ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 657


ਘਰੀ ਘਰੀ ਟੇਰਿ ਘਰੀਆਰ ਸੁਨਾਇ ਸੰਦੇਸੋ ਪਹਿਰ ਪਹਿਰ ਪੁਨ ਪੁਨ ਸਮਝਾਇ ਹੈ ।

ਘੜਿਆਲ ਘੜੀ ਘੜੀ ਪਿਛੋਂ ਪੁਕਾਰ ਪੁਕਾਰ ਕੇ ਸੁਨੇਹਾ ਦੇ ਰਿਹਾ ਹੈ ਤੇ ਪਹਿਰ ਪਹਿਰ ਪਿਛੋਂ ਮੁੜ ਮੁੜ ਸਮਾਉਂਦਾ ਹੈ ਕਿ:

ਜੈਸੇ ਜੈਸੇ ਜਲ ਭਰਿ ਭਰਿ ਬੇਲੀ ਬੂੜਤ ਹੈ ਪੂਰਨ ਹੁਇ ਪਾਪਨ ਕੀ ਨਾਵਹਿ ਹਰਾਇ ਹੈ ।

ਜਿਵੇਂ ਜਿਵੇਂ ਪਾਣੀ ਭਰ ਭਰ ਕੇ ਬੇਲੀ ਮੁੜ ਮੁੜ ਡਬ ਰਹੀ ਹੈ ਤੂੰ ਭੀ ਆਪਣੀ ਬੇੜੀ ਪਾਪਾਂ ਨਾਲ ਭਰ ਭਰ ਕੇ ਡੁਬਾ ਰਿਹਾ ਹੈ।

ਚਹੂੰ ਓਰ ਸੋਰ ਕੈ ਪਾਹਰੂਆ ਪੁਕਾਰ ਹਾਰੇ ਚਾਰੋ ਜਾਮ ਸੋਵਤੇ ਅਚੇਤ ਨ ਲਜਾਇ ਹੈ ।

ਚਹੁੰ ਪਾਸਿਆਂ ਤੋਂ ਪਹਿਰੇਦਾਰ ਸ਼ੋਰ ਕਰ ਕਰ ਕੇ ਉੱਚੀ ਪੁਕਾਰ ਰਹੇ ਹਨ ਫਿਰ ਹੇ ਅਚੇਤ! ਗਾਫਲ ਚਾਰੋਂ ਪਹਿਰ ਸੌਂ ਕੇ ਬਿਤਾਉਂਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ?

ਤਮਚੁਰ ਸਬਦ ਸੁਨਤ ਹੀ ਉਘਾਰ ਆਂਖੈ ਬਿਨ ਪ੍ਰਿਯ ਪ੍ਰੇਮ ਰਸ ਪਾਛੈ ਪਛੁਤਾਇ ਹੈ ।੬੫੭।

ਹੇ ਭਾਈ! ਹੁਣ ਤਾਂ ਪ੍ਰਭਾਤ ਹੋ ਚਲੀ ਹੈ, ਕੁਕੜ ਦੀ ਅਵਾਜ਼ ਸੁਣ ਕੇ ਹੀ ਅਖਾਂ ਖੋਲ; ਬਿਨਾਂ ਪਿਆਰੇ ਦੇ ਪ੍ਰੇਮ ਰਸ ਮਾਣੇ ਦੇ ਪਿੱਛੋਂ ਪਛੁਤਾਵੇਂਗਾ ॥੬੫੭॥