ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 535


ਜੈਸੇ ਤਿਲਿ ਬਾਸੁ ਬਾਸੁ ਲੀਜੀਅਤਿ ਕੁਸਮ ਸੈ ਤਾਂ ਤੇ ਹੋਤ ਹੈ ਫੁਲੇਲਿ ਜਤਨ ਕੈ ਜਾਨੀਐ ।

ਜਿਸ ਤਰ੍ਹਾਂ ਫੁੱਲਾਂ ਵਿੱਚੋਂ ਸੁਗੰਧੀ ਲੈ ਕੇ ਤਿਲਾਂ ਨੂੰ ਸੁਗੰਧਤ ਬਨਾ ਲਈਦਾ ਹੈ ਤੇ ਜਤਨ ਨਾਲ ਫੇਰ ਉਨ੍ਹਾਂ ਤੋਂ ਫੁਲੇਲ ਪ੍ਰਗਟ ਕਰ ਲਈਦੀ ਹੈ, ਐਸੇ ਪ੍ਰਸਿੱਧ ਹੈ।

ਜੈਸੇ ਤਉ ਅਉਟਾਇ ਦੂਧ ਜਾਵਨ ਜਮਾਇ ਮਥਿ ਸੰਜਮ ਸਹਤਿ ਘ੍ਰਿਤਿ ਪ੍ਰਗਟਿ ਕੈ ਮਾਨੀਐ ।

ਫੇਰ ਜਿਸ ਤਰ੍ਹਾਂ ਦੁੱਧ ਨੂੰ ਉਬਾਲ ਕੇ, ਜਾਗ ਲਾ ਜਮਾਈਦਾ ਹੈ ਤੇ ਓਸ ਨੂੰ ਰਿੜਕ ਕੇ ਬਿਧੀ ਨਾਲ ਘਿਉ ਕੱਢ ਲੈਣ ਮੰਨ੍ਯਾ ਹੈ।

ਜੈਸੇ ਕੂਆ ਖੋਦ ਕੈ ਬਸੁਧਾ ਧਸਾਇ ਕੌਰੀ ਲਾਜੁ ਕੈ ਬਹਾਇ ਡੋਲਿ ਕਾਢਿ ਜਲੁ ਆਨੀਐ ।

ਜਿਸ ਤਰ੍ਹਾਂ ਖੂਹ ਪੁੱਟ ਧਰਤੀ ਵਿਚ ਕੋਠੀਆਂ ਗਾਲਿਆਂ ਲੱਜ ਦ੍ਵਾਰਾ ਡੋਲ ਵਗਾ ਕੇ ਪਾਣੀ ਕੱਢ ਲਿਆਈਦਾ ਹੈ,

ਗੁਰ ਉਪਦੇਸ ਤੈਸੇ ਭਾਵਨੀ ਭਗਤਿ ਭਾਇ ਘਟਿ ਘਟਿ ਪੂਰਨ ਬ੍ਰਹਮ ਪਹਿਚਾਨੀਐ ।੫੩੫।

ਤਿਸੀ ਪ੍ਰਕਾਰ ਸ਼ਰਧਾ ਭੌਣੀ ਨਾਲ ਗੁਰ ਉਪਦੇਸ਼ ਸ਼ਬਦ ਦੀ ਕਮਾਈ ਕੀਤਿਆਂ, ਘਟਿ ਘਟਿ ਸਰੀਰ ਸਰੀਰ ਅੰਤਾਕਰਣ ਵਿਖੇ ਹਰ ਇਕ ਅੰਦਰ ਆਤਮਾ = ਹਰੀ ਪੂਰਨ ਬ੍ਰਹਮ ਰਮ੍ਯਾ ਹੋਯਾ ਪਛਾਣ ਲਈਦਾ ਹੈ ॥੫੩੫॥


Flag Counter