਿ ਭਯੋ ਛਾਡ੍ਯੋ ਚਾਹੈ ਪੈ ਨ ਛੂਟਈ ।

ਜਿਵੇਂ ਪੋਸਤੀ ਸੁਣਦਾ ਹੈ ਤੇ ਆਪ ਭੀ ਕਹਿੰਦਾ ਹੈ ਕਿ ਪੋਸਤ ਬੁਰੀ ਚੀਜ਼ ਹੈ ਪਰ ਉਸ = ਪੋਸਤ ਦੇ ਵੱਸ ਪਿਆ ਜੇ ਉਸ ਨੂੰ ਛਡਣਾ ਚਾਹੇ ਤਾਂ ਉਹ ਛੁਟਦਾ ਨਹੀਂ।

ਜੈਸੇ ਜੂਆ ਖੇਲ ਬਿਤ ਹਾਰ ਬਿਲਖੈ ਜੁਆਰੀ ਤਊ ਪਰ ਜੁਆਰਨ ਕੀ ਸੰਗਤ ਨ ਟੂਟਈ ।

ਜਿਵੇਂ ਜੁਆਰੀਆ ਜੂਆ ਖੇਡ ਕੇ ਧਨ ਹਾਰ ਕੇ ਵਿਲਕਦਾ ਹੈ ਪਰ ਫਿਰ ਭੀ ਜੁਆਰੀਆਂ ਦੀ ਸੰਗਤ ਉਸ ਤੋਂ ਛੁਟਦੀ ਨਹੀਂ।

ਜੈਸੇ ਚੋਰ ਚੋਰੀ ਜਾਤ ਹ੍ਰਿਦੈ ਸਹਕਤ ਪੁਨ ਤਜਤ ਨ ਚੋਰੀ ਜੌ ਲੌ ਸੀਸ ਹੀ ਨ ਫੂਟਈ ।

ਜਿਵੇਂ ਚੋਰ ਚੋਰੀ ਕਰਨ ਜਾਂਦਾ ਹਿਰਦੇ ਵਿਚ ਡਰਦਾ ਭੀ ਹੈ ਪਰ ਫਿਰ ਭੀ ਚੋਰੀ ਨਹੀਂ ਛੱਡਦਾ ਜਦ ਤਕ ਕਿ ਸਿਰ ਨਹੀਂ ਸੂ ਫੁੱਟਦਾ ਭਾਵ ਮਰਦਾ ਨਹੀਂ।

ਤੈਸੇ ਸਭ ਕਹਤ ਸੁਨਤ ਮਾਯਾ ਦੁਖਦਾਈ ਕਾਹੂ ਪੈ ਨ ਜੀਤੀ ਪਰੈ ਮਾਯਾ ਜਗ ਲੂਟਈ ।੫੯੧।

ਤਿਵੇਂ ਸਾਰੇ ਸੁਣਦੇ ਹਨ ਤੇ ਆਪ ਭੀ ਕਹਿੰਦੇ ਹਨ ਕਿ ਮਾਇਆ ਦੁਖਦਾਈ ਚੀਜ਼ ਹੈ, ਪਰ ਕਿਸੇ ਕੋਲੋਂ ਵੀ ਮਾਇਆ ਜਿੱਤੀ ਨਹੀਂ ਜਾਂਦੀ, ਸਗੋਂ ਮਾਇਆ ਸਾਰੇ ਸੰਸਾਰ ਨੂੰ ਲੁਟ ਰਹੀ ਹੈ ॥੫੯੧॥


Flag Counter