ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 560


ਜੈਸੇ ਬਨਤ ਬਚਿਤ੍ਰ ਅਭਰਨ ਸਿੰਗਾਰ ਸਜਿ ਭੇਟਤ ਭਤਾਰ ਚਿਤ ਬਿਮਲ ਅਨੰਦ ਹੈ ।

ਜਿਵੇਂ ਇਸਤ੍ਰੀ ਸੋਹਣੇ ਗਹਿਣੇ ਤੇ ਸ਼ਿੰਗਾਰਾਂ ਨਾਲ ਸੱਜਕੇ ਪਤੀ ਨੂੰ ਨਿਰਮਲ ਚਿਤ ਨਾਲ ਭਾਵ ਉਸੇ ਦੇ ਨਿਰੋਲ ਪਿਆਰ ਨਾਲ ਮਿਲਦੀ ਹੈ ਤਾਂ ਅਨੰਦ ਪ੍ਰਾਪਤ ਹੁੰਦਾ ਹੈ।

ਜੈਸੇ ਸਰੁਵਰ ਪਰਿਫੁਲਤ ਕਮਲ ਦਲ ਮਧੁਕਰ ਮੁਦਤ ਮਗਨ ਮਕਰੰਦ ਹੈ ।

ਜਿਵੇਂ ਸਰੋਵਰ ਵਿਚ ਕਮਲ ਫੁਲ ਜਦ ਪ੍ਰਫੁੱਲਤ ਹੁੰਦੇ ਹਨ, ਤੇ ਮਕਰੰਦ ਰਸ ਭਰਦਾ ਹੈ ਤਾਂ ਭੌਰਾ ਉਸ ਵਿਚ ਪ੍ਰਸੰਨਤਾ ਨਾਲ ਜਾਂਦਾ ਤੇ ਰਸ ਪੀ ਪੀ ਮਗਨ ਹੋ ਜਾਂਦਾ ਹੈ।

ਜੈਸੇ ਚਿਤ ਚਾਹਤ ਚਕੋਰ ਦੇਖ ਧਿਆਨ ਧਰੈ ਅੰਮ੍ਰਿਤ ਕਿਰਨ ਅਚਵਤ ਹਿਤ ਚੰਦ ਹੈ ।

ਜਿਵੇਂ ਜਦੋਂ ਅਕਾਸ਼ ਤੇ ਚੰਦ ਚੜ੍ਹਦਾ ਹੈ ਤਾਂ ਚਕੋਰ ਚਿਤ ਦੇ ਚਾਹੇ ਪਿਆਰੇ ਚੰਦ ਨੂੰ ਧਿਆਨ ਲਾ ਕੇ ਦੇਖਦਾ ਹੈ ਤਾਂ ਅੰਮ੍ਰਿਤ ਕਿਰਨਾਂ ਨੂੰ ਪ੍ਰੇਮ ਨਾਲ ਪੀਂਦਾ ਹੈ।

ਤੈਸੇ ਗਾਯਬੋ ਸੁਨਾਯਬੋ ਸੁਸਬਦ ਸੰਗਤ ਮੈਂ ਮਾਨੋ ਦਾਨ ਕੁਰਖੇਤ੍ਰ ਪਾਪ ਮੂਲ ਕੰਦ ਹੈ ।੫੬੦।

ਤਿਵੇਂ ਸਤਿਸੰਗਤ ਵਿਚ ਬੈਠਕੇ ਗੁਰਬਾਣੀ ਦੇ ਸੋਹਣੇ ਸ਼ਬਦਾਂ ਦਾ ਗਾਉਣਾ ਤੇ ਸੁਨਾਉਣਾ ਪਾਪਾਂ ਦੇ ਮੁੱਢ ਨੂੰ ਕੱਟਣ ਹਾਰ ਹੁੰਦਾ ਹੈ ਜਿਵੇਂ ਕਹਿੰਦੇ ਹਨ ਕਿ ਕੁਰ ਖੇਤਰ ਵਿਚ ਦਿੱਤਾ ਦਾਨ ਪਾਪਾਂ ਦੇ ਮੂਲ ਕੱਟਦਾ ਹੈ ॥੫੬੦॥


Flag Counter